Monday , 19 August 2019
Breaking News
You are here: Home » HEALTH » ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ : ਪ੍ਰਧਾਨ ਮੰਤਰੀ

ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ : ਪ੍ਰਧਾਨ ਮੰਤਰੀ

ਚੰਡੀਗੜ, 19 ਫਰਵਰੀ (ਹ.ਸ. ਨਾਗਪਾਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਗੁਰੂ ਜੰਭੇਸ਼ਵਬਰ ਯੂਨੀਵਰਸਿਟੀ, ਹਿਸਾਰ ਵਿਚ ਆਯੋਜਿਤ ਡਰਗ ਫਰੀ ਇੰਡਿਆ ਮੁਹਿੰਮ ਪ੍ਰੋਗ੍ਰਾਮ ਨੂੰ ਟੈਲੀ ਕਾਨਫਰੈਂਸ ਰਾਹੀਂ ਸੰਬੋਧਤ ਕਰਦੇ ਹੋਏ ਕਿਹਾ ਕਿ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ, ਕਿਉਂਕਿ ਨਸ਼ੇ ਦੀ ਵਰਤੋਂ ਨਾਲ ਨਾ ਸਿਰਫ ਸਰੀਰਕ, ਮਾਨਸਿਕ ਤੇ ਆਰਥਿਕ ਤੌਰ ‘ਤੇ ਖੋਖਲੇ ਹੋ ਜਾਂਦੇ ਹਨ, ਸਗੋਂ ਜਾਣੇ-ਅਨਜਾਨੇ ਵਿਚ ਦੇਸ਼ ਵਿਰੋਧੀ ਤਾਕਤਾਂ ਦਾ ਸਹਿਯੋਗ ਵੀ ਕਰਦੇ ਹਨ। ਇਸ ਪ੍ਰੋਗ੍ਰਾਮ ਦਾ ਆਯੋਜਨ ਆਰਟ ਆਫ ਲਿਵਿੰਗ ਸੰਸਥਾ ਵਲੋਂ ਕੀਤਾ ਗਿਆ ਸੀ। ਮੁਖ ਮੰਤਰੀ ਮਨੋਹਰ ਲਾਲ ਨੇ ਪ੍ਰੋਗ੍ਰਾਮ ਵਿਚ ਬਤੌਰ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਰਟ ਆਫ ਲਿਵਿੰਗ ਦੇ ਸੰਸਥਾਪਕ ਤੇ ਅਧਿਆਤਮਕ ਗੁਰੂ ਸ੍ਰੀ ਸ੍ਰੀ ਰਵੀ ਸ਼ੰਕਰ ਨੇ ਪ੍ਰੋਗ੍ਰਾਮ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਅਨੇਕ ਫਿਲਮ ਹਸਤੀਆਂ ਤੇ ਕਰੀਬ 20,000 ਨੌਜੁਆਨਾਂ ਨੇ ਹਿਸਾ ਲਿਆ। ਗੁਰੂ ਜੰਭੇਸ਼ਵਰ ਯੂਨੀਵਰਸਿਟੀ ਨੇ ਸ੍ਰੀ ਸ੍ਰੀ ਰਵੀ ਸ਼ੰਕਰ ਨੂੰ ਡਾਕਟਰ ਆਫ ਸਾਇੰਸ ਦੀ ਆਨੇਰੀ ਡਿਗਰੀ ਦਿਤੀ ਗਈ। ਮੁਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਵਿਚ ਨਸ਼ਾ ਦੇ ਵਪਾਰ ਤੇ ਇਸ ਦੇ ਰੈਕੇਟ ਦੇ ਨੈਟਵਰਕ ਨੂੰ ਤੋੜਣ ਲਈ ਕਾਨੂੰਨ ਦੀ ਸਖਤੀ ਨਾਲ ਪਾਲਣਾ ਯਕੀਨੀ ਕਰਨਗੇ।
ਸਾਡੀ ਸਰਕਾਰ ਨੇ ਸਪੈਸ਼ਲ ਟਾਸਕ ਫੋਰਸ ਬਣਾਈ ਹੈ, ਜਿਸ ਰਾਹੀਂ ਨਸ਼ਾ ਕਾਰੋਬਾਰੀਆਂ ਤੇ ਵਡੀ ਗਿਣਤੀ ਵਿਚ ਨਸ਼ੀਲੇ ਪਦਾਰਥਾਂ ਨੂੰ ਫੜਿਆ ਗਿਆ ਹੈ। ਸ੍ਰੀ ਸ੍ਰੀ ਰਵੀ ਸ਼ੰਕਰ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਨੌਜੁਆਨ ਇੰਨੇ ਮਜਬੂਤ ਹੁੰਦੇ ਸਨ ਕਿ ਉਹ ਪੂਰੇ ਦੇਸ਼ ਦੀ ਰਖਿਆ ਕਰਦੇ ਸਨ, ਲੇਕਿਨ ਅਜ ਨਸ਼ੇ ਨੇ ਉਨਾਂ ਦੀ ਹਾਲਤ ਖਰਾਬ ਕਰ ਦਿਤੀ ਹੈ।

Comments are closed.

COMING SOON .....


Scroll To Top
11