Tuesday , 21 January 2020
Breaking News
You are here: Home » Editororial Page » ਨਾਮਵਰ ਲੇਖਕ ਇੰਦਰਜੀਤ ਕੌਰ ਸਿੱਧੂ-ਹਰਚੰਦ ਸਿੰਘ ਬਾਗੜੀ ਤੇ ਜਰਨੈਲ ਸਿੰਘ ਸਿੱਧੂ ਨੂੰ ਯਾਦਗਾਰੀ ਐਵਾਰਡ ਪ੍ਰਦਾਨ- ਪੁਸਤਕ ਲੋਕ ਅਰਪਣ

ਨਾਮਵਰ ਲੇਖਕ ਇੰਦਰਜੀਤ ਕੌਰ ਸਿੱਧੂ-ਹਰਚੰਦ ਸਿੰਘ ਬਾਗੜੀ ਤੇ ਜਰਨੈਲ ਸਿੰਘ ਸਿੱਧੂ ਨੂੰ ਯਾਦਗਾਰੀ ਐਵਾਰਡ ਪ੍ਰਦਾਨ- ਪੁਸਤਕ ਲੋਕ ਅਰਪਣ

ਸਰੀ (ਕੈਨੇਡਾ)- ਕੈਨੇਡਾ ਬੀਤੇ ਦਿਨ 24 ਨਵੰਬਰ ਨੂੰ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਮਾਤਾ ਦਰਸ਼ਨ ਕੌਰ ਜੀ ਦੇ 101 ਵੇਂ ਜਨਮ ਦਿਨ ਦੀ ਨਿੱਘੀ ਯਾਦ ਨੂੰ ਸਮਰਪਿਤ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਿਨ ਇਕ ਬੈਂਕਿਉਟ ਹਾਲ ਵਿਚ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਭਸਿਮਰਨ ਕੌਰ, ਇਕਰਾਜ ਸਿੰਘ ਤੇ ਬੀਬੀ ਰਹਿਮਤ ਕੌਰ ਨੇ ਖਾਲਸਾਈ ਤਰਾਨਾ ਗਾਇਨ ਕਰ ਕਿ ਕੀਤੀ। ਬਿੱਕਰ ਸਿੰਘ ਖੋਸਾ ਨੇ ਮੰਚ ਸੰਚਾਲਨ ਕਰਦੇ ਹੋਏ ਪ੍ਰਦਾਨਗੀ ਮੰਡਲ ਲਈ ਜੈਤੇਗ ਸਿੰਘ ਅਨੰਤ, ਗਿਆਨ ਸਿੰਘ ਸੰਧੂ, ਜਰਨੈਲ ਸਿੰਘ ਸੇਖਾ ਨੂੰ ਬੈਠਣ ਹਿਤ ਸੱਦਾ ਦਿਤਾ। ਇਸ ਤੋਂ ਮਗਰੋਂ ਸਿੱਖਾ ਦੀ ਬਲੁੰਦ ਆਵਾਜ਼ ਦਲਜੀਤ ਸਿੰਘ ਸੰਧੂ ਨੇ ਅੱਜ ਦੇ ਦਿਨ ਤੇ ਰੌਸ਼ਨੀ ਪਾਉਂਦੇ ਹੋਏ ਮਾਤਾ ਦਰਸ਼ਨ ਕੌਰ ਜੀ ਦੇ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕੀਤਾ। ਥੌੜ੍ਹੇ ਜਿਹੇ ਸ਼ਬਦਾਂ ਵਿਚ ਉਨਾਂ ਦੀ ਸ਼ਖਸੀਅਤ ਜੋ ਸਾਡੇ ਲਈ ਚਾਨਣ ਮੁਨਾਰਾ ਹੈ।
