Sunday , 19 January 2020
Breaking News
You are here: Home » Editororial Page » ‘ਨਾਨਕ ਸਾਇਰ ਏਵ ਕਹਿਤ ਹੈ ਸਤਿਗੁਰੂ ਨਾਨਕ’-ਬਾਣੀ ਵਿੱਚ ਆਏ ਛੰਦ ਦੀ ਵਿਆਖਿਆ ਠਾਕੁਰ ਦਲੀਪ ਸਿੰਘ ਜੀ

‘ਨਾਨਕ ਸਾਇਰ ਏਵ ਕਹਿਤ ਹੈ ਸਤਿਗੁਰੂ ਨਾਨਕ’-ਬਾਣੀ ਵਿੱਚ ਆਏ ਛੰਦ ਦੀ ਵਿਆਖਿਆ ਠਾਕੁਰ ਦਲੀਪ ਸਿੰਘ ਜੀ

ਸਤਿਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਇਕ ਸ਼ਾਇਰ ਭਾਵ ਕਵੀ ਮੰਨਿਆ ਹੈ। ਕਵੀ ਰੂਪ ਵਿਚ ਗੁਰੁ ਜੀ ਨੇ ਕਵਿਤ ਰਚੀ ਹੈ। ਜਿਸ ਵਿਚੋਂ 947 ਸਲੋਕ/ਸਬਦ ਸ਼੍ਰੀ ਗੁਰੁ ਗੰ੍ਰਥ ਸਾਹਿਬ ਜੀ ਵਿਚ ਅੰਕਿਤ ਹਨ। ਇਹ ਅਤੀ ਮਨੋਹਰ ਕਵਿਤਾ ਰੂਪੀ ਬਾਣੀ, ਛੰਦ-ਬੱਧ ਹੈ ਅਤੇ ਸੰਗੀਤਮਈ ਹੈ। ਰਾਗਾਂ ਦੇ ਨਾਮ ਤਾਂ ਗੁਰੁ ਜੀ ਨੇ ਲਿਖ ਦਿਤੇ ਪਰ ਆਮਤੌਰ ਉਤੇ ਛੰਦਾਂ ਦੇ ਨਾਮ ਨਹੀਂ ਲਿਖੇ (ਕੁਝ ਕੁ ਨੂੰ ਛੱਡ ਕੇ) ਇਸ ਮਨੋਹਰ ਬਾਣੀ ਦਾ ਰਸ ਅਸਵਾਦਨ ਕਰਨ ਲਈ ਹਰੇਕ “ਗੁਰੁ ਨਾਨਕ ਨਾਮ ਲੇਵਾ“ ਨੂੰ ਸੰਗੀਤਦ ਅਤੇ ਛੰਦ ਸ਼ਾਸਤ੍ਰ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਛੰਦ-ਬੰਧ ਕਵਿਤਾ, ਖੁੱਲੀ ਕਵਿਤਾ ਨਾਲੋਂ ਲਿਖਣੀ ਕਠਿਨ ਹੈ ਪਰ, ਵੱਧ ਰਸਦਾਇਕ ਹੁੰਦੀ ਹੈ। ਛੰਦ ਰਹਿਤ ਕਵਿਤਾ ਬਾਰੇ ਹੇਠ ਲਿਖਿਆ ਪੜ੍ਹਕੇ ਆਪ ਮੇਰੇ ਨਾਲ ਸਹਿਮਤ ਹੋਵੋਗੇ।
ਘਨਾਕਸ਼ਰੀ ਛੰਦ:- ਜਲਧ ਨਿਰਸ ਫੀਕੋ, ਕੰਜ ਬਿਨ ਤਾਲ ਫੀਕੋ, ਮਧੁਪ ਕੇ ਲੇਖੇ ਫੂਲ ਫੀਕੋ, ਮਕਰੰਦ ਬਿਨ।
ਮਿਤ੍ਰ ਬਿਨ ਪ੍ਰੇਮ ਫੀਕੋ, ਨੇਮ ਭਾਵ ਹੀਨ ਫੀਕੋ, ਗ੍ਰਹਿ ਅਤਿ ਫੀਕੋ ਬਿਨ ਹੇਮ ਅਰੁ ਨੰਦ ਬਿਨ।
ਦਾਨ ਬਿਨ ਮਾਨ ਫੀਕੋ, ਗਾਨ ਬਿਨ ਤਾਨ ਫੀਕੋ, ਵਯਾਖਯਾ ਬਿਨਾ ਅਮਲ ਔ ਰੈਨ ਸੈਨ ਚੰਨ ਬਿਨ।
ਨਯਾਯ ਬਿਨ ਰਾਜ, ਕਵਿ ਬਿਨ ਹੈ ਸਮਾਜ ਫੀਕੋ, ਤਯੋਂ ਹਰਿ ਵ੍ਰਿਜੇਸ਼ ਪਾਠ ਫੀਕੋ ਗਯਾਨ ਛੰਦ ਬਿਨ।

