Thursday , 27 February 2020
Breaking News
You are here: Home » PUNJAB NEWS » ਨਿਕਾਸ ਪ੍ਰਣਾਲੀ ਦਾ ਹੋਵੇਗਾ ਮਜਬੂਤੀਕਰਨ : ਚਰਨਜੀਤ ਸਿੰਘ ਚੰਨੀ

ਨਿਕਾਸ ਪ੍ਰਣਾਲੀ ਦਾ ਹੋਵੇਗਾ ਮਜਬੂਤੀਕਰਨ : ਚਰਨਜੀਤ ਸਿੰਘ ਚੰਨੀ

ਐਸ.ਏ.ਐਸ ਨਗਰ, 20 ਜਨਵਰੀ (ਧੱਮੀ ਸ਼ਰਮਾ)- ਸੀਵਰੇਜ ਦੇ ਓਵਰਫਲੋ ਨੂੰ ਰੋਕਣ ਅਤੇ ਪਿੰਡਾਂ ਵਿੱਚ ਪਾਣੀ ਭਰਨ ਦੀ ਸਮੱਸਿਆ ਨਾਲ ਨਜਿੱਠਣ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਜ਼ਿਲ•ੇ ਦੇ ਸ਼ਹਿਰੀ ਇਲਾਕਿਆਂ ਦੀ ਨਿਕਾਸ ਪ੍ਰਣਾਲੀ ਦਾ ਮਜਬੂਤੀਕਰਨ ਕੀਤਾ ਜਾਵੇਗਾ।” ਇਹ ਪ੍ਰਗਟਾਵਾ ਤਕਨੀਕੀ ਸਿੱਖਿਆ , ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ। ਸ੍ਰੀ ਚੰਨੀ ਅਤੇ ਐਸ.ਏ.ਐਸ ਨਗਰ ਕਮਿਸ਼ਨਰ ਗਿਰੀਸ਼ ਦਿਆਲਨ ਖ਼ਰੜ-ਬਸੀ ਪਠਾਣਾਂ ਰੋਡ ਸਥਿਤ ਪਿੰਡ ਮਲਿਕਪੁਰ ਦੇ ਪਾਣੀ ਨਾਲ ਵਹਿ ਗਏ ਹਿੱਸੇ ਦੀ ਜਾਂਚ ਕਰਨ ਪਹੁੰਚੇ ਸਨ। ਮੰਤਰੀ ਨੇ ਅੱਗੇ ਭਰੋਸਾ ਦਿੱਤਾ ਨੁਕਸਾਨੇ ਗਏ ਇਲਾਕੇ ਵਿੱਚ ਹੋਏ ਨੁਕਸਾਨ ਦਾ ਅਨੁਮਾਨ ਲਗਾਉਣ ਲਈ ਇੱਕ ਸਰਵੇਖਣ ਕਰਵਾਇਆ ਜਾਵੇਗਾ ਤਾਂ ਕੁਦਰਤੀ ਆਫ਼ਤਾਂ ਕਰਨ ਪੈਦਾ ਹੋ ਰਹੀਆਂ ਅਜਿਹੀਆਂ ਸਮੱਸਿਆਵਾਂ ਦਾ ਸਥਾਈ ਹੱਲ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਖਰੜ ਨੇੜੇ ਪਿੰਡ ਮਲਿਕਪੁਰ ਵਿਖੇ ਸੀਵਰੇਜ ਦੇ ਪਾਣੀ ਨਾਲ ਭਰੀ ਐਸ.ਵਾਈ.ਐਲ. ਨਹਿਰ ਵਿੱਚ ਪਾੜ ਪੈ ਗਿਆ ਸੀ। ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਇਸ ਮਾਮਲੇ ਦੀ ਪੜਤਾਲ ਕਰਨ ਅਤੇ ਲੋੜੀਂਦੇ ਕਦਮ ਚੁੱਕਣ ਲਈ ਡਰੇਨੇਜ ਵਿਭਾਗ, ਲੋਕ ਨਿਰਮਾਣ ਵਿਭਾਗ ਅਤੇ ਖਰੜ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਡੀਐਮ (ਖਰੜ) ਸ੍ਰੀ ਹਿਮਾਂਸ਼ੂ ਜੈਨ, ਕਾਰਜਕਾਰੀ ਇੰਜੀਨੀਅਰ (ਲੋਕ ਨਿਰਮਾਣ ਵਿਭਾਗ) ਸ੍ਰੀ ਐਨ.ਐਸ ਵਾਲੀਆ ਅਤੇ ਐਸ.ਡੀ.ਓ. (ਪੀ.ਡਬਲਯੂ.ਡੀ) ਸ੍ਰੀ ਅਜੈ ਸਿੰਗਲਾ ਸ਼ਾਮਲ ਸਨ।

Comments are closed.

COMING SOON .....


Scroll To Top
11