Thursday , 27 June 2019
Breaking News
You are here: Home » NATIONAL NEWS » ਨਹੀਂ ਰਹੇ ਕਰੁਣਾਨਿਧੀ

ਨਹੀਂ ਰਹੇ ਕਰੁਣਾਨਿਧੀ

ਚੇਨਈ, 7 ਅਗਸਤ- ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ. ਕਰੁਣਾਨਿਧੀ ਦਾ ਅੱਜ 11 ਦਿਨਾਂ ਬਾਅਦ ਕਾਵੇਰੀ ਹਸਪਤਾਲ ਵਿਖੇ ਸ਼ਾਮ 6:10 ਵਜੇ ਦਿਹਾਂਤ ਹੋ ਗਿਆ। 3 ਜੂਨ 1924 ਨੂੰ ਜੰਮੇ ਐਮ. ਕਰੁਣਾਨਿਧੀ ਨੇ 14 ਸਾਲ ਦੀ ਉਮਰ ’ਚ ਹੀ ਸਿਆਸਤ ’ਚ ਪੈਰ ਜਮਾਉਣੇ ਸ਼ੁਰੂ ਕਰ ਦਿਤੇ ਸਨ।ਉਹ ਸਿਆਸਤ ਦੇ ਨਾਲ-ਨਾਲ ਤਾਮਿਲ ਨਾਟਕਕਾਰ ਅਤੇ ਲੇਖਕ ਵੀ ਰਹੇ ਸਨ।ਉਹ ਤਾਮਿਲਨਾਡੂ ਦੇ ਤੀਜੇ ਮੁਖ ਮੰਤਰੀ ਸਨ।ਉਹ ਤਾਮਿਲਨਾਡੂ ਦੇ 5 ਵਾਰ ਮੁੱਖ ਮਤੰਰੀ ਬਣੇ। 33 ਸਾਲਾ ਦੀ ਉਮਰ ’ਚ ਉਹ ਪਹਿਲੀ ਵਾਰ ਚੋਣ ਜਿਤੇ ਸਨ, ਜਿਸ ਤੋਂ ਬਾਅਦ 1962 ‘ਚ ਉਹ ਅਸੈਂਬਲੀ ‘ਚ ਵਿਰੋਧੀ ਧਿਰ ਦੇ ਨੇਤਾ ਚੁਣੇ ਗਏ। 1967 ’ਚ ਮੁੜ ਡੀ. ਐਮ. ਕੇ ਦੀ ਸਰਕਾਰ ਬਣਨ ’ਤੇ ਉਹ ਪਹਿਲੀ ਵਾਰ ਮੰਤਰੀ ਬਣੇ ਅਤੇ ਉਨ੍ਹਾਂ ਨੂੰ ਮਨਿਸਟਰ ਆਫ ਪਬਲਿਕ ਵਰਕਸ ਦੀ ਜ਼ਿੰਮੇਵਾਰੀ ਦਿਤੀ ਗਈ।ਉਸ ਵੇਲੇ ਦੇ ਮੁਖ ਮੰਤਰੀ ਅਤੇ ਡੀਐਮਕੇ ਦੇ ਸੰਸਥਾਪਕ ਅਤੇ ਪ੍ਰਧਾਨ ਸੀ.ਐਨ. ਅੰਨਾਦੁਰਾਈ ਦੀ 1969 ’ਚ ਮੌਤ ਹੋਣ ਬਾਅਦ ਕਰੁਣਾਨਿਧੀ ਨੂੰ ਤਾਮਿਲਨਾਡੂ ਦੇ ਮੁਖ ਮੰਤਰੀ ਅਤੇ ਡੀ. ਐਮ. ਕੇ ਦੇ ਪ੍ਰਧਾਨ ਬਣਾਇਆ ਗਿਆ ਸੀ। 1957 ਤੋਂ ਲੈ ਕੇ 2016 ਤਕ ਉਨ੍ਹਾਂ ਨੇ ਕੁਲ 13 ਵਾਰ ਚੋਣ ਲੜੀ ਅਤੇ ਹਰ ਵਾਰ ਜਿਤ ਹਾਸਲ ਕੀਤੀ। ਇਸ ਦੌਰਾਨ ਉਹ ਕੁਲ ਪੰਜ ਵਾਰ ਮੁਖ ਮੰਤਰੀ ਬਣੇ।