ਛੰਦ-ਬੁੱਧ ਕਵਿਤਾ ਦੀ ਰਸਦਾਇਕਤਾ ਵਿਸ਼ਵ ਪ੍ਰਸਿਧ ਹੈ। ਛੰਦ-ਬੱਧ ਕਵਿਤਾ ਵਿਚ ਕਹੀ ਗੱਲ ਛੇਤੀ ਅਤੇ ਸੌਖੀ ਯਾਦ ਹੋ ਜਾਂਦੀ ਹੈ। ਲੰਬੀ ਗੱਲ ਥੋੜੇ ਸ਼ਬਦਾਂ ਚ ਕਹੀ ਜਾ ਸਕਦੀ ਹੈ। ਸਾਦੀ ਜਿਹੀ ਗੱਲ ਨੂੰ ਛੰਦ-ਬੱਧ ਕਵਿਤਾ ਵਿਚ ਅਤੀ ਰੋਚਕ ਬਣਾ ਕੇ ਸ਼੍ਰੋਤਿਆਂ ਨੂੰ ਮੋਹਿਆ ਜਾ ਸਕਦਾ ਹੈ, ਸ੍ਰੋਤੇ ਉਸ ਕਵਿਤਾ ਨੂੰ ਝੱਟ ਹੀ ਕੰਠ ਵੀ ਕਰ ਲੈਂਦੇ ਹਨ ਅਤੇ ਸਾਧਾਰਣ ਪਰ ਛੰਦ ਰਾਹੀਂ ਆਈ ਰੋਕ ਗੱਲ ਦਾ ਪ੍ਰਭਾਵ ਵੀ ਮਨ ਵਿਚ ਵਸਾ ਲੈਂਦੇ ਹਨ। ਭਾਰਤੀ ਸਾਹਿਤ ਵਿਚ ਛੰਦ-ਬੱਧ ਕਵਿਤਾ ਦਾ ਸਰਵੋਤਮ ਅਸਥਾਨ ਹੈ। ਇਸੇ ਕਾਰਣ ਭਾਰਤ ਦੇ ਮਹਾਨ ਕਵੀਆਂ ਨੇ ਛੰਦਾਂ ਵਿਚ ਰਚਨਾ ਕਰਕੇ ਆਪਣੀ ਲੋਕਪ੍ਰਿਅਤਾ ਬਣਾਈ ਹੈ।

ਸ਼੍ਰੀ ਆਦਿ ਗ੍ਰੰਥ ਸਾਹਿਬ ਜੀ ਵਿਚਵ ਸਾਰੀ ਬਾਣੀ ਛੰਦ ਰਚਨਾ ਅਨੁਸਾਰ ਹੈ। ਅਸਾਡੇ ਸਿੱਖ ਗੁਰੁ ਸਾਹਿਬਾਨਾਂ ਨੇ ਵੀ ਸਾਰੀ ਗੁਰਬਾਣੀ, ਸੰਗੀਤ ਅਤੇ ਛੰਦਾਂ ਵਿਚ ਹੀ ਰਹੀ ਹੈ। 31 ਰਾਗ ਅਤੇ ਕਈ ਪ੍ਰਕਾਰ ਦੇ ਛੰਦ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹਨ। ਹੈਰਾਨੀ ਅਤੇ ਦੁੱਖ ਦੀ ਗੱਲ ਹੈ ਕਿ ਸਿੱਖ ਪੰਥ ਨੂੰ ਗੁਰਬਾਣੀ ਦੇ ਛੰਦਾਂ ਬਾਰੇ ਗਿਆਨ ਨਹੀਂ ਹੈ ਅਤੇ ਕਦੀ ਇਸ ਪਾਸੇ ਸਿੱਖਾਂ ਨੇ ਸੋਚਣ ਦੀ ਲੋੜ ਹੀ ਨਹੀਂ ਸਮਝੀ। ਕੀਰਤਨ ਪ੍ਰਥਾ ਪ੍ਰ੍ਰਚਲਿਤ ਹੋਣ ਕਰਕੇ 31 ਰਾਗਾਂ ਬਾਰੇ ਤਾਂ ਕੁੱਝ ਖੋਜ ਲਈ ਹੈ, ਕੁੱਛ ਕੁ ਸਿੱਖਾਂ ਨੂੰ ਸੁਰ ਗਿਆਨ ਵੀ ਹੈ। ਪ੍ਰੰਤੂ, ਛੰਦ ਗਿਆਨ ਬਾਰੇ ਸਿੱਖ ਬਿਲਕੁਲ ਅਭਿੱਗ ਹਨ। ਗੁਰਬਾਣੀ ਦੇ ਛੰਦ ਪ੍ਰਬੰਧ ਬਾਰੇ ਸਿੱਖ ਵਿਦਵਾਨਾਂ ਨੂੰ ਖੋਜ ਕਰਕੇ ਛਾਪਣ ਦੀ ਲੋੜ ਹੈ। ਜਗਤ ਪ੍ਰਸਿੱਧ ਸਤਿਗੁਰੂ ਜੀ ਦੀ, ਜਗਤ ਪ੍ਰਸਿੱਧ ਬਾਣੀ “ਜਪੁ ਜੀ“ ਵਿੱਚ ਹੀ ਕਈ ਪ੍ਰਕਾਰ ਦੇ ਛੰਦ ਅਤੇ ਕਾਵਿ ਰਸ ਹਨ। ਪਰ, ਆਪਾਂ ਕਦੀ ਇਸ ਪਾਸੇ ਧਿਆਨ ਹੀ ਨਹੀਂ ਕੀਤਾ। ਭਾਵੇਂ, ਇਸ ਬਾਣੀ ਦੇ 600 ਤੋਂ ਉਪਰ ਟੀਕੇ, ਤਰਜਮੇਂ ਕਈ ਭਾਸ਼ਾਵਾਂ ਵਿੱਚ ਹੋ ਚੁੱਕੇ ਹਨ, ਪਰ ਜਪੁ ਜੀ ਦੇ ਛੰਦਾਂ ਬਾਰੇ ਅਤੇ ਕਾਵਿ ਰਸਾਂ ਬਾਰੇ ਸ਼ਾਇਦ ਹੀ ਕਿਸੇ ਨੇ ਕੋਈ ਵਿਆਖਿਆ ਕੀਤੀ ਹੋਵੇ। ਵਿਚਾਰਨ ਵਾਲੀ ਗੱਲ ਹੈ, ਜੇ ਹਰ ਰੋਜ ਪੜ੍ਹੀ ਸੁਣੀ ਜਾਂਦੀ ਜਪੁ ਜੀ ਅਤੇ ਆਸਾ ਦੀ ਵਾਰ ਵਿਚਲੇ ਛੰਦਾਂ ਬਾਰੇ ਸਿੱਖਾਂ ਨੂੰ ਜਾਣਕਾਰੀ ਨਹੀਂ ਤਾਂ ਹੋਰ ਕਿਸ ਬਾਣੀ ਬਾਰੇ ਹੋਵੇਗੀ!

ਸਤਿਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਉਨ੍ਹਾਂ ਦੀ ਬਾਣੀ ਵਿਚੋਂ ਕੁੱਝ ਛੰਦਾਂ ਬਾਰੇ ਹੇਠ ਲੀ ਜਾਣਕਾਰੀ ਆਪ ਜੀ ਨੂੰ ਭੇਟ ਹੈ। ਇਹ ਜਾਣਕਾਰੀ ਅਤੀ ਸੰਖੇਪ ਹੈ, ਕੇਵਲ ਸ਼ੁਰੂਆਤ ਕਰ ਰਿਹਾ ਹਾਂ। ਅਗੋਂ ਵਿਦਵਾਨ ਸੱਜਣ ਇਸ ਵਿਸ਼ੇ ਨੂੰ ਵਧਾਉਣ ਦੀ ਕਿਰਪਾ ਕਰਨ।

ਸਾਰੀ ਗੁਰਬਾਣੀ, ਛੰਦ ਰਚਨਾ ਵਿੱਚ ਹੈ; ਕਈ ਨਵੇਂ ਛੰਦ ਹਨ, ਜੋ “ਪਿੰਗਲ“ ਆਦਿ ਛੰਦ ਸ਼ਾਸਤ੍ਰ ਦੇ ਗ੍ਰੰਥਾਂ ਵਿਚ ਨਹੀਂ ਹਨ। ਕਈ ਛੰਦਾਂ ਦੇ ਰੂਪ ਵੱਖਰੇ ਹਨ। ਇਸ ਕਰਕੇ ਕਈ ਵਿਦਵਾਨ, ਭੋਲੇਪਨ ਵਿੱਚ ਹੀ ਕਹਿ ਦਿੰਦੇ ਹਨ ਕਿ ਗੁਰਬਾਣੀ ਛੰਦ-ਬੱਧ ਨਹੀਂ ਹੈ। ਪਰ ਐਸਾ ਨਹੀਂ ਹੈ, ਅਸਲ ਵਿਚ ਅਸਾਨੂੰ ਗੁਰਬਾਣੀ ਵਿਚਲੇ ਛੰਦਾਂ ਬਾਰੇ ਗਿਆਨ ਨਹੀਂ ਹੈ। ਗੁਰਬਾਣੀ ਵਿਚ ਆਏ ਛੰਦਾਂ ਬਾਰੇ ਗਿਆਨ ਹੋਣ ਉਪਰੰਤ ਅਸਾਡੇ ਵਿਚਾਰ ਬਦਲ ਜਾਣਗੇ। ਗੁਰੁ ਨਾਨਕ ਬਾਣੀ ਛੰਦ ਕਾਵਿ ਤਾਂ ਹੈ ਹੀ, ਪ੍ਰੰਤੂ ਇਸਦੇ ਨਾਲ-ਨਾਲ ਇਸ ਵਿਚ ਕਵਿਤਾ ਦੇ 12 ਰਸ ਅਤੇ ਸੰਗੀਤ ਦਾ ਮਧੁਰ ਰਸ ਵੀ ਵਿੱਦਮਾਨ ਹੈ (ਕਵਿਤਾ ਦੇ 12 ਰਸ ਇਹ ਹਨ= ਸ਼ਿੰਗਾਰ ਰਸ, ਹਾਸ ਰਸ, ਕਰੁਣਾ ਰਸ, ਰੌਦਰ ਰਸ, ਵੀਰ ਰਸ, ਭਿਆਨਕ ਰਸ, ਬੀਭਤਸ ਰਸ, ਅਦਭੁਤ ਰਸ, ਸ਼ਾਂਤ ਰਸ, ਵਾਤਸਲਯ ਰਸ, ਸਖਾ ਰਸ, ਦਾਸ ਰਸ। ਇਹਨਾਂ ਰਸਾਂ ਦੇ ਉਦਾਹਰਣ ਅਤੇ ਵਿਆਖਿਆ, ਵੱਖਰੇ ਲੇਖ ਵਿੱਚ ਕੀਤੀ ਗਈ ਹੈ)। ਰਾਗਾਂ ਦੇ ਨਾਮ ਤਾਂ ਗੁਰੁ ਜੀ ਨੇ ਲਿਖ ਦਿੱਤ ਹਨ, ਪਰ ਕਵਿਤਾ ਦੇ ਰਸ ਅਤੇ ਛੰਦ ਰਚਨਾ ਦਾ ਰਸ ਅਸਵਾਦਨ ਬਾਰੇ ਪਰਠਕਾਂ ਅਤੇ ਸ੍ਰੋਤਿਆਂ ਨੂੰ ਆਪ ਮੇਹਨਤ ਕਰਨ ਦੀ ਲੋੜ ਹੈ। ਮੇਰੇ ਇਸ ਸੰਖੇਪ ਯਤਨ ਤੋਂ ਪ੍ਰੇਮੀ ਗੁਣਗ੍ਰਾਹੀ ਪਾਠਕ ਆਨੰਦ ਲੇ ਕੇ ਇਹ ਜਾਣ ਸਕਣਗੇ ਕਿ ਸਤਿਗੁਰੂ ਨਾਨਕ ਜੀ ਦੀ ਬਾਣੀ ਕੈਸਾ ਮਨੋਹਰ ਕਾਵ ਹੈ। ਸਤਿਗੁਰੂ ਨਾਨਕ ਜੀ ਦੀ ਬਾਣੀ ਵਿਚ ਛੰਦਾਂ ਦੇ ਨਾਮ ਨਾ ਲਿਖੇ ਹੋਣ ਕਾਰਨ ਪ੍ਰੇਮੀ ਪਾਠਕ ਨੂੰ ਛੰਦ ਸ਼ਾਸਤ੍ਰ ਦਾ ਗਿਆਨ ਪ੍ਰਾਪਤ ਕਰਕੇ; ਛੰਦ ਦੀ ਚਾਲ ਤੋਂ, ਛੰਦ ਦਾ ਨਾਮ ਆਪ ਹੀ ਜਾਨਣ ਦੀ ਲੋੜ ਹੈ। ਤਾਂ ਹੀ ਅਸੀਂ ਗੁਰਬਾਣੀ ਦਾ ਅਸਲੀ ਅਨੰਦ ਲੈ ਸਕਾਂਗੇ।

ਭਗਤੀ ਭਾਵ ਵਿਚ ਭਿੱਜੀ ਹੋਈ, ਭਗਤੀ ਮਾਰਗ ਦੀ ਰਚਨਾ, ਭਗਤੀ ਸੰਗੀਤ ਵਿੱਚ ਹੋਣ ਕਰਕੇ; ਰਾਗਾਂ ਵਿੱਚ ਗਾਉਣ ਵਾਸਤੇ, ਰਾਗਾਂ ਵਿੱਚ ਉਚਾਰੀ ਹੋਈ ਗੁਰਬਾਣੀ, ਮੁੱਖ ਰੂਪ ਵਿੱਚ ਸੰਗੀਤ ਅਧਾਰਿਤ ਹੈ। ਇਸੇ ਕਰਕੇ “ਟੇਕ“ ਭਾਵ “ਰਹਾਉ“ ਦੀਆਂ ਤੁਕਾਂ ਦਾ ਵਜ਼ਨ ਬਾਕੀ ਸ਼ਬਦ ਨਾਲੋਂ ਵੱਖ ਹੈ। ਐਸੇ ਹੀ ਕਈ ਹੋਰ ਵੀ ਪਦ ਸੰਗੀਤ ਸਬੰਧਤ ਹਨ, ਜੋ ਛੰਦ ਦੀ ਚਾਲ ਵਿੱਚ ਸ਼ਾਮਿਲ ਨਹੀਂ ਹਨ। ਕਈ ਥਾਂਈ ਛੰਦਾਂ ਦੀਆਂ ਤੁਕਾਂ ਵੱਧ ਘੱਟ ਹੋਣ ਪਿਛੇ ਵੀ ਉਪਰੋਕਤ ਕਾਰਨ ਹੀ ਹੈ। “ਜਨ“, “ਦਾਸ“, “ਕਹੈ“, “ਨਾਨਕ“ ਆਦਿ ਸ਼ਬਦ ਵੀ ਛੰਦ ਦੇ ਵਜ਼ਨ ਤੋਂ ਬਾਹਰ ਹਨ। ਕਿਉਂਕਿ, ਸ਼ਬਦ ਵਿੱਚ ਰਾਗ ਦੇ ਅਨੁਸਾਰ “ਟੇਕ“, “ਅਸਥਾਈ“, “ਅੰਤਰਾ“, “ਅਭੋਗ“ ਆਦਿ ਨੂੰ ਮੁੱਖ ਰੱਖਿਆ ਗਿਆ ਹੈ। ਸੰਗੀਤਡ ਅਤੇ ਛੰਦ ਸ਼ਾਸਤ੍ਰ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਹੀ ਗੁਰਬਾਣੀ ਸਹੀ ਰੂਪ ਵਿੱਚ ਪੜ੍ਹੀ, ਗਾਈ ਅਤੇ ਸਮਝੀ ਜਾ ਸਕਦੀ ਹੈ।

