Saturday , 20 April 2019
Breaking News
You are here: Home » Literature » ਨੋਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਅਤੇ ਸਭਿਆਚਾਰ ਨਾਲ ਜੋੜਨ ਲਈ ਵਿਸੇਸ਼ ਉਪਰਾਲੇ ਕੀਤੇ ਜਾਣ-ਗੁਰਨੀਤ ਤੇਜ ਡਿਪਟੀ ਕਮਿਸ਼ਨਰ।

ਨੋਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਅਤੇ ਸਭਿਆਚਾਰ ਨਾਲ ਜੋੜਨ ਲਈ ਵਿਸੇਸ਼ ਉਪਰਾਲੇ ਕੀਤੇ ਜਾਣ-ਗੁਰਨੀਤ ਤੇਜ ਡਿਪਟੀ ਕਮਿਸ਼ਨਰ।

ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਗੁਰਨੀਤ ਤੇਜ ਆਈ.ਏ.ਐਸ. ਨੇ ਕੀਤਾ ਉਦਘਾਟਨ
ਨੰਗਲ 28 ਜਨਵਰੀ – ਅੱਜ ਦੀ ਨੋਜਵਾਨ ਪੀੜੀ ਵਿਚ ਜਾਗਰੂਕਤਾ ਲਿਆਉਣ ਲਈ ਇਹ ਬੇਹੱਦ ਜਰੂਰੀ ਹੈ ਕਿ ਉਹਨਾਂ ਨੂੰ ਆਪਣੇ ਵਿਰਸੇ ਅਤੇ ਸਭਿਆਚਾਰ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇ। ਅੱਖਰ ਚੇਤਨਾ ਮੰਚ ਨੇ ਰਾਗ ਬਸੰਤ ਬਹਾਰ ਸਮਾਰੋਹ ਦੇ ਰਾਹੀ ਨੰਗਲ ਵਿਚ ਜੋ ਇਹ ਸੁਚੱਜਾ ਉਪਰਾਲਾ ਕੀਤਾ ਹੈ ਉਸਦੇ ਲਈ
ਇਸ ਸੰਸਥਾ ਦੇ ਸੰਚਾਲਕ ਅਤੇ ਇਸ ਸਮਾਰੋਹ ਵਿਚ ਭਾਗ ਲੈਣ ਵਾਲੇ ਕਲਾਕਾਰ ਅਤੇ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਗੁਰਨੀਤ ਤੇਜ ਆਈ.ਏ.ਐਸ.ਨੇ ਅੱਜ ਸਟਾਫ ਕਲੱਬ ਨੰਗਲ ਵਿਚ ਅੱਖਰ ਚੇਤਨਾ ਮੰਚ ਵਲੋਂ ਨੰਗਲ ਦੇ ਸਟਾਫ ਕਲੱਬ
ਵਲੋਂ ਕਰਵਾਏ ਇਕ ਸਭਿਆਚਾਰਕ ਸਮਾਰੋਹ ਰਾਗ ਬਸੰਤ ਬਹਾਰ ਦਾ ਉਦਘਾਟਨ ਕਰਨ ਉਪਰੰਤ ਕੀਤਾ। ਉਹਨਾਂ ਨੇ ਕਿਹਾ ਕਿ ਅੱਜ ਦੇ ਇਸ ਸਮਾਰੋਹ ਦੇ ਪ੍ਰਬੰਧ ਬਹੁਤ ਹੀ ਪ੍ਰਭਾਵਸ਼ਾਲੀ ਹਨ। ਜਿਲੇ ਵਿਚ ਲੋਕਾਂ ਨੂੰ ਇਸ ਸਮਾਰੋਹ ਰਾਹੀ ਨਵੀਂ ਦਿਸਾ ਵਿਖਾਉਣ ਦਾ ਇਹ ਪਲੇਠਾ ਉਪਰਾਲਾ ਹੈ। ਉਹਨਾਂ ਨੇ ਕਿਹਾ ਕਿ ਇਸ ਸਮਾਰੋਹ ਵਿਚ ਭਾਗ ਲੈ ਰਹੇ ਕਲਾਕਾਰਾਂ ਨੇ ਜੋ ਸਾਨੂੰ ਆਪਣੇ ਸਭਿਆਚਾਰ ਅਤੇ ਵਿਰਸੇ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਨੇ ਕਿਹਾ ਕਿ ਅੱਜ ਸਮਾਜ ਵਿਚ ਇਸ ਦਿਸ਼ਾ ਵੱਲ ਪਰਿਵਰਤਨ ਲਿਆਉਣ ਦੀ ਜਰੂਰਤ ਹੈ ਅਤੇ ਕਲਾਕਾਰਾਂ ਵਲੋਂ ਇਸ ਲਈ ਲੋਕਾਂ ਨੂੰ ਬਹੁਤ ਹੀ ਪ੍ਰਭਾਵਸਾਲੀ ਢੰਗ ਨਾਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਲਾਕਾਰ ਹੀ ਸਮਾਜ ਦੀਆਂ ਕੁਰੀਤੀਆਂ ਅਤੇ ਪ੍ਰਾਪਤੀਆਂ ਨੂੰ ਬੇਹੱਤਰ ਢੰਗ ਨਾਲ ਪ੍ਰਗਟ ਕਰਨ ਦੇ ਸਮਰੱਥ ਹੁੰਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਸਰਕਾਰ ਵਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨਾ ਹੈ। ਪਰ ਇਸਦੇ ਨਾਲ ਹੀ ਅਸੀਂ ਅਜਿਹੀਆ ਸੰਸਥਾਵਾ ਵਲੋਂ ਜੋ ਸਮਾਜ ਦੀ ਭਲਾਈ ਲਈ ਉਪਰਾਲੇ ਕੀਤੇ ਜਾਂਦੇ ਹਨ ਉਹਨਾਂ ਵਿਚ ਸਹਿਯੋਗ ਦੇਣਾ ਵੀ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ। ਉਹਨਾ ਨੇ ਭਰੋਸਾ ਦਿੱਤਾ ਕਿ ਅਸੀਂ ਆਪਣੀ ਜਿੰਮੇਵਾਰੀ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾ ਰਹੇ ਹਾਂ। ਉਹਨਾਂ ਨੰਗਲ ਨਿਵਾਸੀਆਂ ਦਾ ਧੰਨਵਾਦ ਕੀਤਾ ਜਿਹਨਾ ਨੇ ਇਸ ਸਮਾਰੋਹ ਵਿਚ ਵੱਧ ਚੱੜ ਕੇ ਹਿਸਾ ਲਿਆ ਹੈ। ਉਹਨਾਂ ਲੋਕਾਂ ਨੂੰ ਸਮਾਜ ਸੁਧਰ ਵੱਲ ਹੋਰ ਪ੍ਰੇਰਿਤ ਹੋਣ ਤੇ ਜੋਰ ਦਿੱਤਾ। ਉਹਨਾਂ ਪ੍ਰਸ਼ਾਸ਼ਨ ਵਲੋਂ ਹਮੇਸ਼ਾ ਹੀ ਸਮਾਜ ਸੁਧਾਰਾਂ ਦੀ ਦਿਸ਼ਾ ਵਿਚ ਬੇਹੱਤਰ ਉਪਰਾਲੇ ਕਰਨ ਵਾਲੇ ਸੰਗਠਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਜਿਕਰਯੋਗ ਹੈ ਕਿ ਅੱਖਰ ਚੇਤਨਾ ਮੰਚ ਵਲੋਂ ਨੰਗਲ ਦੇ ਸਟਾਫ ਕਲੱਬ ਵਿਚ ਅੱਜ ਵਿਸੇਸ਼ ਬਸੰਤ ਰੁੱਤ ਸਮਾਰੋਹ ਤਹਿਤ ਰਾਗ ਬਸੰਤ ਬਹਾਰ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਸਮਰਪਿਤ ਇਹ ਸਭਿਆਚਾਰਕ ਮੇਲਾ ਪਹਿਲੀਵਾਰ ਇਸ ਸੰਸਥਾ ਵਲੋਂ ਨੰਗਲ ਵਿਚ ਅਯੋਜਿਤ ਕੀਤਾ ਗਿਆ। ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਗੁਰਨੀਤ ਤੇਜ ਆਈ.ਏ.ਐਸ. ਨੇ ਸ਼ਮਾ ਰੋਸ਼ਨ ਕਰਕੇ ਕੀਤਾ। ਇਸ ਮੋਕੇ ਪੰਜਾਬ ਸਹਿਤ ਅਕੈਡਮੀ ਵਲੋਂ ਕਵੀ ਦਰਬਾਰ ਕਰਵਾਇਆ ਗਿਆ ਅਤੇ ਨਹਿਰੂ
