Tuesday , 20 August 2019
Breaking News
You are here: Home » HEALTH » ਨਾਬਾਲਗ ਲੜਕੀ ਵੱਲੋਂ ਸ਼ੱਕੀ ਹਾਲਤਾਂ ’ਚ ਫਾਹਾ ਲੈ ਕੇ ਖ਼ੁਦਕੁਸ਼ੀ

ਨਾਬਾਲਗ ਲੜਕੀ ਵੱਲੋਂ ਸ਼ੱਕੀ ਹਾਲਤਾਂ ’ਚ ਫਾਹਾ ਲੈ ਕੇ ਖ਼ੁਦਕੁਸ਼ੀ

ਲੁਧਿਆਣਾ, 27 ਫਰਵਰੀ (ਜਸਪਲ ਅਰੋੜਾ)- ਥਾਣਾ 7 ਦੇ ਇਲਾਕੇ ਐਲ ਆਈ ਜੀ ਫਲੈਟਾਂ ਵਿਖੇ ਬੁਧਵਾਰ ਦੁਪਹਿਰ ਨਾਬਾਲਿਗ ਲੜਕੀ ਨੇ ਸ਼ਕੀ ਹਾਲਾਤਾਂ ਚ ਆਪਣੇ ਘਰ ਚ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਈ ਘਟਨਾ ਦਾ ਪਤਾ ਉਸ ਵੇਲੇ ਲਗਿਆ ਜਦੋ ਮ੍ਰਿਤਕਾ ਦਾ ਚਰਚ ਚ ਕੰਮ ਕਰਨ ਵਾਲਾ ਕਰੀਬੀ ਰਿਸ਼ਤੇਦਾਰਾਂ ਦਾ ਲੜਕਾ ਓਹਨਾ ਦੇ ਘਰ ਪਹੁੰਚਿਆ ਉਸ ਨੇ ਨਾਬਾਲਿਗ ਲੜਕੀ ਦੀ ਲਾਸ਼ ਪੰਖੇ ਨਾਲ ਝੁਲਦੀ ਦੀ ਦੇਖੀ ਅਤੇ ਪੁਲਸ ਨੂੰ ਸੂਚਿਤ ਕੀਤਾ ਮ੍ਰਿਤਕਾ ਪਹਿਚਾਣ 17 ਸਾਲਾ ਐਸਟੀਲਾ ਉਰਫ ਡੋਲੀ ਪੁਤਰੀ ਡੈਨੀ ਵਜੋਂ ਹੋਈ ਸੁਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਏ ਸੀ ਪੀ ਈਸਟ ਦਵਿੰਦਰ ਕੁਮਾਰ ਨੇ ਮ੍ਰਿਤਕਾ ਦੀ ਲਾਸ਼ ਨੂੰ ਨੀਚੇ ਉਤਰ ਵਾਇਆ ਅਤੇ ਜਾਂਚ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਪੁਲਸ ਨੂੰ ਜਾਂਚ ਦੌਰਾਨ ਪਤਾ ਚਲਿਆ ਕਿ ਮ੍ਰਿਤਕ ਲੜਕੀ ਦੀ ਮਾਂ ਬਿੰਦੂ ਅਤੇ ਪਿਤਾ ਡੈਨੀ ਕਿਸੇ ਫੈਕਟਰੀ ਚ ਕੰਮ ਕਰਦੇ ਸਨ ਅਤੇ ਘਰ ਦਾ ਗੁਜ਼ਾਰਾ ਚਲਾਂਦੇ ਸਨ ਸੂਤਰਾ ਅਨੁਸਾਰ ਜਦ ਕਿ ਮ੍ਰਿਤਕ ਲੜਕੀ ਗਿਆਰਵੀਂ ਤਕ ਪੜੀ ਸੀ ਅਤੇ ਉਹ ਅਗੇ ਪੜਨਾ ਚਾਉਂਦੀ ਸੀ ਪਰ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਅਗੇ ਪੜਾਉਣਾ ਨਹੀਂ ਚਾਹੁੰਦੇ ਸਨ ਜਿਦੇ ਚਲਦੇ ਨਾਬਾਲਿਗ ਪ੍ਰੇਸ਼ਾਨ ਰਹਿੰਦੀ ਸੀ ਪੁਲਸ ਅਨੁਸਾਰ ਮਾਮਲਾ ਸ਼ਕੀ ਹੈ ਮ੍ਰਿਤਕ ਲੜਕੀ ਦੀ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਮਾਮਲਾ ਸਾਫ ਹੋਵੇਗਾ।

Comments are closed.

COMING SOON .....


Scroll To Top
11