Thursday , 15 November 2018
Breaking News
You are here: Home » PUNJAB NEWS » ਨਿਤਿਨ ਗਡਕਰੀ ਵੱਲੋਂ ਸੁਖਬੀਰ ਬਾਦਲ ਨੂੰ ਜਲੰਧਰ-ਅਜਮੇਰ ਸ਼ਰੀਫ ਮਾਰਗ ਦੇ ਨਿਰਮਾਣ ਬਾਰੇ ਭਰੋਸਾ

ਨਿਤਿਨ ਗਡਕਰੀ ਵੱਲੋਂ ਸੁਖਬੀਰ ਬਾਦਲ ਨੂੰ ਜਲੰਧਰ-ਅਜਮੇਰ ਸ਼ਰੀਫ ਮਾਰਗ ਦੇ ਨਿਰਮਾਣ ਬਾਰੇ ਭਰੋਸਾ

ਚੰਡੀਗੜ੍ਹ, 12 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਜ਼ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਅਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਲੰਧਰ- ਅਜਮੇਰ ਸ਼ਰੀਫ ਐਕਸਪ੍ਰੈਸਵੇਅ ਦੀ ਉਸਾਰੀ ਰਾਸ਼ਟਰੀ ਐਕਸਪ੍ਰੈਸਵੇਅ ਸਕੀਮ ਦੇ ਪਹਿਲੇ ਪੜਾਅ ‘ਚ ਕਰਵਾਉਣ ਦੀ ਗੁਜਾਰਿਸ਼ ਨੂੰ ਸਵੀਕਾਰ ਕਰ ਲਿਆ ਹੈ।ਅਜ ਜਦੋਂ ਅਕਾਲੀ ਦਲ ਦੇ ਪ੍ਰਧਾਨ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਨਵੀਂ ਦਿਲੀ ਵਿਖੇ ਕੇਂਦਰੀ ਮੰਤਰੀ ਨੂੰ ਮਿਲੇ ਤਾਂ ਉਹਨਾਂ ਨੇ ਇਸ ਪ੍ਰਾਜੈਕਟ ਨੂੰ ਪਹਿਲੇ ਪੜਾਅ ਵਿਚ ਸ਼ੁਰੂ ਕਰਵਾਉਣ ਦਾ ਭਰੋਸਾ ਦਿਵਾਇਆ।ਅਕਾਲੀ ਦਲ ਦੇ ਪ੍ਰਧਾਨ ਨੇ ਸ੍ਰੀ ਗਡਕਰੀ ਨੂੰ ਦਸਿਆ ਕਿ ਪੰਜਾਬ ਵਿਚ ਵਪਾਰੀਆਂ ਨੂੰ ਮੁੰਬਈ ਤੋਂ ਦੂਜੇ ਤਟਾਂ ਉਤੇ ਸਮਾਨ ਪਹੁੰਚਾਉਣ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਜਿਸ ਕਰਕੇ ਇਸ ਪ੍ਰਾਜੈਕਟ ਉਤੇ ਤੇਜ਼ੀ ਨਾਲ ਕੰਮ ਸ਼ੁਰੂ ਕਰਨ ਦੀ ਸਖ਼ਤ ਲੋੜ ਹੈ। ਉਹਨਾਂ ਕਿਹਾ ਕਿ ਜਲੰਧਰ-ਅਜਮੇਰ ਸ਼ਰੀਫ ਐਕਸਪ੍ਰੈਸਵੇਅ, ਜੋ ਕਿ ਅਗੇ ਮੁੰਬਈ ਨਾਲ ਸੰਪਰਕ ਜੋੜਦਾ ਹੈ,ਦਿਲੀ ਵਿਚੋਂ ਬਾਈਪਾਸ ਹੁੰਦਾ ਹੋਇਆ ਤੇਲ ਦੇ ਨਾਲ ਨਾਲ ਮੁੰਬਈ ਜਾਣ ਦਾ ਸਮਾਂ ਵੀ 2 ਦਿਨ ਘਟਾ ਦੇਵੇਗਾ। ਉਹਨਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਐਕਸਪ੍ਰੈਸਵੇਅ ਸਕੀਮ ਦੇ ਪਹਿਲੇ ਪੜਾਅ ਵਿਚ ਤਬਦੀਲ ਕਰਨ ਨਾਲ ਪੰਜਾਬ ਵਿਚ ਉਦਯੋਗ ਅਤੇ ਕਾਰੋਬਾਰ ਨੂੰ ਵਡਾ ਹੁਲਾਰਾ ਮਿਲੇਗਾ।