ਯੂਵਾ ਕੇਂਦਰ ਰੂਪਨਗਰ ਵਲੋਂ ਨਾਟਕ ਦੀ ਵੀ ਪੇਸ਼ਕਾਰੀ ਕੀਤੀ ਗਈ। ਇਥੇ ਪੁੱਜੇ ਵਿਸੇਸ਼ ਮਹਿਮਾਨਾ ਅਤੇ ਲੋਕਾ ਨੇ ਸ੍ਰੀ ਦੇਸ਼ ਰੰਜਨ ਵਲੋ ਰੇਤ ਉਤੇ ਬਣਾਈਆਂ ਕਲਾਂ ਕੁਰੀਤਿਆ ਨੂੰ ਵੇਖੇਆ। ਉਹਨਾਂ ਨੇ ਆਸ਼ਰਯਾ ਸੰਸਥਾ ਦੇ ਵਿਸੇਸ ਲੋੜਾ ਵਾਲੇ ਬੱਚਿਆ ਵਲੋਂ ਨਕਾਰਾ ਸਮਾਨ ਨਾਲ ਤਿਆਰ ਵਸਤੂਆਂ ਦੀ ਪ੍ਰਦਰਸ਼ਨੀ ਦੇਖੀ ਅਤੇ ਬੱਚਿਆ ਨੂੰ ਪ੍ਰੋਤਸਾਹਿਤ ਕਰਨ ਲਈ ਉਹਨਾਂ ਦੇ ਬਣਾਏ ਸਮਾਨ ਦੀ ਖਰੀਦਦਾਰੀ ਵੀ ਕੀਤੀ। ਅੱਜ ਇਸ ਸਮਾਰੋਹ ਵਿਚ ਪੁੱਜਣ ਤੇ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਗੁਰਨੀਤ ਤੇਜ ਦਾ ਸ੍ਰੀ ਰਕੇਸ਼ ਨਇਅਰ, ਸ੍ਰੀ ਸੰਜੇ ਸਾਹਨੀ, ਸ੍ਰੀ ਅਸੋਕ ਕੁਮਾਰ ਸਵਾਮੀਪੁਰ ਨੇ ਭਰਵਾ ਸਵਾਗਤ ਕੀਤਾ। ਡਿਪਟੀ ਕਮਿਸ਼ਨਰ ਨੇ ਗੁਬਾਰੇ ਛੱਡ ਕੇ ਇਸ ਸਮਾਰੋਹ ਦੀ ਸੁਰੂਆਤ ਕੀਤੀ। ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ ਲਖਮੀਰ ਸਿੰਘ, ਐਸ.ਡੀ.ਐਮ ਸ੍ਰੀ ਰਕੇਸ਼ ਕੁਮਾਰ ਗਰਗ, ਸ੍ਰੀ ਰਕੇਸ਼ ਕੁਮਾਰ ਨਇਅਰ, ਸ੍ਰੀ ਸੰਜੇ ਸਾਹਨੀ, ਸ੍ਰੀ ਅਸੋਕ ਕੁਮਾਰ ਸਵਾਮੀਪੁਰ, ਸ੍ਰੀ ਦੀਪਕ ਨੰਦਾ, ਸ੍ਰੀਮਤੀ ਅੰਜੂ ਬਾਲਾ, ਸ੍ਰੀਮਤੀ ਅਨੀਤਾ ਸਰਮਾਂ, ਸ੍ਰੀਮਤੀ ਇੰਦੂ ਬਾਲਾ, ਸ੍ਰੀਮਤੀ ਵਿਨਾ ਐਡੀ, ਸ੍ਰੀ ਰਮੇਸ਼ ਗੁਲਾਟੀ, ਸ੍ਰੀ ਪ੍ਰਦੀਪ ਉਬੀ, ਸ੍ਰੀ ਉਮਾਂਕਾਤ ਸ਼ਰਮਾ, ਸ੍ਰੀ ਪਿਆਰੇ ਲਾਲ ਜਸਵਾਲ, ਨਾਇਬ ਤਹਿਸੀਲਦਾਰ ਜੋਗਿੰਦਰ ਸਿੰਘ, ਡੀ.ਐਸ.ਪੀ.ਰਮਿੰਦਰ ਸਿੰਘ ਕਾਹਲੋਂ, ਐਸ.ਐਚ.ਉ. ਪਵਨ ਕੁਮਾਰ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11