1. ਸਵੈਯਾ:- ਅਤੀ ਰੋਚਕ ਅਤੇ ਪਿਆਰਾ ਜਿਹਾ ਮਨਮੋਹਕ ਛੰਦ “ਸਵੈਯਾ“, ਜਿਸ ਦੇ ਕਈ ਰੂਪ ਹਨ। ਜਿਨ੍ਹਾਂ ਵਿੱਚੋਂ ਇਕ ਰੂਪ ਹੈ “ਬੀਰ“ ਸਵੈਯਾ। ਸਵੈਯੇ ਵਿਚ ਚਾਰ ਤੁਕਾਂ ਹੁੰਦੀਆਂ ਹਨ। ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਸਵੈਯੇ ਦਾ “ਬੀਰ ਰੂਪ“ ਮਿਲਦਾ ਹੈ।
ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ

2. ਸਰਸੀ ਛੰਦ:- ਇਹ ਛੰਦ ਚਾਰ ਤੁਕਾਂ ਦਾ ਹੁੰਦਾ ਹੈ।

(?) ਮੁਸਲਮਾਨਾ ਸਿਫਤਿ ਸਰੀਅਤਿ, ਪੜਿ ਪੜਿ ਕਰਹਿ ਬੀਚਾਰੁ ਬੰਦੇ ਸੇ ਜਿ ਪਵਹਿ ਵਿਚਿ ਬੰਦੀ, ਵੇਖਣ ਕਉ ਦੀਦਾਰੁ (ਆਸਾ ਦੀ ਵਾਰ ਪੰਨਾ 465)

(ਅ) ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ਇਕ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀ ਬਾਣੁ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੇ ਫੁਰਮਾਣੁ ਓਹੁ ਵੇਖੈ ਓਨਾ ਨਦਰਿ ਨਾ ਆਵੈ ਬਹੁਤਾ ਏਹੁ ਵਿਡਾਣੁ (ਜਪੁ ਜੀ ਪੰਨਾ 465)

3. ਸਲੋਕ:- ਸਤਿਗੁਰੂ ਨਾਨਕ-ਬਾਣੀ ਵਿਚ ਸਲੋਕ ਦੇ ਸਿਰਲੇਖ ਹੇਠ ਕਈ ਪ੍ਰਕਾਰ ਦੇ ਛੰਦ ਲਿਖੇ ਗਏ ਹਨ।

(?). ਹਾਕਲ:- ਇਸ ਛੰਦ ਦੀਆਂ 4 ਤੁਕਾਂ ਹੁੰਦੀਆਂ ਹਨ। ਗਲਿ ਮਾਲਾ ਤਿਲਕੁ ਲਿਲਾਟੰ ਦੁਇ ਧੋਤੀ ਬਸਤ੍ਰ ਕਪਾਟੰ ਜੇ ਜਾਣਸਿ ਬ੍ਰਹੰਮ ਕਰਮੰ ਸਭਿ ਫੋਕਟ ਨਿਸਚਉ ਕਰਮੰ (ਆਸਾ ਦੀ ਵਾਰ ਪੰਨਾ 470)

(ਅ). ਚਉਪਈ- ਸਤਿਗੁਰੂ ਨਾਨਕ ਜੀ ਦੀ ਬਾਣੀ ਵਿਚ ਸਲੋਕ ਸਿਰਲੇਖ ਹੇਠ ਇਹ ਛੰਦ ਵੀ ਲਿਖਿਆ ਗਿਆ ਹੈ। ਵਿਸਮਾਦੁ ਨਾਮ ਵਿਸਮਾਦੁ ਵੇਦ, ਵਿਸਮਾਦੁ ਜੀਅ ਵਿਸਮਾਦੁ ਭੇਦ (ਵਾਰ ਆਸਾ ਪੰਨਾ 463)

