Wednesday , 21 November 2018
Breaking News
You are here: Home » BUSINESS NEWS » ਨਾਇਬ ਤਹਿਸੀਲਦਾਰ ਝਬਾਲ ਨੇ ਡੋਰਾਂ ਵਾਲੀਆਂ ਦੁਕਾਨਾਂ ’ਤੇ ਕੀਤੀ ਚੈਕਿੰਗ

ਨਾਇਬ ਤਹਿਸੀਲਦਾਰ ਝਬਾਲ ਨੇ ਡੋਰਾਂ ਵਾਲੀਆਂ ਦੁਕਾਨਾਂ ’ਤੇ ਕੀਤੀ ਚੈਕਿੰਗ

ਝਬਾਲ, 12 ਜਨਵਰੀ (ਜਤਿੰਦਰ ਵਿੱਕੀ-ਹਰਦੀਪ ਸਿੰਘ)- ਅੱਜ ਅੱਡਾ ਝਬਾਲ ਵਿਖੇ ਸਬ ਤਹਿਸੀਲ ਝਬਾਲ ਦੇ ਨਾਇਬ ਤਹਿਸੀਲਦਾਰ ਸ੍ਰ. ਜਗਮੋਹਣ ਸਿੰਘ ਨੇ ਥਾਣਾ ਝਬਾਲ ਦੀ ਪੁਲਿਸ ਪਾਰਟੀ ਸਮੇਤ ਅੱਡਾ ਝਬਾਲ ਵਿਖੇ ਪਤੰਗਾਂ ਤੇ ਡੋਰਾਂ ਵੇਚਣ ਵਾਲੀਆਂ ਦੁਕਾਨਾਂ ਤੇ ਡਰੈਗਨ ਡੋਰ ਫੜ੍ਹਨ ਲਈ ਛਾਪੇਮਾਰੀ ਕੀਤੀ। ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰ. ਜਗਮੋਹਣ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੀਆਂ ਸਖਤ ਹਦਾਇਤਾਂ ਉਪਰ ਖੂਨੀ ਡੋਰ ਦੀ ਵਿੱਕਰੀ ਉਪਰ ਲਗਾਈ ਸੰਪੂਰਨ ਪਾਬੰਧੀ ਦੇ ਚੱਲਦਿਆਂ ਇਹ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਪਾਬੰਧੀ ਦੇ ਬਾਵਜੂਦ ਇਸ ਡਰੈਗਨ ਡੋਰ ਦੀ ਵਿੱਕਰੀ ਨਾਂ ਹੋ ਸਕੇ। ਇਸ ਮੌਕੇ ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਦੁਕਾਨਦਾਰ ਡਰੈਗਨ ਡੋਰ ਵੇਚਦਾ ਫੜਿਆ ਗਿਆ ਤਾਂ ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਥਾਣਾ ਝਬਾਲ ਦੇ ਏ. ਐਸ. ਆਈ. ਕੁਲਦੀਪ ਰਾਏ, ਮੁੱਖ ਮੁਨਸ਼ੀ ਮਨਜੀਤ ਸਿੰਘ, ਰਜਿਸਟਰੀ ਕਲਰਕ ਕਰਨੈਲ ਚੰਦ, ਪਟਵਾਰੀ ਗਿਆਨ ਸਿੰਘ, ਪਟਵਾਰੀ ਸੁਰਿੰਦਰ ਕੁਮਾਰ, ਰੀਡਰ ਕੰਵਲਜੀਤ ਸਿੰਘ ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹਾਜ਼ਿਰ ਸਨ।

Comments are closed.

COMING SOON .....


Scroll To Top
11