Monday , 14 October 2019
Breaking News
You are here: Home » PUNJAB NEWS » ਨਿਊ ਫਰੈਂਡਜ਼ ਕਲੱਬ ਨੇ ਰੋਜ਼ਾ ਇਫਤਾਰੀ ਕਰਵਾਈ

ਨਿਊ ਫਰੈਂਡਜ਼ ਕਲੱਬ ਨੇ ਰੋਜ਼ਾ ਇਫਤਾਰੀ ਕਰਵਾਈ

ਮਾਲੇਰਕੋਟਲਾ, 28 ਮਈ (ਅਸ਼ੋਕ ਜੋਸ਼ੀ)- ਸਥਾਨਕ ਹਿੰਦੂ, ਮੁਸਲਿਮ, ਸਿੱਖ ਭਾਈਚਾਰੇ ਵੱਲੋਂ ਬਣਾਈ ਗਈ ਸਮਾਜੀ ਜੱਥੇਬੰਦੀ ਨਿਊ ਫਰੈਂਡਜ਼ ਕਲੱਬ ਵੱਲੋਂ ਸਥਾਨਕ ਸਪਾਇਸ ਡੈਨ ਹੋਟਲ ‘ਚ ਇੱਕ ਰੋਜ਼ਾ ਇਫਤਾਰ ਪਾਰਟੀ ਕਲੱਬ ਦੇ ਪ੍ਰਧਾਨ ਮੁਹੰਮਦ ਜਮੀਲ ਵਕੀਲ ਬ੍ਰਾਦਰਜ਼ ਦੀ ਦੇਖ-ਰੇਖ ਹੇਠ ਆਯੋਜਤ ਕੀਤੀ ਗਈ, ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਾਮਲ ਹੋ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਰਮਜ਼ਾਨ-ਉਲ-ਮੁਬਾਰਕ ਦੀ ਮੁਬਾਰਕਬਾਦ ਦਿੰਦੇ ਹੋਏ ਆਪਸੀ ਭਾਈਚਾਰੇ ਦੀ ਮਿਸਾਲ ਪੇਸ਼ ਕੀਤੀ। ਇਸ ਮੌਕੇ ਮੁਹੰਮਦ ਜਮੀਲ ਵਕੀਲ ਬ੍ਰਾਦਰਜ਼ ਤੋਂ ਇਲਾਵਾ ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਕੌਂਸਲਰ ਫਾਰੂਕ ਅਨਸਾਰੀ, ਨੈਸ਼ਨਲ ਹਿਊਮਨ ਰਾਈਟਸ (ਸੋਸ਼ਲ ਜਸਟਿਸ ਕੌਂਸਲ ) ਦੇ ਜਿਲਾ ਪ੍ਰਧਾਨ ਜ਼ਹੂਰ ਚੌਹਾਨ, ਹਰੀਸ਼ ਪਾਸੀ, ਜੀਵਨ ਸਿੰਗਲਾ, ਰਜਿੰਦਰ ਕੁਮਾਰ ਗਰਗ, ਮਾਸਟਰ ਰਾਜਪਾਲ, ਅਬਦੁਲ ਰਹਿਮਾਨ, ਰਜਿੰਦਰ ਕੁਮਾਰ, ਮੁਹੰਮਦ ਜਮੀਲ ਗੋਰੀ, ਸੁਸ਼ੀਲ ਕੁਮਾਰ (ਘੋਨਾ), ਸ਼ਾਮ ਲਾਲ, ਤੇ ਦਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

Comments are closed.

COMING SOON .....


Scroll To Top
11