Saturday , 20 April 2019
Breaking News
You are here: Home » NATIONAL NEWS » ਨਾਰੀ ਸ਼ਕਤੀ ਖਿਲਾਫ ਕਿਸੇ ਪ੍ਰਕਾਰ ਦੀ ਬੇਇਨਸਾਫੀ ਬਰਦਾਸ਼ਤ ਨਹੀਂ : ਮੋਦੀ

ਨਾਰੀ ਸ਼ਕਤੀ ਖਿਲਾਫ ਕਿਸੇ ਪ੍ਰਕਾਰ ਦੀ ਬੇਇਨਸਾਫੀ ਬਰਦਾਸ਼ਤ ਨਹੀਂ : ਮੋਦੀ

ਮਨ ਕੀ ਬਾਤ ਦੇ 47ਵੇਂ ਐਡੀਸ਼ਨ ’ਚ ਕੀਤਾ ਸੁਬੋਧਨ

ਨਵੀਂ ਦਿਲੀ, 26 ਅਗਸਤ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਐਤਵਾਰ ਨੂੰ ਰਖੜੀ ਅਤੇ ਜਨਮ ਅਸ਼ਟਮੀ ਦੀਆਂ ਵਧਾਈਆਂ ਦਿਤੀਆਂ। ਮੋਦੀ ਨੇ ਆਕਾਸ਼ਵਾਣੀ ‘ਤੇ ਆਪਣੇ ਮਾਸਿਕ ਰੇਡਿਓ ਸਮਾਗਮ ਦੇ 47ਵੇਂ ਐਡੀਸ਼ਨ ‘ਚ ਕਿਹਾ ਕਿ ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਅਜ ਪੂਰਾ ਦੇਸ਼ ਰਖੜੀ ਦਾ ਤਿਉਹਾਰ ਮਨਾ ਰਿਹਾ ਹੈ। ਸਾਰੇ ਦੇਸ਼ਵਾਸੀਆਂ ਨੂੰ ਇਸ ਤਿਉਹਾਰ ਦੀਆਂ ਬਹੁਤ-ਬਹੁਤ ਵਧਾਈਆਂ। ਉਨ੍ਹਾਂ ਕਿਹਾ ਕਿ ਰਖੜੀ ਦਾ ਤਿਉਹਾਰ ਭੈਣ ਅਤੇ ਭਰਾ ਦੇ ਆਪਸੀ ਵਿਸ਼ਵਾਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਤਿਉਹਾਰ ਸਦੀਆਂ ਤੋਂ ਸਮਾਜਿਕ ਸਦਭਾਵਨਾ ਦੀ ਵੀ ਇਕ ਵਡੀ ਉਦਾਹਰਣ ਰਹੀ ਹੈ।ਉਨ੍ਹਾਂ ਕਿਹਾ ਕਿ ਮਾਨਸੂਨ ਸੈਸ਼ਨ ‘ਚ ਸਾਰੇ ਦਲਾਂ ਦੇ ਸੰਸਦ ਮੈਂਬਰਾਂ ਨੇ ਮਿਲ ਕੇ ਸੰਸਦ ‘ਚ ਇਕ ਆਦਰਸ਼ ਪੇਸ਼ ਕੀਤਾ ਹੈ।ਮਾਨਸੂਨ ਸੈਸ਼ਨ ‘ਚ ਨੌਜਵਾਨਾਂ ਅਤੇ ਪਿਛੜੇ ਵਰਗਾਂ ਨੂੰ ਲਾਭ ਪਹੁੰਚਾਉਣ ਵਾਲੇ ਕਈ ਮਹਤਵਪੂਰਨ ਬਿਲ ਪਾਸ ਕੀਤੇ ਗਏ। ਇਸ ਵਾਰ ਲੋਕ ਸਭਾ ਦਾ ਪ੍ਰਦਰਸ਼ਨ 118 ਫੀਸਦੀ ਅਤੇ ਰਾਜ ਸਭਾ ਦਾ ਪ੍ਰਦਰਸ਼ਨ 74 ਫੀਸਦੀ ਰਿਹਾ। ਸੰਸਦ ਮੈਂਬਰਾਂ ਨੇ ਮਾਨਸੂਨ ਸੈਸ਼ਨ ਨੂੰ ਜ਼ਿਆਦਾ ਤੋਂ ਜ਼ਿਆਦਾ ਉਪਯੋਗੀ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦਾ ਨਤੀਜਾ ਹੈ ਕਿ ਲੋਕ ਸਭਾ ਨੇ 21 ਬਿਲ ਅਤੇ ਰਾਜ ਸਭਾ ਨੇ 14 ਬਿਲ ਪਾਸ ਕੀਤੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਪ੍ਰਾਚੀਨ ਸੰਸਕ੍ਰਿਤ ਭਾਸ਼ਾ ‘ਚ ਗਿਆਨ ਦਾ ਵਿਸ਼ਾਲ ਭੰਡਾਰ ਹੈ ਅਤੇ ਇਸ ਨਾਲ ਜਲਵਾਯੂ ਪਰਿਵਰਤਨ ਵਰਗੀਆਂ ਆਧੁਨਿਕ ਸਮਸਿਆਵਾਂ ਨਾਲ ਨਿਪਟਿਆ ਜਾ ਸਕਦਾ ਹੈ।ਕੇਰਲ ‘ਚ ਆਫਤ ਦੀ ਇਸ ਘੜੀ ‘ਚ ਪੂਰਾ ਦੇਸ਼ ਪੀੜਤਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਵਚਨਬਧਤਾ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਨਾਰੀ ਸ਼ਕਤੀ ਖਿਲਾਫ ਕੋਈ ਵੀ ਸਮੂਹਕ ਸਮਾਜ ਕਿਸੇ ਵੀ ਪ੍ਰਕਾਰ ਦੀ ਬੇਇਨਸਾਫੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ।

Comments are closed.

COMING SOON .....


Scroll To Top
11