Tuesday , 20 August 2019
Breaking News
You are here: Home » PUNJAB NEWS » ਨੈਸ਼ਨਲ ਹਾਈਵੇ ’ਤੇ ਘੁੰਮਦੇ ਪਸ਼ੂ ਬਣ ਰਹੇ ਹਾਦਸਿਆਂ ਦਾ ਕਾਰਨ-ਪ੍ਰਸ਼ਾਸਨ ਬਣਿਆ ਮੂਕ ਦਰਸ਼ਕ

ਨੈਸ਼ਨਲ ਹਾਈਵੇ ’ਤੇ ਘੁੰਮਦੇ ਪਸ਼ੂ ਬਣ ਰਹੇ ਹਾਦਸਿਆਂ ਦਾ ਕਾਰਨ-ਪ੍ਰਸ਼ਾਸਨ ਬਣਿਆ ਮੂਕ ਦਰਸ਼ਕ

ਭਵਾਨੀਗੜ, 17 ਅਪ੍ਰੈਲ (ਇਕਬਾਲ ਬਾਲੀ)- ਸੜਕ ਤੇ ਘੁੰਮਦੇ ਆਵਾਰਾ ਪਸ਼ੂ ਨਿਤ ਦਿਨ ਛੋਟੇ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਪ੍ਰੰਤੂ ਪ੍ਰਸ਼ਾਸਨ ਲੋਕਾਂ ਨੂੰ ਇਸ ਸਮਸਿਆ ਤੋਂ ਨਿਜਾਤ ਦਿਵਾਉਣ ਵਿਚ ਅਸਫਲ ਸਾਬਤ ਹੋ ਰਿਹਾ ਹੈ।ਬੀਤੀ ਰਾਤ ਵੀ ਇਕ ਕਾਰ ਜੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਘੁੰਮ ਰਹੇ ਆਵਾਰਾ ਪਸ਼ੂ ਵਿੱਚ ਵੱਜ ਕੇ ਹਾਦਸਾਗ੍ਰਸਤ ਹੋ ਗਈ। ਘਟਨਾ ਵਿਚ ਕਾਰ ਚਾਲਕ ਦਾ ਵਾਲ ਵਾਲ ਬਚਾਅ ਹੋ ਗਿਆ ਲੇਕਿਨ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਾਸੀ ਮਨਪ੍ਰੀਤ ਸਿੰਘ ਬੀਤੀ ਰਾਤ ਆਪਣੀ ਕਾਰ ਰਾਹੀਂ ਸੰਗਰੂਰ ਵੱਲ ਨੂੰ ਜਾ ਰਿਹਾ ਸੀ ਕਿ ਰਾਤ ਕਰੀਬ ਢਾਈ ਕੁ ਵਜੇ ਇਥੇ ਰਾਮਪੁਰਾ ਲਿੰਕ ਰੋਡ ਨੇੜੇ ਮੁਖ ਸੜਕ ਵਿਚਕਾਰ  ਅਵਾਰਾ ਪਸ਼ੂ ਨਾਲ ਜਾ ਟਕਰਾਈ। ਟਕਰ ਇੰਨੀ ਜ਼ਬਰਦਸਤ ਸੀ ਕਿ ਪਸ਼ੂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਾਰ ਦਾ ਅਗਲਾ ਹਿਸਾ ਬੁਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਿਆ।ਲੋਕਾਂ ਨੇ ਦਸਿਆ ਕਿ ਖੁਸ਼ਕਿਸਮਤੀ ਹੀ ਕਹੀ ਜਾਵੇਗੀ ਕਿ ਇੰਨੀ ਭਿਆਨਕ ਟਕਰ ਵਿਚ ਚਾਲਕ ਨੂੰ ਕੋਈ ਗੰਭੀਰ ਸਟ ਨਹੀਂ ਲਗੀ।ਓਧਰ ਹਾਦਸੇ ਸਬੰਧੀ ਸੂਚਨਾ ਮਿਲਦਿਆਂ ਹੀ ਹਾਈਵੇ ਪੈਟਰੋਲਿੰਗ ਪੁਲਿਸ ਦੇ ਮੁਲਾਜ਼ਮਾਂ ਏਐਸਆਈ ਦਲਬਾਰਾ ਸਿੰਘ ਤੇ ਹੌਲਦਾਰ ਗੁਰਪਾਲ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਪਸ਼ੂ ਅਤੇ ਹਾਦਸਾਗ੍ਰਸਤ ਕਾਰ ਨੂੰ ਸੜਕ ਵਿਚਕਾਰੋਂ ਹਟਾ ਕੇ ਹਾਇਵੇ ਦੀ ਆਵਾਜਾਈ ਨੂੰ ਬਹਾਲ ਕੀਤਾ।

Comments are closed.

COMING SOON .....


Scroll To Top
11