Monday , 27 May 2019
Breaking News
You are here: Home » HEALTH » ਨਾਜਾਇਜ਼ ਸਬੰਧਾਂ ਕਾਰਨ ਮਾਂ ਵੱਲੋਂ ਡੇਢ ਸਾਲਾ ਬੱਚੀ ਕਤਲ-ਮਾਂ ਕਾਬੂ

ਨਾਜਾਇਜ਼ ਸਬੰਧਾਂ ਕਾਰਨ ਮਾਂ ਵੱਲੋਂ ਡੇਢ ਸਾਲਾ ਬੱਚੀ ਕਤਲ-ਮਾਂ ਕਾਬੂ

ਲੁਧਿਆਣਾ, 3 ਮਾਰਚ (ਜਸਪਾਲ ਅਰੋੜਾ)- ਥਾਣਾ ਫੋਕਲ ਪੁਆਇੰਟ ਦੇ ਇਲਾਕੇ ਜੀਵਨ ਨਗਰ ਵਿਖੇ ਬੀਤੀ ਰਾਤ ਇਕ ਮਾਂ ਨੇ ਨਜਾਇਜ ਸਬੰਧਾਂ ਦੇ ਚਲਦੇ ਆਪਣੀ ਹੀ ਡੇਢ ਸਾਲਾਂ ਬਚੀ ਦਾ ਤਕੀਏ ਨਾਲ ਸਾਹ ਘੁਟ ਕੇ ਉਸ ਦਾ ਕਤਲ ਕਰ ਦਿਤਾ ਅਤੇ ਸਵੇਰੇ ਆਪਣੇ ਪਤੀ ਤੇ ਕਤਲ ਦਾ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਮੌਕੇ ਤੇ ਪਹੁੰਚੇ ਏ ਡੀ ਸੀ ਪੀ 4 ਪ੍ਰਿਥੀਪਾਲ ਸਿੰਘ ਥਾਣਾ ਫੋਕਲ ਪੁਆਇੰਟ ਮੁਖੀ ਅਮਨਦੀਪ ਸਿੰਘ ਬਰਾੜ ਚੌਕੀਂ ਮੁਖੀ ਦਲਜੀਤ ਸਿੰਘ ਨੇ ਦੋਸ਼ੀ ਮਾਂ ਨੂੰ ਕਾਬੂ ਕਰ ਲਿਆ ਮ੍ਰਿਤਕ ਮਹਿਲਾ ਦੀ ਪਹਿਚਾਣ 25 ਸਾਲਾਂ ਸੁਨੀਤਾ ਵਜੋਂ ਹੋਈ ਮ੍ਰਿਤਕ ਬਚੀ ਦੇ ਪਿਤਾ ਗੁਡੂ ਨੇ ਪੁਲਸ ਅਧਿਕਾਰਇਆ ਨੂੰ ਦਸਿਆ ਕਿ ਉਸ ਦਾ ਵਿਆਹ 2016 ਵਿਚ ਲਕਸ਼ਮਣ ਨਗਰ ਨਿਵਾਸੀ ਸੁਨੀਤਾ ਨਾਲ ਹੋਇਆ ਸੀ ਉਸ ਦੇ ਡੇਢ ਸਾਲ ਦੀ ਲੜਕੀ ਖੁਸ਼ੀ ਸੀ ਗੁਡੂ ਦਾ ਦੋਸ਼ ਹੈ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ ਸਬੰਧ ਸਨ ਅਤੇ ਉਸ ਦੀ ਪਤਨੀ ਉਸ ਵਿਅਕਤੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਉਸ ਦੀ ਪਤਨੀ ਪਿਛਲੇ ਕੁਝ ਸਮੇਂ ਉਸ ਤੋਂ ਅਲਗ ਆਪਣੇ ਮਾਂ ਬਾਪ ਨਾਲ ਰਹਿ ਰਹੀ ਸੀ ਅਤੇ ਉਸ ਦਾ ਇਕ ਦਿਨ ਪਹਿਲਾਂ ਹੀ ਆਪਣੀ ਪਤਨੀ ਨਾਲ ਉਸ ਦੇ ਪਰਿਵਾਰਿਕ ਮੈਂਬਰਾ ਦੇ ਦਬਾਅ ਦੇ ਚਲਦੇ ਇਕਠੇ ਰਹਿਣ ਦਾ ਫੈਸਲਾ ਹੋਇਆ ਸੀ ਅਤੇ ਉਸ ਦੀ ਪਤਨੀ ਉਸ ਦੇ ਘਰ ਲਕਸ਼ਮਣ ਨਗਰ ਉਸ ਨਾਲ ਰਹਿਣ ਲਈ ਬਚੀ ਲੈ ਕੇ ਆ ਗਈ ਸੀ ਗੁਡੂ ਅਨੁਸਾਰ ਪਰ ਉਹ ਉਸ ਨਾਲ ਰਹਿਣਾ ਨਹੀਂ ਚਾਉਂਦੀ ਸੀ ਅਤੇ ਉਸ ਦੀ ਡੇਢ ਸਾਲਾਂ ਬਚੀ ਉਸ ਦੇ ਦੂਸਰੇ ਵਿਆਹ ਕਰਵਾਉਣ ਵਿਚ ਰੋੜਾ ਬਣ ਰਹੀ ਸੀ ਜਿਸਦੇ ਚਲਦੇ ਦੇਰ ਰਾਤ ਉਸ ਦੀ ਪਤਨੀ ਨੇ ਉਸ ਦੀ ਡੇਢ ਸਾਲਾਂ ਬਚੀ ਖੁਸ਼ੀ ਦਾ ਤਕੀਏ ਨਾਲ ਸਾਹ ਘੁਟ ਕੇ ਉਸ ਦਾ ਕਤਲ ਕਰ ਦਿਤਾ ਅਤੇ ਸਵੇਰੇ ਹੋਣ ਤੇ ਉਸ ਤੇ ਬਚੀ ਦਾ ਕਤਲ ਕਰਨ ਦਾ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਪੁਲਸ ਨੇ ਬਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਅਤੇ ਦੋਸ਼ੀ ਔਰਤ ਨੂੰ ਕਾਬੂ ਕਰਕੇ ਉਸ ਖਿਲਾਫ ਕੇਸ ਦਰਜ ਕਰ ਦਿਤਾ।

Comments are closed.

COMING SOON .....


Scroll To Top
11