(?). ਸਾਰ ਛੰਦ (ਵਿਖਮਪਦ):- ਸਲੋਕ ਸਿਰਲੇਖ ਹੇਠ ਇਹ ਛੰਦ ਵੀ ਆਇਆ ਹੈ। ਇਸ ਦੀਆਂ 4 ਤੁਕਾਂ ਹੁੰਦੀਆਂ ਹਨ। ਜੇਤੇ ਜੀਅ ਫਿਰਹਿ ਅਉਧੂਤੀ ਆਪੇ ਭਿਖਿਆ ਪਾਵੈ ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੈ(ਰਾਗ ਸਾਰੰਗ ਪੰਨਾ 1238)

(ਸ). ਉਲਾਲਾ:- ਇਸ ਛੰਦ ਦੀਆਂ 4 ਤੁਕਾਂ ਹੁੰਦੀਆਂ ਹਨ। ਸਤਿਗੁਰੂ ਨਾਨਕ ਜੀ ਦੀ ਬਾਣੀ ਵਿਚ ਇਹ ਛੰਦ ਵੀ ਸਲੋਕ ਹੇਠ ਲਿਖਿਆ ਗਿਆ ਹੈ। ਸਿਦਕੁ ਸਬੂਰੀ, ਸਾਦਿਕਾ, ਸਬਰੁ ਤੋਸਾ ਮਲਾਇਕਾ ਦਿਦਾਰੁ ਪੂਰੇ, ਪਾਇਸਾ, ਥਾਉ ਨਾਹੀ ਖਾਇਕਾ(ਵਾਰ ਸ਼੍ਰੀਰਾਗ ਪੰਨਾ 83)

4. ਅਸ਼ਟਪਤੀ:- ਅਸ਼ਟਪਦੀ ਆਪਣੇ ਆਪ ਕੋਈ ਛੰਦ ਨਹੀਂ। ਜਿਸ ਸ਼ਬਦ ਵਿਚ ਅੱਠ ਪਦ ਹੋਣ ਉਸ ਨੂੰ ਅਸ਼ਟਪਦੀ ਕਿਹਾ ਜਾਂਦਾ ਹੈ। ਅਸ਼ਟਪਦੀ ਸਿਰਲੇਖ ਹੇਠ ਕਈ ਪ੍ਰਕਾਰ ਦੇ ਛੰਦ ਸਤਿਗੁਰੂ ਜੀ ਦੀ ਬਾਣੀ ਵਿੱਚ ਲਿਖੇ ਗਏ ਹਨ।

(?). ਨਿਸ਼ਾਨੀ ਛੰਦ:- ਇਸ ਛੰਦ ਦੀਆਂ 4 ਤੁਕਾਂ ਹੁੰਦੀਆਂ ਹਨ। ਪੂਰੇ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ ਕਿਉ ਰਹੀਐ ਉਠਿ ਚਲਣਾ ਬੁਝੁ ਸਬਦ ਬੀਚਾਰਾ ਜਿਉ ਤੂ ਰਾਖਹਿ ਤਿਉ ਰਹਾ ਜੋ ਦੇਹਿ ਸੁ ਖਾਉ ਜਿਉ ਤੂ ਚਲਾਵਹਿ ਤਿਉ ਚਲਾ ਮੁਖਿ ਅੰਮ੍ਰਿਤ ਨਾਉ (ਰਾਗ ਮਾਰੂ ਪੰਨਾ 1012)

(ਅ). ਸਾਰ ਛੰਦ:- ਇਸ ਛੰਦ ਦੀਆਂ 4 ਤੁਕਾਂ ਹੁੰਦੀਆਂ ਹਨ। ਥਤਿ ਵਾਰ ਨਾ ਜੋਗੀ ਜਾਣੈ, ਰੁਤਿ ਮਾਹੁ ਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ (ਜਪੁਜੀ ਸਾਹਿਬ ਪੰਨਾ 4)

(?). ਚਉਪਈ:- ਸਤਿਗੁਰੂ ਨਾਨਕ ਜੀ ਦੀ ਬਾਣੀ ਵਿਚ ਛੰਦ ਅਸ਼ਟਪਦੀ ਸਿਰਲੇਖ ਹੇਠ ਵੀ ਲਿਖਿਆ ਗਿਆ ਹੈ। ਵਿਸਮਾਦੁ ਰੂਪ ਵਿਸਮਾਦੁ ਰੰਗ, ਵਿਸਮਾਦੁ ਨਾਗੇ ਫਿਰਹਿ ਜੰਤ(ਆਸਾ ਦੀ ਵਾਰ ਪੰਨਾ 463)

5. ਸੁਕਾਵਯ ਛੰਦ:- ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਮੈਡਾ ਮਨੁ ਰਤਾ ਆਪਨੜੇ ਪਿਰ ਨਾਲਿ ਹਉ ਘੋਲਿ ਘੁਮਾਈ ਖੰਨੀਐ ਕੀਤੀ ਹਿਕ ਭੋਰੀ ਨਦਰਿ ਨਿਹਾਲਿ ਪੇਈਅੜੈ ਡੋਹਾਗਣੀ ਸਾਹੁਰੜੈ ਕਿਉ ਜਾਉ ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ (ਮਾਰੂ ਕਾਫੀ ਮਹਲਾ 1014)