ਸਰਦਾਰ ਬਾਦਲ ਨੇ ਆਪਣੀ ਬੇਨਤੀ ਸਵੀਕਾਰ ਕਰਨ ਲਈ ਸ੍ਰੀ ਗਡਕਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਦੋਂ ਉਹਨਾਂ ਨੇ ਇਹ ਮਸਲਾ ਸ੍ਰੀ ਗਡਕਰੀ ਕੋਲ ਉਠਾਇਆ ਸੀ ਤਾਂ ਉਹਨਾਂ ਨੇ ਇਸ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿਤੀ ਸੀ।ਇਸੇ ਦੌਰਾਨ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਗਡਕਰੀ ਨੂੰ ਅਪੀਲ ਕੀਤੀ ਕਿ ਉਹ ਕੰਬਾਈਨ ਹਾਰਵੈਸਟਰ ਨੂੰ ‘ਉਸਾਰੀ ਸੰਦ ਵਾਹਨ ਅਤੇ ਕੰਬਾਇਨ ਹਾਰਵੈਸਟਰ‘ ਵਾਲੀ ਸ਼੍ਰੇਣੀ ਵਿਚੋਂ ਕਢ ਕੇ ‘ਖੇਤੀਬਾੜੀ ਸੰਦ‘ ਵਿਚ ਪਾ ਦੇਣ, ਜਿਸ ਨਾਲ ਜ਼ਿਲ੍ਹਾ ਆਵਾਜਾਈ ਅਧਿਕਾਰੀਆਂ ਵਲੋਂ ਕੰਬਾਇਨ ਹਾਰਵੈਸਟਰਾਂ ਨੂੰ ‘ਕਮਰਸ਼ੀਅਲ ਵਾਹਨ‘ ਸਮਝ ਕੇ ਵਸੂਲੀ ਜਾਂਦੀ ਰਜਿਸਟਰੇਸ਼ਨ ਫੀਸ ਸੰਬੰਧੀ ਭੁਲੇਖਾ ਦੂਰ ਹੋ ਜਾਵੇ। ਆਵਾਜਾਈ ਮੰਤਰੀ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਟਰੈਕਟਰਾਂ ਨੂੰ ਪਹਿਲਾਂ ਹੀ ‘ਖੇਤੀਬਾੜੀ ਸੰਦ‘ ਦੀ ਸ਼੍ਰੇਣੀ ਵਿਚ ਰਖਿਆ ਜਾਂਦਾ ਹੈ, ਜਿਸ ਕਰਕੇ ਉਹਨਾਂ ਉਤੇ ਕੋਈ ਰਜਿਸਟਰੇਸ਼ਨ ਫੀਸ ਨਹੀਂ ਵਸੂਲੀ ਜਾਂਦੀ। ਉਹਨਾਂ ਕਿਹਾ ਕਿ ਕੰਬਾਇਨ ਹਾਰਵੈਸਟਰ ਵੀ ਸਿਰਫ ਫਸਲਾਂ ਦੀ ਕਟਾਈ ਲਈ ਇਸਤੇਮਾਲ ਹੁੰਦੇ ਹਨ, ਇਸ ਲਈ ਇਹਨਾਂ ਨੂੰ ਵੀ ਮੋਟਰ ਵਾਹਨ ਐਕਟ ਤਹਿਤ ਖੇਤੀਬਾੜੀ ਸੰਦ ਹੀ ਸਮਝਿਆ ਜਾਣਾ ਚਾਹੀਦਾ ਹੈ।ਇਸ ਬੇਨਤੀ ਉਤੇ ਤੁਰੰਤ ਗੌਰ ਕਰਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਕੰਬਾਇਨ ਹਾਰਵੈਸਟਰਾਂ ਨੂੰ ਰਜਿਸਟਰੇਸ਼ਨ ਫੀਸ ਤੋਂ ਛੋਟ ਦਿਤੀ ਜਾਵੇਗੀ ਅਤੇ ਕਿਹਾ ਕਿ ਇਸ ਸੰਬੰਧੀ ਲੋੜੀਂਦੇ ਨਿਰਦੇਸ਼ ਜਲਦੀ ਹੀ ਜਾਰੀ ਕਰ ਦਿਤੇ ਜਾਣਗੇ। ਇਸ ਮੌਕੇ ਤੇ ਮੌਜੂਦ ਆਲ ਇੰਡੀਆ ਕੰਬਾਇਨ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੇ ਬੀਬੀ ਬਾਦਲ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਪੂਰੀ ਸਰਗਰਮੀ ਵਿਖਾਉਂਦੇ ਹੋਏ ਸ੍ਰੀ ਗਡਕਰੀ ਤੋਂ ਕੰਬਾਇਨ ਹਾਰਵੈਸਟਰਾਂ ਨੂੰ ਰਜਿਸਟਰੇਸ਼ਨ ਫੀਸ ਦੀ ਛੋਟ ਦਿਵਾਈ ਅਤੇ ਇਹ ਵਡੀ ਰਾਹਤ ਦੇਣ ਲਈ ਸ੍ਰੀ ਗਡਕਰੀ ਦਾ ਵੀ ਧੰਨਵਾਦ ਕੀਤਾ।

Comments are closed.

COMING SOON .....


Scroll To Top
11