ਇਸ ਤੋਂ ਬਾਅਦ ਗਜ਼ਲ ਗੋ ਤੇ ਪੱਤਰਕਾਰ ਹਰਦਮ ਸਿੰਘ ਮਾਨ ਨੇ ਉਜਾਗਰ ਸਿੰਘ ਕਾਲਮ ਨਵੀਮ ਤੇ ਲੇਖਕ ਦਾ ਭੇਜਿਆ ਪਰਚਾ “ਮੋਤੀ ਪੰਜ ਦਰਿਆਵਾਂ ਦਾ” ਪੁਸਤਕ ਲਹਿੰਦੇ ਤੇ ਚੜ੍ਹਦੇ ਪੰਜਾਬ ਦਰਮਿਆਨ ਸਾਹਿਤਕ ਕੜੀ ਬਣੇਗੀ। ਫਿਰ ਨਾਮਵਰ ਲੇਖਕ ਜਰਨੈਲ ਸਿੰਘ ਸੇਖਾ ਨੇ ਪੁਸਤਕ ਤੇ ਪੰਛੀ ਬਾਤ ਪਾਈ ਤੇ ਵੱਖ-ਵੱਖ ਵਿਦਵਾਨਾਂ ਦਾ ਨਜ਼ਰੀਆ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਹ ਪੁਸਤਕ ਨਹੀਂ ਸਗੋਂ ਜੈਤੇਗ ਸਿੰਘ ਅਨੰਤ ਪ੍ਰਤੀ ਲਹਿੰਦੇ ਪੰਜਾਬ ਦਾ ਅਭਿਨੰਦਨ ਗ੍ਰੰਥ ਹੈ। ਇਸੇ ਤਰ੍ਹਾਂ ਪੰਜਾਬੀ ਹੈਰੀਟੇਜ ਦੇ ਸੰਪਾਦਕ ਲਖਵਿੰਦਰ ਸਿੰਘ ਖੰਗੂੜਾ ਦੇ ਨਾਮਵਰ ਅਦੀਬ ਡਾ: ਨਬੀਲਾ ਰਹਿਮਾਨ ਮੁਖੀ ਸੋਬਾ ਪੰਜਾਬੀ ਉਰੀਐਂਟਲ ਕਾਲਜ ਪੰਜਾਬ ਯੂਨੀਵਰਸਿਟੀ ਲਾਹੌਰ ਦਾ ਖੌਜ ਦਾ ਭਰਭੂਰ ਪਰਚਾ ਪੜਿਆ। ਉਹ ਆਖਦੀ ਹੈ ਜੈਤੇਗ ਸਿੰਘ ਅਨੰਤ ਦੀ ਸ਼ਖਸੀਅਤ ਬਰੇਟ ਦੇ ਬਿਰਛ ਵਰਗੀ ਹੈ। ਇਸ ਤੋਂ ਬਾਅਦ ਜੈਤੇਗ ਸਿੰਘ ਅਨੰਤ ਨੇ ਲਹਿੰਦੇ ਪੰਜਾਬ ਵਿਚ ਪੰਜਾਬੀ ਮਾਂ ਬੋਲੀ ਸੂਰਤੇ ਹਲਾਤ ਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚ ਲਿਪੀਆਂ ਦੀ ਸਾਂਝ ਤੇ ਜੋਰ ਦਿਤਾ। ਉਨਾਂ ਮੁੱਦਿਆਂ ਦੀ ਗੱਲ ਵੀ ਕੀਤੀ ਜਿਥੋਂ ਇਹ ਪੁਸਤਕ ਲਿਖਣ ਬਾਰੇ ਲਹਿੰਦੇ ਪੰਜਾਬ ਦੇ ਅਦੀਬਾਂ ਦੇ ਭਰਵਾਂ ਹੁੰਗਾਰਾ ਦਿਤਾ। ਉਨਾਂ ਪੁਸਤਕ ਦੇ ਸੰਪਾਦਕ ਨਾਮਵਰ ਅਦੀਬ ਪ੍ਰੋ: ਆਸ਼ਿਕ ਰਾਹੀਲ ਦੀ ਬਹੁਤ ਸਿਫਤ ਸਾਲਾਹ ਕੀਤੀ। ਇਸ ਤੋਂ ਬਾਅਦ ਤਾੜੀਆਂ ਦੀ ਗੂੰਜ ਵਿਚ ਜੈਤੇਗ ਸਿੰਘ ਅਨੰਤ, ਗਿਆਨ ਸਿੰਘ ਸੰਧੂ, ਜਰਨੈਲ ਸਿੰਘ ਸੇਖਾ, ਦਲਜੀਤ ਸਿੰਘ ਸੰਧੂ ਤੇ ਬਿੱਕਰ ਸਿੰਘ ਖੋਸਾ ਨੇ ਪੁਸਤਕ ਰਲੀਜ ਕੀਤੀ।