6. ਤਾਟੰਕ ਛੰਦ:- ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਅੰਤਰਿ ਸਬਦੁ ਨਿਰੰਤਰਿ ਮੁਦ੍ਰਾ, ਹਉਮੈ ਮਮਤਾ ਦੂਰਿ ਕਰੀ ਕਾਮੁ ਕ੍ਰੋਧੁ ਅਹੰਕਾਰ ਨਿਵਾਰੈ, ਗੁਰੁ ਕੈ ਸਬਦਿ ਸੁ ਸਮਝ ਪਰੀ ਖਿੰਥਾ ਝੋਲੀ ਭਰਿਪੁਰਿ ਰਹਿਆ, ਨਾਨਕ ਤਾਰੈ ਏਕੁ ਹਰੀ ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ (ਪਂੰਨਾ 939)

7. ਦੋਹਰਾ:- ਦੋ ਤੁਕਾਂ ਵਾਲੇ ਛੰਦ ਦਾ ਨਾਮ ਦੋਹਰਾ ਜਾਂ ਦੋਹਾ ਹੈ। ਇਸ ਛੰਦ ਦੇ ਵੀ ਕਈ ਰੂਪ ਬਾਣੀ ਵਿਚ ਆਏ ਹਨ। ਖੁਦੀ ਮਿੱਟੀ ਤਬ ਸੁਖ ਭਏ ਮਨ ਤਨ ਭਏ ਅਰੋਗਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ (ਰਾਗ ਗਉੜੀ ਪੰਨਾ 260)

(?) ਨਰਦ ਦੋਹਰਾ:- ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ(ਆਸਾ ਦੀ ਵਾਰ ਪੰਨਾ 466)

8. ਪਉੜੀ:- ਇਹ ਆਪਣੇ ਆਪ ਵਿਚ ਕੋਈ ਛੰਦ ਨਹੀਂ ਪਰ “ਪਉੜੀ“ ਨਾਮ ਹੇਠ ਵਖੋ-ਵੱਖ ਰੂਪਾਂ ਵਿੱਚ ਕਈ ਛੰਦ ਲਿਖੇ ਗਏ ਹਨ। “ਪਊੜੀ“ ਆਮਤੋਰ ਉੱਤੇ ਯੋਧਿਆਂ ਵਿਚ ਬੀਰ ਰਸ ਭਰਨ ਵਾਸਤੇ ਢਾਡੀਆਂ ਵੱਲੋਂ ਵਾਰਾਂ ਗਾਉਣ ਸਮੇਂ ਪ੍ਰਸੰਗ ਸੁਣਾਉਣ ਪਿੱਛੋਂ ਗਾਈ ਜਾਂਦੀ ਸੀ।

(?) “ਚਟਪਟਾ“ ਅਤੇ “ਨਿਸਾਨੀ“:- ਸਤਗੁਰੂ ਨਾਨਕ-ਬਾਣੀ ਵਿੱਚ ਪਾਉੜੀ ਸਿਰਲੇਖ ਹੇਠ ਛੰਦ ਦਾ ਇਹ ਰੂਪ ਵੀ ਲਿਖਿਆ ਹੈ। ਪਾਉੜੀ ਵਿੱਚ ਇਸਦੀਆਂ 5 ਤੁਕਾਂ ਹੁੰਦੀਆਂ ਹਨ। ਸੰਨ੍ਹੀ ਦੇਨਿ ਵਿਖੰਮ ਥਾਇ ਮਿਠਾ ਮਦੁ ਮਾਣੀ ਕਰਮੀ ਆਪੋ ਆਪਣੀ ਪਛੁਤਾਣੀ ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ(ਵਾਰ ਪੰਨਾ 315)

(ਅ) ਸੁਗੀਤਾ ਛੰਦ:- ਇਹ ਤੁਕਾਂ ਸੁਗੀਤਾ ਛੰਦ ਵਿੱਚ ਪਉੜੀ ਸਿਰਲੇਖ ਹੇਠ ਲਿਖੀਆਂ ਗਈਆਂ ਹਨ।ਇਸ ਛੰਦ ਦੀਆਂ 4 ਤੁਕਾਂ ਹੁੰਦੀਆਂ ਹਨ।ਤੂ ਕਰਤਾ ਆਪ ਅਭੁੱਲ ਹੈ, ਭੁਲਣ ਵਿਚ ਨਾਹੀ ਤੂ ਕਰਹਿ ਸੁਸ ਚੇ ਭਲਾ ਹੈ, ਗੁਰ ਸਬਦਿ ਬੁਝਾਹੀ (ਵਾਰ ਗਉੜੀ ਪੰਨਾ 301)

(?) ਰਾਧਿਕਾ ਛੰਦ:- ਇਹ ਤੁਕਾਂ ਰਾਧਿਕਾ ਛੰਦ ਵਿੱਚ ਪਉੜੀ ਸਿਰਲੇਖ ਹੇਠ ਲਿਖੀਆਂ ਗਈਆਂ ਹਨ। ਇਸ ਦੀਆਂ 4 ਤੁਕਾਂ ਹੁੰਦੀਆਂ ਹਨ।ਇਕਿ ਭਸਮ ਚੜ੍ਹਾਵਹਿ ਅੰਗਿ, ਮੈਲੁ ਨ ਧੋਵਹੀ ਇਕਿ ਜਟਾ ਬਿਕਟ ਬਿਕਰਾਲ, ਕੁਲੁ ਘਰੁ ਖੋਵਹੀ(ਰਾਗ ਮਲਾਰੁ ਪੰਨਾ 1284)

(ਸ) ਕਲਸ ਛੰਦ:- ਗੁਰਬਾਣੀ ਵਿੱਚ ਕਈ ਛੰਦਾ ਦੇ ਮੇਲ ਤੋਂ ਕਲਸ ਛੰਦ ਰਚੇ ਗਏ ਹਨ। ਇੱਥੇ ਇਹ ਕਲਸ ਛੰਦ “ਨਿਤਾ“ ਅਤੇ “ਸਾਰ“ ਦੇ ਮੇਲ ਤੋਂ ਬਣਿਆ ਹੈ। ਇਸ ਦੀਆਂ 4 ਤੁਕਾਂ ਹੁੰਦੀਆਂ ਹਨ।ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ ਅਨਦਿਨੁ ਮੇਲੁ ਭਇਆ ਮਨ ਮਾਨਿਆ ਘਰ ਮੰਦਰ ਸੋਹਾਏ ਪੰਚ ਸਬਦ ਧੁਨਿ ਅਨਹਦ ਵਾਜੇ, ਹਮ ਘਰਿ ਸਾਜਨ ਆਏ (ਸੂਹੀ ਛੰਦ ਮਹਲਾ ਪੰਨਾ )

(ਹ) ਹੰਸਗਤਿ ਛੰਦ:- ਪਉੜੀ ਸਿਰਲੇਖ ਹੇਠ ਇਹ ਛੰਦ ਬਾਣੀ ਵਿੱਚ ਆਇਆ ਹੈ। ਇਸ ਦੀਆਂ 4 ਤੁਕਾਂ ਹੁੰਦੀਆਂ ਹਨ।ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ (ਰਾਗ ਮਾਝ ਪੰਨਾ 148)

(ਕ) ਪਉੜੀ ਦਾ ਇਕ ਰੂਪ ਇਹ ਵੀ ਹੈ, ਜਿਸ ਵਿਚ 5 ਤੁਕਾਂ ਹੁੰਦੀਆਂ ਹਨ। ਦਾਨ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹਾ ਦੀ ਪਾਈਐ(ਆਸਾ ਦੀ ਵਾਰ ਪੰਨਾ 468)

9. ਪ੍ਰਮਾਣਿਕ ਛੰਦ:- ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਨਾ ਦੇਵ ਦਾਨਵਾ ਨਰਾ ਨ ਸਿੱਧ ਸਾਧਿਕਾ ਧਰਾ ਅਸਤਿ ਏਕ ਦਿਗਰਿ ਕੁਈ ਏਕ ਤੁਈ ਏਕ ਤੁਈ (ਵਾਰਮਾਝ ਮ:1 ਪੰਨਾ 143)

10. ਰੂਪਮਾਲਾ ਛੰਦ:- ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਕੂੜੁ ਰਾਜਾ ਕੂੜੁ ਪਰਜਾ, ਕੂੜੁ ਸਭੁ ਸੰਸਾਰੁ ਕੂੜੁ ਮੰਡਪ ਕੂੜੁ ਮਾੜੀ, ਕੂੜੁ ਬੈਸਣਹਾਰ ਕੂੜੁ ਸੁਇਨਾ ਕੂੜੁ ਰੁਪਾ ਕੂੜੁ ਕਪੜੁ ਕੂੜੁ ਪੈਨ੍ਹਣਹਾਰ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ (ਆਸਾ ਦੀ ਵਾਰ ਪੰਨਾ 468)

11. ਸੋਰਠਾ:- ਇਹ ਛੰਦ ਦੋ ਤੁਕਾਂ ਦਾ ਹੁੰਦਾ ਹੈ। ਦੋਹਰੇ ਤੋਂ ਉਲਟ ਹੈ ਅਤੇ ਇਸ ਵਿੱਚ ਤੁਕਾਂਤ ਦਾ ਮੇਲ ਨਹੀਂ ਹੁੰਦਾ, ਪਰ ਵਿਚਾਲੇ ਮੇਲ ਹੁੰਦਾ ਹੈ।ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ (ਜਪੁਜੀ ਪੰਨਾ 5)

ਈ-ਮੇਲ:- navtejsinghnamdhari@gmail.com

Comments are closed.

COMING SOON .....


Scroll To Top
11