Thursday , 27 February 2020
Breaking News
You are here: Home » PUNJAB NEWS » ਨਾਭਾ ਚੌਕ ਵਿਖੇ ਗੰਦਗੀ ਅਤੇ ਪਸ਼ੂਆਂ ਦੀ ਭਰਮਾਰ ਕਾਰਨ ਲੋਕ ਪਰੇਸ਼ਾਨ

ਨਾਭਾ ਚੌਕ ਵਿਖੇ ਗੰਦਗੀ ਅਤੇ ਪਸ਼ੂਆਂ ਦੀ ਭਰਮਾਰ ਕਾਰਨ ਲੋਕ ਪਰੇਸ਼ਾਨ

ਅਮਲੋਹ, 17 ਜਨਵਰੀ (ਰਣਜੀਤ ਸਿੰਘ ਘੁੰਮਣ)- ਇਕ ਪਾਸੇ ਤਾ ਸਰਕਾਰ ਸਵੱਛ ਭਾਰਤ ਅਭਿਆਨ ਤਹਿਤ ਨਾਹਰੇ ਲਾਉਂਦੇ ਹਨ ਜਿਸ ਵਿੱਚ ਪ੍ਰਸ਼ਾਸ਼ਨ ਵੱਲੋ ਵੀ ਉਨਾ ਦਾ ਸਾਥ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਪ੍ਰੰਤੂ ਅਸਲੀਅਤ ਕੁੱਝ ਹੋਰ ਹੀ ਹੈ। ਇਨਾ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਮਹਿਲਾ ਵਿੰਗ ਦੀ ਵਾਇਸ ਪ੍ਰਧਾਨ ਸੁਖਵਿੰਦਰ ਕੋਰ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕੀਤਾ । ਉਨਾ ਕਿਹਾ ਕਿ ਨਾਭਾ ਚੋਕ ਵਿੱਚ ਹਮੇਸ਼ਾ ਹੀ ਗੰਦਗੀ ਅਤੇ ਅਵਾਰਾ ਪਸ਼ੂ ਖੜੇ ਰਹਿੰਦੇ ਹਨ ਜਿਸ ਨਾਲ ਆਵਾਜਾਈ ਵਿੱਚ ਤਾ ਵਿਘਨ ਪੈਂਦਾ ਹੀ ਹੈ ਉਥੇ ਹੀ ਅਨੇਕਾ ਹਾਦਸੇ ਵੀ ਹੁੰਦੇ ਰਹਿੰਦੇ ਹਨ ਦੁਕਾਨਦਾਰਾਂ ਅਤੇ ਬੱਸ ਸਟੈਂਡ ਵਾਲੇ ਕਈ ਵਾਰੀ ਕਮੇਟੀ ਵਿੱਚ ਅਤੇ ਪ੍ਰਸ਼ਾਸਨ ਨੂੰ ਅਪੀਲ ਕਰ ਚੁੱਕੇ ਹਨ ਇਸਦੇ ਬਾਵਜੂਦ ਵੀ ਪ੍ਰਸ਼ਾਸ਼ਨ ਇਸ ਵੱਲ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ । ਸੁਖਵਿੰਦਰ ਕੋਰ ਨੇ ਅੱਗੇ ਕਿਹਾ ਕਿ ਉਨਾ ਵੱਲੋ ਵੀ ਕਈ ਵਾਰ ਵੀ ਲਿਖਤੀ ਰੂਪ ਵਿੱਚ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਚੁੱਕੀ ਗਈ ਹੈ ਪਰੰਤੂ ਇਸ ਸਮੱਸਿਆ ਦਾ ਹੱਲ ਨਹੀ ਹੋ ਰਿਹਾ ।ਉਨਾ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਕੂੜੇ ਦੇ ਢੇਰ ਇਥੋ ਹਟਾਏ ਜਾਣ।ਇਸ ਮੌਕੇ ਹੋਰਨਾ ਤੋ ਇਲਾਵਾ ਕੁਲਦੀਪ ਸਿੰਘ, ਸ਼ਿਆਮ ਸਿੰਘ, ਅਮਰੀਕ ਸਿੰਘ, ਅਸ਼ੋਕ ਕੁਮਾਰ, ਦਰਸ਼ਨ ਸਿੰਘ ਤੋਂ ਇਲਾਵਾ ਦੁਕਾਨਦਾਰ ਹਾਜ਼ਰ ਸਨ।

Comments are closed.

COMING SOON .....


Scroll To Top
11