Thursday , 27 June 2019
Breaking News
You are here: Home » BUSINESS NEWS » ਨਾਭਾ ’ਚ ਡਾਕਟਰ ਦੇ ਘਰ ਡਕੈਤੀ ਦਾ ਮਾਮਲਾ ਪੁਲਿਸ ਨੇ ਹਫ਼ਤੇ ਦੇ ਅੰਦਰ ਹੀ ਸੁਲਝਾਇਆ

ਨਾਭਾ ’ਚ ਡਾਕਟਰ ਦੇ ਘਰ ਡਕੈਤੀ ਦਾ ਮਾਮਲਾ ਪੁਲਿਸ ਨੇ ਹਫ਼ਤੇ ਦੇ ਅੰਦਰ ਹੀ ਸੁਲਝਾਇਆ

ਨਾਭਾ, 9 ਸਤੰਬਰ (ਕਰਮਜੀਤ ਸੋਮਲ, ਸਿਕੰਦਰ ਸਿੰਘ)- ਐਸ.ਐਸ.ਪੀ. ਸ੍ਰੀ ਮਨਦੀਪ ਸਿੰਘ ਸਿਧੂ ਨੇ ਆਯੋਜਿਤ ਕੀਤੀ ਗਈ ਪ੍ਰੈਸ ਕਾਨਫੰਰਸ ‘ਚ ਦਸਿਆ ਕਿ ਪੰਜਾਬ ਦੇ ਡੀ.ਜੀ.ਪੀ. ਨੇ ਡਕੈਤੀ ਦਾ ਇਹ ਮਾਮਲਾ ਸੁਲਝਾਉਣ ਵਾਲੀ ਪੁਲਿਸ ਪਾਰਟੀ ਨੂੰ 50 ਹਜ਼ਾਰ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ ਕਰਨ ਦੇ ਨਾਲ ਹੀ ਲੀਡ ਰੋਲ ਨਿਭਾਉਣ ਵਾਲੇ 4 ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਡੀ.ਜੀ.ਪੀ. ਕਮੋਡੇਸ਼ਨ ਡਿਸਕ ਦੇਣ ਦੀ ਸਿਫ਼ਾਰਸ਼ ਵੀ ਕੀਤੀ ਹੈ।ਜਦਕਿ ਦੋਸ਼ੀ ਹੌਲਦਾਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਗਿਆ ਹੈ।ਐਸ.ਐਸ.ਪੀ ਨੇ ਦਸਿਆ ਕਿ ਇਹ ਕਾਰਵਾਈ ਪੁਲਿਸ ਦੀਆਂ ਵਖ-ਵਖ ਟੀਮਾਂ ਦੀ ਇਕ ਸਾਂਝੀ ਮੁਹਿੰਮ ਸੀ, ਜਿਸ ਵਿਚ ਸਦਰ, ਕੋਤਵਾਲੀ ਪੁਲਿਸ ਦੇ ਨਾਲ-ਨਾਲ ਸੀ.ਆਈ.ਏ. ਸਟਾਫ ਦੀ ਅਹਿਮ ਭੂਮਿਕਾ ਸੀ। ਐਸ.ਐਸ.ਪੀ. ਸ੍ਰੀ ਮਨਦੀਪ ਸਿੰਘ ਸਿਧੂ ਉਹਨਾਂ ਦਸਿਆ ਕਿ ਮੁਖ ਦੋਸ਼ੀ ਪੁਲਿਸ ਦਾ ਹੀ ਇਕ ਹੌਲਦਾਰ ਹੈ ਜੋ ਕਿ 2010 ਵਿਚ ਜ਼ਿਲ੍ਹਾ ਪੁਲਿਸ ਸੰਗਰੂਰ ਵਿਚ ਭਰਤੀ ਹੋਇਆ ਸੀ ਅਤੇ ਮੌਜੂਦਾ ਸਮੇਂ ਵਿਚ ਬਤੌਰ ਹੌਲਦਾਰ ਚੰਡੀਗੜ੍ਹ ‘ਚ ਤੈਨਾਤ ਸੀ। ਇਸ ਤੋਂ ਇਲਾਵਾ ਇਕ ਹੋਰ ਦੋਸ਼ੀ ਤੇ 2016 ‘ਚ ਐਨ.ਡੀ.ਪੀ.ਐਸ.ਐਕਟ ਦਾ ਪਰਚਾ ਦਰਜ ਹੈ।ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਪੀੜ੍ਹਤ ਡਾਕਟਰ ਰਾਜ਼ੇਸ ਗੋਇਲ ਦੇ ਪਰਿਵਾਰ ਨੇ ਪੁਲਿਸ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਇਕ ਲਖ ਰੁਪਏ ਦਾ ਇਨਾਮ ਦੇਣਾ ਚਾਹਿਆ ਪਰ ਪੁਲਿਸ ਵਲੋਂ ਨਿਮਰਤਾ ਨਾਲ ਇਨਕਾਰ ਕਰਦਿਆਂ ਐਸ.ਐਸ.ਪੀ. ਸ੍ਰੀ ਸਿਧੂ ਨੇ ਕਿਹਾ ਕਿ ਇਹ ਪੁਲਿਸ ਦੀ ਡਿਊਟੀ ਹੈ ਕਿ ਉਹ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ ਅਤੇ ਕਾਨੂੰਨ ਤੋੜ੍ਹਨ ਵਾਲਿਆਂ ਤੇ ਨਥ ਪਾਵੇ ਨਾਲ ਹੀ ਉਹਨਾਂ ਦਸਿਆਂ ਕਿ ਪੁਲਿਸ ਨੇ ਡਕੈਤੀ ਦੇ ਛੇ ਲਖ ਰੁਪਏ ਨਕਦ, ਗਹਿਣੇ ਸਕੂਟਰ ਅਤੇ ਮੋਟਰਸਾਈਕਲ ਬਰਾਮਦ ਕਰ ਲਏ ਹਨ। ਜਾਣਕਾਰੀ ਦਿੰਦਿਆਂ ਸ੍ਰੀ ਮਨਦੀਪ ਸਿੰਘ ਸਿਧੂ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਪਟਿਆਲਾ ਨੇ ਦਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋ ਮਿਤੀ 03.09.2018 ਦੀ ਰਾਤ ਸਮੇ ਨਾਮਲੂਮ ਵਿਅਕਤੀਆਂ ਵਲੋ ਡਾਕਟਰ ਰਾਜੇਸ ਗੋਇਲ ਵਾਸੀ ਨਵਦੀਪ ਮਾਰਗ ਹੀਰਾ ਮਹਿਲ ਨਾਭਾ ਜਿਲ੍ਹਾ ਪਟਿਆਲਾ ਦੇ ਘਰ ਅੰਦਰ ਦਾਖਲ ਹੋ ਕੇ, ਉਸ ਦੀ ਕੁਟਮਾਰ ਕਰਕੇ ਅਤੇ ਲੁਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਕਰੀਬ 06 ਲਖ 30 ਹਜਾਰ ਰੁਪਏ ਦੀ ਨਗਦੀ, ਸੋਨਾ ਜੇਵਰਾਤ ਆਦਿ ਲੁਟੇ ਗਏ ਸਨ। ਇਸ ਵਾਰਦਾਤ ਵਿਚ ਲੁਟ ਖੋਹ ਕਰਨ ਵਾਲੇ 04 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜਾ ਵਿਚੋ 06 ਲਖ ਰੁਪਏ ਦੇ ਕਰੰਸੀ ਨੋਟ, ਇਕ ਜੋੜਾ ਝੁਮਕੇ ਸੋਨਾ, ਇਕ ਜੋੜਾ ਵਾਲੀਆਂ ਸੋਨਾ, ਇਕ ਘੜੀ, ਇਕ ਸਕੂਟਰ, ਇਕ ਮੋਟਰਸਾਇਕਲ ਅਤੇ ਇਕ ਖੂਨ ਨਾਲ ਲਿਬੜੀ ਕਮੀਜ ਬ੍ਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।

Comments are closed.

COMING SOON .....


Scroll To Top
11