ਚੇਨਈ ਦੇ ਕਾਵੇਰੀ ਹਸਪਤਾਲ ’ਚ ਲਏ ਆਖਰੀ ਸਾਹ- ਤਾਮਿਲਨਾਡੂ ਦੇ ਸਾਬਕਾ ਮੁਖ ਮੰਤਰੀ ਐਮ.ਕਰੁਣਾਨਿਧੀ ਦਾ ਹੋਇਆ ਦੇਹਾਂਤ ਅੱਜ ਸ਼ਾਮ ਨੂੰ ਕਾਵੇਰੀ ਹਸਪਤਾਲ ਵਿਖੇ ਹੋਇਆ ਉਨ੍ਹਾਂ ਦੀ ਉਮਰ 94 ਸਾਲ ਦੀ ਸੀ।ਇਹ ਜਾਣਕਾਰੀ ਕਾਵੇਰੀ ਹਸਪਤਾਲ ਵੱਲੋਂ ਜਾਰੀ ਇਕ ਬਿਆਨ ’ਚ ਦਿਤੀ ਗਈ ਹੈ। ਕਰੁਣਾਨਿਧੀ ਨੇ ਰਾਜ ਸਰਕਾਰਾਂ ਅਤੇ ਰਾਜਾਂ ਦੀ ਖੁਦਮੁਖਤਿਆਰੀ ਦੀ ਵਕਾਲਤ ਕੀਤੀ। ਉਨ੍ਹਾਂ ਮੁੱਖ ਮੰਤਰੀਆਂ ਵੱਲੋਂ ਆਜ਼ਾਦੀ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਦੇ ਅਧਿਕਾਰ ਨੂੰ ਲਿਆਉਣ ਵਿੱਚ ਮੁੱਢਲੀ ਭੂਮਿਕਾ ਨਿਭਾਈ। 50 ਸਾਲ ਡੀਐਮਕੇ ਦੇ ਪ੍ਰਧਾਨ ਰਹੇ ਕਰੁਣਾਨਿਧੀ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਸਨ। ਉਨ੍ਹਾਂ ਦੇ ਕਾਵੇਰੀ ਹਸਪਾਤਲ ਵਿਖੇ ਦਾਖਿਲ ਹੋਣ ਤੋਂ ਅੱਜ ਤੱਕ 25 ਤੋਂ ਵਧ ਸ਼ੁੱਭਚਿੰਤਕਾਂ ਨੇ ਉਦਾਸੀ ’ਚ ਆਪਣੀਆਂ ਜਾਨਾਂ ਦੇ ਦਿੱਤੀਆਂ। ਸੋਮਵਾਰ ਸ਼ਾਮ ਤੋਂ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਸੀ ਜਿਸ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਜਮਾਵੜਾ ਹਸਪਤਾਲ ਦੇ ਬਾਰ ਸ਼ੁਰੂ ਹੋ ਗਿਆ ਸੀ। ਮੰਗਲਵਾਰ ਸ਼ਾਮ ਸਾਢੇ 4 ਵਜੇ ਡਾਕਟਰਾਂ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਉਨ੍ਹਾਂ ਦੀ ਸਥਿਤੀ ਨੂੰ ਬੇਹੱਦ ਗੰਭੀਰ ਦਰਸਾਇਆ ਗਿਆ ਸੀ ਅਤੇ 24 ਘੰਟੇ ਦੀ ਸਮਾਂ ਸੀਮਾਂ ਨਿਰਧਾਰਿਤ ਕੀਤੀ ਗਈ ਸੀ, ਜਿਸ ਦੌਰਨ ਹਾਲਤ ਹੋਰ ਵੀ ਵਿਗੜ ਗਈ ਅਤੇ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਸਮੇਤ ਦੇਸ਼ ਦੇ ਉਘੇ ਨੇਤਾਵਾਂ ਵੱਲੋਂ ਉਨ੍ਹਾਂ ਦੀ ਮੌਤ ਨੂੰ ਦੇਸ਼ ਲਈ ਵੱਡਾ ਘਾਟਾ ਦੱਸਿਆ ਗਿਆ ਹੈ ਅਤੇ ਅਫਸੋਸ ਪ੍ਰਗਟਾਇਆ ਗਿਆ ਹੈ।

Comments are closed.

COMING SOON .....


Scroll To Top
11