Thursday , 23 May 2019
Breaking News
You are here: Home » BUSINESS NEWS » ਨਾਕਾਬੰਦੀ ਦੌਰਾਨ ਨਜਾਇਜ਼ ਸ਼ਰਾਬ ਨਾਲ ਲੱਦਿਆ ਟੈਂਪੂ ਕਾਬੂ

ਨਾਕਾਬੰਦੀ ਦੌਰਾਨ ਨਜਾਇਜ਼ ਸ਼ਰਾਬ ਨਾਲ ਲੱਦਿਆ ਟੈਂਪੂ ਕਾਬੂ

ਮੂਣਕ, 19 ਨਵੰਬਰ (ਕੁਲਵੰਤ ਸਿੰਘ ਦੇਹਲਾ)- ਮੂਣਕ ਤੋਂ ਦੇਹਲਾ ਰੋਡ ’ਤੇ ਨਾਕਾਬੰਦੀ ਦੌਰਾਨ ਥਾਣਾ ਮੂਣਕ ਦੀ ਪੁਲਸ ਨੇ ਟੈਪੂ ਵਿਚੋਂ 150 ਪੇਟੀਆਂ ਹਰਿਆਣਾ ਸ਼ਰਾਬ ਬਰਾਮਦ ਕੀਤੀ ਹੈ।2 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ।ਮਿਲੀ ਜਾਣਕਾਰੀ ਅਨੁਸਾਰ ਥਾਣਾ ਮੂਨਕ ਦੀ ਪੁਲਿਸ ਪਾਰਟੀ ਵਲੋਂ ਐਸ.ਐਚ.ਓ. ਬਲਜਿੰਦਰ ਸਿੰਘ ਪੰਨੂ ਦੀ ਅਗਵਾਈ ਵਿਚ ਗਸਤ ਵਾ ਚੈਕਿਗ ਦੌਰਾਨ ਏ.ਐਸ.ਆਈ. ਤਰਸੇਮ ਲਾਲ ਆਪਣੀ ਟੀਮ ਨਾਲ ਸਕੀ ਪੁਰਸ ਦੇਹਲਾ ਰੋਡ ਮੂਨਕ ਵਿਖੇ ਨਾਕੇ ਦੌਰਾਨ ਇਤਲਾਹ ਮਿਲੀ ਕਿ ਸਿੰਗਾਰਾ ਸਿੰਘ ਪੁਤਰ ਫਕੀਰੀਆਂ ਸਿੰਘ ਕੌਮ ਮਜਬੀ ਸਿਖ ਵਾਸੀ ਨਿਹਾਲਗੜ੍ਹ ਤਹਿਸਲ ਦਿੜਬਾ, ਰੋਹੀ ਰਾਮ ਪੁਤਰ ਗਿਰਧਾਰੀ ਲਾਲ ਕੌਮ ਨਾਈ ਵਾਸੀ ਸਾਦੀਹਰੀ ਤਹਿਸੀਲ ਦਿੜਬਾ ਆਪਣੇ ਵਾਹਨ ਪੀ.ਬੀ.13 ਬੀ.ਸੀ. 7637 ਰੰਗ ਕਰੀਮ ਛੋਟਾ ਹਾਥੀ ਵਿਚ ਭਾਰੀ ਮਾਤਰਾਂ ਵਿਚ ਹਰਿਆਣਾ ਰਾਜ ਤੋਂ ਸਰਾਬ ਲਿਆ ਰਿਹਾ ਹੈ। ਇਸ ਦੌਰਾਨ ਨਾਕੇ ਬੰਦੀ ਕਰਕੇ 150 ਡਬੇ, 1800 ਬੋਤਲਾ ਮਾਰਕਾ ਹਰਿਆਣਾ ਸਰਾਬ ਸਮੇਤ ਉਕਤ ਵਿਆਕਤੀਆਨ ਨੂੰ ਕਾਬੂ ਕੀਤਾ ਗਿਆ।

Comments are closed.

COMING SOON .....


Scroll To Top
11