Monday , 19 August 2019
Breaking News
You are here: Home » NATIONAL NEWS » ਨਹੀਂ ਰਹੇ ਅਟਲ ਬਿਹਾਰੀ ਵਾਜਪਾਈ

ਨਹੀਂ ਰਹੇ ਅਟਲ ਬਿਹਾਰੀ ਵਾਜਪਾਈ

ਸ਼ਾਮ 5:05 ਵਜੇ ਦਿੱਲੀ ਦੇ ਏਮਜ਼ ਹਸਪਤਾਲ ’ਚ ਲਏ ਆਖਰੀ ਸਾਹ, ਮੋਦੀ ਸਮੇਤ ਸਾਰੇ ਉਘੇ ਆਗੂਆਂ ਨੇ ਪ੍ਰਗਟਾਇਆ ਸੋਗ

ਨਵੀਂ ਦਿੱਲੀ, 16 ਅਗਸਤ- ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਦਿਲੀ ਦੇ ਏਮਜ਼ ਹਸਪਤਾਲ ’ਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ 9 ਹਫਤਿਆਂ ਤੋਂ ਬੀਮਾਰ ਸਨ। ਭਾਜਪਾ ਦੇ 93 ਸਾਲਾ ਅਨੁਭਵੀ ਨੇਤਾ ਨੂੰ ਕਿਡਨੀ ਟ੍ਰੈਕਟ ਇੰਫੈਕਸ਼ਨ, ਯੂਰਿਨਰੀ ਟ੍ਰੈਕਟ ਇੰਫੈਕਸ਼ਨ, ਬਾਥਰੂਮ ਆਉਣ ‘ਚ ਪਰੇਸ਼ਾਨੀ ਅਤੇ ਛਾਤੀ ‘ਚ ਦਰਦ ਦੀ ਸ਼ਿਕਾਇਤ ਦੇ ਬਾਅਦ 11 ਜੂਨ ਨੂੰ ਏਮਜ਼ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਸ਼ੂਗਰ ਦੀ ਬੀਮਾਰੀ ਹੋਣ ਕਾਰਨ ਉਨ੍ਹਾਂ ਦੀ ਇਕ ਕਿਡਨੀ ਕੰਮ ਨਹੀਂ ਕਰਦੀ ਸੀ। ਏਮਜ਼ ਹਸਪਤਾਲ ਵਲੋਂ ਜਾਰੀ ਬਿਆਨ ਮੁਤਾਬਕ, ਉਨ੍ਹਾਂ ਨੇ ਸ਼ਾਮ 5 ਵਜ ਕੇ 5 ਮਿੰਟ ‘ਤੇ ਆਖਰੀ ਸਾਹ ਲਏ।ਭਾਰਤ ਦੇ ਸਭ ਤੋਂ ਲੋਕਪ੍ਰਿਯ ਨੇਤਾਵਾਂ ‘ਚੋਂ ਇਕ ਹੋਣ ਕਾਰਨ ਵਾਜਪਈ ਨੂੰ ਮਿਲਣ ਲਈ ਨੇਤਾਵਾਂ ਅਤੇ ਸਮਰਥਕਾਂ ਦੀ ਹਸਪਤਾਲ ਬਾਹਰ ਭੀੜ ਲਗੀ ਹੋਈ ਸੀ। ਜਿਕਰਯੋਗ ਹੈ ਕੇ ਪਿਛਲੇ ਕਰੀਬ 24 ਘੰਟੇ ‘ਚ ਮੋਦੀ ਦੋ ਵਾਰ ਏਮਜ਼ ਪੁਜੇ ਸਨ।ਮੋਦੀ ਕਰੀਬ 45 ਮਿੰਟ ਏਮਜ਼ ‘ਚ ਰੁਕੇ। ਸ਼ਾਹ ਸਮੇਤ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਪਾਰਟੀ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਸਵੇਰੇ ਤੋਂ ਹੀ ਏਮਜ਼ ‘ਚ ਮੌਜੂਦ ਸਨ। ਉਪ-ਰਾਸ਼ਟਰਪਤੀ ਵੈਂਕੇਯਾ ਨਾਇਡੂ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਸਵੇਰੇ ਏਮਜ਼ ਪੁਜੇ ਅਤੇ ਵਾਜਪਾਈ ਦਾ ਹਾਲ ਜਾਣਿਆ ਸੀ । ਰਾਜਨੀਤੀ ‘ਚ ਰਹਿਣ ਦੇ ਨਾਲ-ਨਾਲ ਉਨ੍ਹਾਂ ਦਾ ਕਵਿਤਾਵਾਂ ਅਤੇ ਫਿਲਮਾਂ ਨਾਲ ਵੀ ਖਾਸ ਨਾਅਤਾ ਰਿਹਾ ਹੈ। ਅਟਲ ਬਿਹਾਰੀ ਵਾਜਪਈ ਰਾਜਨੀਤੀ ਦਾ ਉਹ ਚਿਹਰਾ ਸਨ, ਜਿਸ ਦੇ ਆਲੋਚਕ ਵੀ ਉਨ੍ਹਾਂ ਦੀ ਤਾਰੀਫ ਕਰਨ ਤੋਂ ਝਿਝਕ ਨਹੀਂ ਕਰਦੇ ਸਨ। ਉਹ ਨਾ ਸਿਰਫ ਇਕ ਨੇਤਾ ਸਨ ਸਗੋਂ ਆਦਰਸ਼ ਮਨੁਖ ਵੀ ਸਨ। ਅਹੁਦਾ ਅਤੇ ਸਤਾ ਲਈ ਵਾਜਪਈ ਨੇ ਕਦੀ ਸਮਝੌਤਾ ਨਹੀਂ ਕੀਤਾ, ਉਹ ਇਕ ਅਸਾਧਾਰਣ ਵਿਅਕਤੀਗਤ ਦੇ ਮਾਲਕ ਸਨ ਪਰ ਉਨ੍ਹਾਂ ਦਾ ਰਹਿਣ-ਸਹਿਣ ਬਿਲਕੁਲ ਸਾਦਾ ਸੀ।ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕਰਦੇ ਹੋਏ ਅਟਲ ਬਿਹਾਰੀ ਵਾਜਪਈ ਨੂੰ ਸ਼ਰਧਾਂਜਲੀ ਦਿਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੇ ਅਜ ਇਕ ਮਹਾਨ ਪੁਤਰ ਖੋਹ ਦਿਤਾ ਹੈ। ਕਰੋੜਾਂ ਲੋਕ ਅਟਲ ਬਿਹਾਰੀ ਵਾਜਪਈ ਦਾ ਸਤਿਕਾਰ ਅਤੇ ਉਨ੍ਹਾਂ ਨੂੰ ਪਿਆਰ ਕਰਦੇ ਹਨ।

Comments are closed.

COMING SOON .....


Scroll To Top
11