Wednesday , 3 June 2020
Breaking News
You are here: Home » PUNJAB NEWS » ਨੌਜਵਾਨ ਦੀ ਕੁੱਟਮਾਰ-ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਦੋਸ਼

ਨੌਜਵਾਨ ਦੀ ਕੁੱਟਮਾਰ-ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਦੋਸ਼

ਫਿਰੋਜ਼ਸ਼ਾਹ, 12 ਜੁਲਾਈ (ਗੁਰਤਾਰ ਸਿੰਘ ਸਿੱਧੂ)- ਕਮਿਊਨਿਟੀ ਹੈਲਥ ਸੈਂਟਰ ਫਿਰੋਜ਼ਸ਼ਾਹ ਵਿਖੇ ਜ਼ੇਰੇ ਇਲਾਜ ਨੌਜਵਾਨ ਤਰਸੇਮ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਪਿੰਡ ਕੈਲਾਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਥਿਤ ਤੌਰ ਤੇ ਦੋਸ਼ ਲਾਉਂਦਿਆਂ ਦੱਸਿਆ ਕਿ ਉਸਦੇ ਤਾਏ ਦੇ ਪੁੱਤਰ ਤਿਲਕ ਸਿੰਘ ਪੁੱਤਰ ਅਜੈਬ ਸਿੰਘ ਅਤੇ ਉਸਦੇ ਭਣਵੱਈਏ ਜੀਤ ਸਿੰਘ ਪੁੱਤਰ ਨੱਥਾ ਵਾਸੀ ਪਿੰਡ ਮੁੱਦਕੀ ਨੇ ਹਥਿਆਰਬੰਦ ਵਿਅਕਤੀਆਂ ਨੂੰ ਲੈ ਕੇ ਉਸਦੀ ਘਰ ਵਿੱਚ ਵੜ ਕੁੱਟਮਾਰ ਕਰਕੇ ਗੰਭੀਰ ਜਖਮੀ ਕਰ ਦਿੱਤਾ ਹੈ ਜਿਸ ਦੀ ਵਜ੍ਹਾ ਉਕਤ ਵਿਅਕਤੀਆਂ ਵੱਲੋਂ ਮੇਰੇ ਥਾਂ ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਮੈਂ ਉਸਨੂੰ ਛੁਡਾਉਣ ਲਈ ਪਿੰਡ ਦੀ ਪੰਚਾਇਤ ਕੋਲ ਬੇਨਤੀ ਕੀਤੀ ਸੀ ਜਿਸ ਕਾਰਨ ਤਹਿਸ ਚ ਆ ਕੇ ਮੇਰੀ ਕੱਟ ਮਾਰ ਕਰਕੇ ਮੇਰੇ ਘਰ ਦੀ ਤੋੜ ਭਨ ਤੋੜ ਭੰਨ ਕੀਤੀ ਗਈ ਪਰ ਥਾਨਾ ਘੱਲ ਖੁਰਦ ਦੀ ਪੁਲਿਸ ਮੈਨੂੰ ਇਨਸਾਫ ਦਿਵਾਉਣ ਤੋ ਕੰਨੀ ਕਤਰਾ ਰਹੀ ਐ।ਇਸ ਸਬੰਧੀ ਉਕਤ ਦੋਸ਼ਾਂ ਦੀ ਪੜਤਾਲ ਬਾਰੇ ਪੜਤਾਲੀਆ ਅਫਸਰ ਏ ਐਸ ਆਈ ਰਜਵੰਤ ਕੌਰ ਨਾਲ ਸੰਪਰਕ ਕੀਤਾ ਤਾਂ ਉਹਨਾ ਕਿਹਾ ਕਿ ਮੈਂ ਉਕਤ ਵਿਅਕਤੀ ਦੇ ਬਿਆਨ ਕਲਮਬੰਦ ਕਰ ਲਏ ਹਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Comments are closed.

COMING SOON .....


Scroll To Top
11