ਦੂਜੇ ਸੈਸ਼ਨ ਵਿਚ ਪ੍ਰਧਾਨਗੀ ਮੰਡਲ ਵਿਚ ਦਲਜੀਤ ਸਿੰਘ ਸੰਧੂ, ਹਰਪ੍ਰੀਤ ਸਿੰਘ ਦਰਦੀ ਚੜਹਦੀ ਕਲਾ ਟਾਈਮ ਟੀ. ਵੀ. ਜੈਤੇਗ ਸਿੰਘ ਅਨੰਤ ਤੇ ਬਿੱਕਰ ਸਿੰਘ ਖੋਸਾ ਨੂੰ ਬਿਠਾਇਆ ਗਿਆ। ਪ੍ਰਿੰਸੀਪਲ ਸੁਰਿੰਦਰ ਕੌਰ ਬਰਾੜ ਨੇ ਸਾਹਿਤ ਦੇ ਪਿੜ ਵਿਚ ਬੀਬੀ ਇੰਦਰਜੀਤ ਕੌਰ ਸਿੱਧੂ ਦੇ ਕੀਤੇ ਗਏ ਕਾਰਜ, ਵਿਸ਼ਾ ਵਸਤੂ ਤੇ ਉਨਾ ਦੀ ਸਖਸ਼ੀਅਤ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ, ਹਰਪ੍ਰੀਤ ਕੌਰ ਚਾਹਲ ਨੇ ਹਰਚੰਦ ਸਿੰਘ ਬਾਗੜੀ ‘ਤੇ ਬੋਲਦਿਆਂ ਕਿਹਾ ਕਿ ਉਨਾਂ ਦਾ ਵਾਰਤਿਕ ਤੇ ਕਵਿਤਾ ਦੋਹਾਂ ਵਿਚ ਹੀ ਮਜਬੂਤ ਪਕੜ ਹੈ ਤੇ ਉਨਾਂ ਦੇ ਸ਼ਬਦੀ ਸ਼ਾਹਕਾਰ ਆਲਮੀ ਜਗਤ ਵਿਚ ਮਕਬੂਲ ਹਨ। ਇਸੇ ਤਰ੍ਹਾਂ ਭਾਈਚਾਰੇ ਦੀ ਜਾਣੀ-ਪਹਿਚਾਣੀ ਸ਼ਖਸ਼ੀਅਤ ਜਰਨੈਲ ਸਿੰਘ ਸਿੱਧੂ ਗੁਣਾਂ ਦੀ ਵੱਗਦੀ ਤ੍ਰਿਵੈਣੀ ਹੈ। ਇਹ ਸ਼ਬਦ ਜੈਤੇਗ ਸਿੰਘ ਅਨੰਤ ਵੱਲੋਂ ਉਚਾਰੇ ਗਏ। ਸਮੂੰਹ ਐਵਾਰਡ ਕਰਤਾ ਦੇ ਸੋਭਾ ਪੱਤਰ ਪੜ੍ਹਨ ਬਾਅਦ ਬੀਬੀ ਇੰਦਰਜੀਤ ਕੌਰ ਸਿੱਧੂ ਨੂੰ ਮਾਤਾ ਦਰਸ਼ਨ ਕੌਰ ਯਾਦਗਾਰੀ ਐਵਾਰਡ, ਨਾਮਵਰ ਲੇਖਕ ਹਰਚੰਦ ਸਿੰਗ ਬਾਗੜੀ ਨੂੰ ਤੇ ਸਮਾਜ ਸੇਵੀ ਸ੍ਰ: ਜਰਨੈਲ ਸਿੰਘ ਸਿੱਧੂ ਨੂੰ ਭਾਈ ਸਾਹਿਬ ਹਰਿਚਰਨ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਐਵਾਰਡਾਂ ਵਿਚ ਯਾਦਗਾਰੀ ਚਿੰਨ੍ਹ, ਲੋਈ ਤੇ ਸ਼ਾਲ ਦਸਤਾਰ, ਕਿਤਾਬਾਂ ਦਾ ਸੈੱਟ ਤੇ ਫੁੱਲਾਂ ਦਾ ਗੁੱਲਦਸਤਾ ਸ਼ਾਮਿਲ ਸੀ।
