Monday , 16 December 2019
Breaking News
You are here: Home » Sunday Magazine » ਨਹਿਰੂ ਯੁਵਾ ਕੇਂਦਰ ਵੱਲੋਂ ਯੋਗ ