Friday , 20 April 2018
Breaking News
You are here: Home » INTERNATIONAL NEWS » ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ ਦੀ ਅਗਜ਼ੈਕਟਿਵ ਮੀਟਿੰਗ ਵਿੱਚ ਹੋਏ ਅਹਿਮ ਫੈਸਲੇ

ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ ਦੀ ਅਗਜ਼ੈਕਟਿਵ ਮੀਟਿੰਗ ਵਿੱਚ ਹੋਏ ਅਹਿਮ ਫੈਸਲੇ

image ਮੈਰੀਲੈਂਡ, 14 ਜੁਲਾਈ- ਮੈਟਰੋਪੁਲਿਟਨ ਦੀ ਅਹਿਮ ਸੰਸਥਾ ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ (3191) ਦੀ ਇਸ ਸਾਲ ਦੀ ਤਿਮਾਹੀ ਬੈਠਕ ਦਾ ਅਯੋਜਨ ਪਵਨ ਬੈਜ਼ਵਾੜਾ ਪ੍ਰਧਾਨ ਦੀ ਸਰਪ੍ਰਸਤੀ ਹੇਠ ਕੀਤੀ ਗਈ। ਇਸ ਮੀਟਿੰਗ ਦਾ ਅਯੋਜਨ ਜੀਵਲ ਆਫ ਇੰਡੀਆ ਰੈਸਟੋਰੈਂਟ ਵਿਚ ਕੀਤਾ ਗਿਆ। ਇਸ ਮੀਟਿੰਗ ਦੀ ਸ਼ੁਰੂਆਤੀ ਜਾਣ ਪਹਿਚਾਣ ਦੇ ਆਲਮ ਨਾਲ ਸ਼ੁਰੂ ਕੀਤੀ ਗਈ। ਜਿਸ ਵਿਚ ਡਾ. ਸੁਰਿੰਦਰ ਸਿੰਘ ਗਿਲ ਵਲੋਂ ਪਹਿਲ ਕਦਮੀ ਕਰਦੇ ਹੋਏ ਦਸਿਆ ਕਿ ਉਹ ਇਸ ਸੰਸਥਾ ਦੇ ਜਾਇੰਟ ਕੈਸ਼ੀਅਰ ਹਨ ਅਤੇ ਇਸ ਸੰਸਥਾ ਵਲੋਂ ਕਰਵਾਏ ਗਏ ਪ੍ਰੋਗਰਾਮਾਂ ਰਾਹੀਂ ਕਮਿਊਨਿਟੀ ਨੂੰ ਲਾਭ ਦਿਤਾ ਗਿਆ। ਜਿਸ ਵਿਚ ਅੰਬੈਸੀ ਆਪ ਦੇ ਦੁਆਰ, ਰਿਪਬਲਿਕ ਡੇ ਸਮਾਗਮ ਅਤੇ ਇੰਮੀਗ੍ਰੇਸ਼ਨ ਅਵੇਅਰਸ ਪ੍ਰੋਗਰਾਮ ਸਫਲ ਸਿਧ ਹੋਏ ਹਨ।ਜਿਥੇ ਨਵੇਂ ਚਿਹਰਿਆਂ ਦੀਆਂ ਅਹੁਦੇਦਾਰੀਆਂ ਅਤੇ ਉਨ੍ਹਾਂ ਵਲੋਂ ਨਿਭਾਈਆਂ ਜਾਣ ਵਾਲੀਆਂ ਡਿਊਟੀਆਂ ਤੋਂ ਜਾਣੂ ਕਰਵਾਇਆ ਗਿਆ।ਉਥੇ ਭਵਿਖ ਵਿਚ ਕਮਿਊਨਿਟੀ ਦੀ ਜਾਗਰੂਕਤਾ ਲਈ ਵਿਸ਼ੇਸ਼ ਮੁਹਿੰਮ ਚਲਾਉਣ ਨੂੰ ਤਰਜੀਹ ਦੇਣ ਦਾ ਵਾਅਦਾ ਵੀ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਭਾੜੇ ਦੇ ਟਟੂਆਂ ਵਲੋਂ ਡੁਪਲੀਕੇਟ ਸੰਸਥਾ ਇਸੇ ਨਾਮ ਹੇਠ ਬਣਾ ਕੇ ਅੰਬੈਸੀ ਨੂੰ ਗੁੰਮਰਾਹ ਕਰ ਰਹੇ ਹਨ। ਜਿਨ੍ਹਾਂ ਵਿਚ ਬਾਨਿਕ ਪ੍ਰਸਾਦ ਮੁਖ ਤੌਰ ਤੇ ਹਨ ਜਿਨ੍ਹਾਂ ਨੂੰ ਅਹੁਦੇ ਦਾ ਲਾਲਚ ਹੈ ਅਤੇ ਉਹ ਆਪਣੇ ਹਊਮੇ ਨੂੰ ਪਠੇ ਪਾ ਰਿਹਾ ਹੈ, ਅੰਬੈਸੀ ਨੂੰ ਐਸੇ ਅਨਸਰਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ, ਜਦਕਿ ਰਿਕਾਰਡ ਮੁਤਾਬਕ ਮੈਰੀਲੈਂਡ ਦੀ ਐਨ. ਸੀ. ਓੇ. ਆਈ. ਏ. ਸਭ ਤੋਂ ਪੁਰਾਣੀ ਸੰਸਥਾ ਹੈ ਜਿਸ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਵੀ ਅਸ਼ੀਰਵਾਦ ਪ੍ਰਾਪਤ ਹੈ। ਕਈ ਸਾਲਾਂ ਤੋਂ ਇਸ ਸੰਸਥਾ ਵਲੋਂ ਪਤਰ ਵਿਹਾਰ ਕੀਤਾ ਹੋਇਆ ਹੈ। ਪਰ ਐਨ. ਕੇ. ਮਿਸ਼ਰਾ ਕਮਿਊਨਿਟੀ ਮਨਿਸਟਰ ਨੇ ਭਾੜੇ ਦੇ ਟਟੂਆਂ ਨੂੰ ਤਰਜੀਹ ਦੇ ਕੇ ਐਨ. ਸੀ. ਏ. ਆਈ. ਏ. ਦੀ ਹੋਂਦ ਨੂੰ ਢਾਹ ਲਾਈ ਹੈ।ਆਸ ਹੈ ਕਿ ਕੰਮਾਂ ਦੇ ਅਧਾਰ ਤੇ ਮੁਕਾਬਲੇ ਤੋਂ ਦੂਰ ਰਹਿ ਨੇ ਇਹ ਸੰਸਥਾ ਆਪਣਾ ਪੰਧ ਪੂਰਾ ਕਰਦੀ ਜਾਵੇਗੀ ਜਿਸ ਦਾ ਕਾਫਲਾ ਏਨਾ ਲੰਬਾ ਹੋ ਜਾਵੇਗਾ ਕਿ ਭਾੜੇ ਦੇ ਟਟੂ ਅਹੁਦਿਆਂ ਦੇ ਲਾਲਚ ਵਿਚ ਸਿਮਟ ਕੇ ਰਹਿ ਜਾਣਗੇ। ਆਉਣ ਵਾਲੇ ਸਮੇਂ ਵਿਚ ਉਲੀਕੇ ਜਾ ਰਹੇ ਪ੍ਰੋਗਰਾਮ ਇਸ ਸੰਸਥਾ ਦੇ ਕਮਿਊਨਿਟੀ ਲਈ ਪ੍ਰੇਰਨਾ ਸਰੋਤ ਹੋਣਗੇ। ਇਸ ਮੀਟਿੰਗ ਵਿਚ ਅਨੰਦੀ ਨਾਇਕ, ਰੇਨਕੂ ਮਿਸ਼ਰਾ, ਪਵਨ ਬੈਜਵਾੜਾ, ਸੋਮਾ ਬਰਮਨ, ਮਿਠੁਨ, ਰੋਬਨਿ ਗੋਸਵਾਮੀ, ਸੈਮ ਮੁਕਰਜੀ, ਬਲਜਿੰਦਰ ਸ਼ੰਮੀ, ਪ੍ਰਦੀਪ ਸ਼ਰਮਾ, ਮਾਲਾਨਚਾ, ਉਪਿੰਦਰ ਸ਼ਰਮਾ, ਨਗਿੰਦਰ, ਕਲੀਮ ਕਵਾਜਾ, ਨਿਰਮਲ ਪਹਾੜੀਆ, ਦਿਵੰਗ ਸ਼ਾਹ ਅਤੇ ਡਾ. ਗਿਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਦਕਿ ਅਸ਼ੋਕ ਗੁਪਤਾ, ਸਰਬਜੋਤ ਸਿੰਘ ਕੋਹਲੀ ਅਤੇ ਅਲਕਾ ਗੁਪਤਾ ਵਲੋਂ ਕਾਨਫ੍ਰੰਸ ਕਾਲ ਰਾਹੀਂ ਹਾਜ਼ਰੀ ਲਗਵਾਈ ਹੈ।ਇਹ ਮੀਟਿੰਗ ਪ੍ਰਭਾਵਸ਼ਾਲੀ ਰਹੀ ਅਤੇ ਅਕਾਊਟ ਆਡਿਟ ਰਿਪੋਰਟ ਦੀ ਸਾਂਝ ਪਾਈ ਗਈ।

Comments are closed.

COMING SOON .....
Scroll To Top
11