ਇਸ ਅਵਸਰ ਤੇ ਵਰਲਡ ਸਿੱਖ ਆਰਗਨਾਈਜੇਸ਼ਨ ਦੇ ਫਾਉਂਡਰ ਗਿਆਨ ਸਿੰਘ ਸੰਧੂ ਨੇ ਜਿਥੇ ਇਨਾਂ ਐਵਾਰਡ ਕਰਤਾ ਨੂੰ ਵਧਾਈ ਦਿਤੀ ਉਥੇ ਬੜੇ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਟਰੱਸਟ ਦੀ ਪ੍ਰਸ਼ੰਸਾ ਕੀਤੀ। ਜਿਸ ਵੱਲੋਂ ਪੰਜਾਬੀ ਮਾਂ ਬੋਲੀ ਹਿੱਤ ਇਕ ਸ਼ਲਾਘਾਯੋਗ ਕਦਮ ਪੁਟਿਆ ਹੈ। ਉਨਾਂ ਸ੍ਰ: ਜੈਤੇਗ ਸਿੰਘ ਅਨੰਤ ਦੀ ਇਸ ਗੱਲ ਤੋਂ ਵਡਿਆਈ ਕੀਤੀ ਜਿਨਾਂ ਆਪਣੇ ਮਾਤਾ-ਪਿਤਾ ਦੀ ਯਾਦ ਵਿਚ ਇਨਾਂ ਕੁਛ ਕਰਨ ਦਾ ਫੈਂਸਲਾ ਕੀਤਾ ਹੈ। ਉਨਾਂ ਕਿਹਾ ਇਨਾਂ ਦਾ ਜੀਵਨ ਸਿੱਖ ਸੋਚ ਨੂੰ ਸਮਰਪਿਤ ਜੋ ਆਪਣੇ ਮਾਤਾ-ਪਿਤਾ ਦੇ ਪੂਰਨਿਆਂ ਤੇ ਚਲ ਰਹੇ ਹਨ। ਇਸ ਅਵਸਰ ਐਡਮਿੰਨਟਨ ਤੋਂ ਵਿਸ਼ੇਸ਼ ਤੌਰ ਤੇ ਪੁਜੇ ਚੜ੍ਹਦੀ ਕਲਾ ਟਾਈਮ ਟੀ. ਵੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਨੇ ਜਿਥੇ ਮਾਤਾ ਦਰਸ਼ਨ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉਥੇ ਉਨਾਂ ਦੱਸਿਆ ਕਿ ਇਸ ਪਰਿਵਾਰ ਨਾਲ ਸਾਡਾ ਪਿਤਾ ਪੁਰਖੀ ਰਿਸ਼ਤਾ ਹੈ। ਉਨਾਂ ਚੜ੍ਹਦੀ ਕਲਾ ਟਾਈਮ ਟੀ. ਵੀ. ਦੀਆਂ ਸੇਵਾਵਾਂ ਸਦਾ ਭਾਈਚਾਰੇ ਲਈ ਹਰ ਸਮੇਂ ਦੇਣ ਦੀ ਵਚਨ ਬੱਧਤਾ ਨਿਭਾਈ। ਇਸ ਸਮਾਗਮ ਵਿਚ ਰਾਮਗੜ੍ਹੀਆ ਭਾਈਚਾਰੇ ਦੀ ਰੂਹੇ : ਸੁਰਿੰਦਰ ਸਿੰਘ ਜੱਬਲ ਨੇ ਮਾਤਾ ਦਰਸ਼ਨ ਕੌਰ ਨੂੰ ਭਾਵਭਿੰਨੀ ਸ਼ਰਧਾਂਜਲੀ ਦੇ ਨਾਲ ਉਨਾਂ ਦੇ ਸਪੁੱਤਰ ਸ੍ਰ: ਜੈਤੇਗ ਸਿੰਘ ਅਨੰਤ ਦੀ ਸੋਚ ਗਦਰੀ ਯੋਧੇ ਦੀ ਪੁਸਤਕ ਹਿਤ ਨੂੰ ਐਵਾਰਡ ਲਈ ਚੁਣਿਆ ਹੈ ਬੜੇ ਹੀ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਪ੍ਰਸ਼ੰਸਾ ਕੀਤੀ। ਸਿੱਖ ਵਿਦਵਾਨ ਤੇ ਚਿੰਤਕ ਗਿਆਨੀ ਕੁਲਵਿੰਦਰ ਸਿੰਘ ਜੀ ਦੇ ਗੁਰਬਾਣੀ ਦੇ ਪਰਿਪੇਖ ਵਿਚ “ਮਾਂ” ਦੇ ਦਰਜ਼ੇ ਦੀ ਅਹਿਮੀਅਤ ਨੂੰ ਪ੍ਰਗਟਾਇਆ। ਉਨਾਂ ਗੁਰਬਾਣੀ ਦੇ ਕਈ ਪ੍ਰਮਾਣ ਦੇ ਕਿ ਮਾਂ ਤੇ ਔਰਤ ਵਿਚ ਗੁਰਬਾਣੀ ਦੇ ਰੰਗਾਂ ਵਿਚ ਰੰਗ ਕਿ ਵਿਸ਼ਮਾਦੀ ਮਹੋਲ ਨੂੰ ਸਿਰਜ਼ ਦਿਤਾ। ਸਾਰੇ ਸਮਾਗਮ ਨੂੰ ਬਿੱਕਰ ਸਿੰਘ ਖੋਸਾ ਤੇ ਲਖਵਿੰਦਰ ਸਿੰਘ ਖੰਗੂੜਾ ਨੇ ਬਹੁਤ ਹੀ ਸਲੀਕੇ ਨਾਲ ਮੰਚ ਸੰਚਾਲਨ ਕੀਤਾ। ਉਥੇ ਕਵੀ ਤੇ ਸ਼ਾਇਰ ਮੋਹਨ ਗਿੱਲ ਦੇ ਅੰਤ ਵਿਚ ਟਰੱਸਟ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਕੀਤੀ ਗਈ ਸ਼ੁਰੂਆਤ ਹਿੱਤ ਚੰਗਾ ਕਦਮ ਕਿਹਾ ਤੇ ਵਧਾਈ ਦਿਤੀ।
ਸਮਾਗਮ ਨੂੰ ਚਾਰ ਚੰਨ ਲਾਉਣ ਹਿੱਤ ਭਾਈਚਾਰੇ ਦੀਆਂ ਉਘੀਆਂ ਹਸਤੀਆਂ, ਲੇਖਕ ਕਵੀ, ਪੱਤਰਕਾਰ, ਸਮਾਜ ਸੇਵੀ ਤੇ ਪਤਵੰਤੇ ਹਾਜ਼ਰ ਸਨ। ਜਿੰਨਾਂ ਵਿਚ ਦਸ਼ਮੇਸ਼ ਦਰਬਾਰ ਦੇ ਫਾਉਂਡਰ ਪ੍ਰਧਾਨ ਜਗਤਾਰ ਸਿੰਘ ਸੰਧੂ, ਚਰਨਜੀਤ ਸਿੰਘ ਰੰਧਾਵਾ, ਪੱਤਰਕਾਰ ਸੁੱਖਵਿੰਦਰ ਸਿੰਘ ਚੋਹਲਾ, ਰਜਿੰਦਰ ਸਿੰਘ ਪੰਧੇਰ, ਸੀਤਾ ਰਾਮ ਹਮੀਰ, ਗੁਰਦੇਵ ਸਿੰਘ ਬਾਠ, ਹਰਸ਼ਰਨ ਕੌਰ, ਡਾ: ਰਿਸ਼ੀ ਸਿੰਘ, ਡਾ: ਰਾਜਵੰਤ ਚਲਾਣਾ, ਅੰਗਰੇਜ਼ ਬਰਾੜ, ਅਮਰੀਕ ਪਲਾਹੀ, ਡਾ. ਸਵਰਨ ਰੰਧਾਵਾ, ਸੁਤੇ ਮਾਹੀਰ, ਦਵਿੰਦਰ ਸਿੰਘ, ਗਿਆਨ ਸਿੰਘ ਨਾਮਧਾਰੀ, ਗੁਰਬਚਨ ਸਿੰਘ ਨਾਮਧਾਰੀ, ਸੁਰਜੀਤ ਮਾਧੋਪੁਰੀ, ਜਸਬੀਰ ਕੌਰ ਮਾਨ, ਗੁਰਮੀਤ ਸਿੰਘ ਬੋਬੀ, ਦਵਿੰਦਰ ਸਿੰਘ ਦੇ ਇਸ ਅਦਬੀ ਮਹਿਫ਼ਲ ਨੂੰ ਆਪਣੀ ਹਾਜ਼ਰੀ ਲੁਵਾ ਕਿ ਇਕ ਨਵਾਂ ਰੰਗ ਬੰਨਿਆਂ। ਇਹ ਐਵਾਰਡ ਸਮਾਰੋਹ ਯਾਦਗਾਰੀ ਹੋ ਕਿ ਬਣਿਆ।
– ਰਿਪੋਰਟ- ਜੈਤੇਗ ਸਿੰਘ ਅਨੰਤ (ਕੈਨੇਡਾ)

Comments are closed.

COMING SOON .....


Scroll To Top
11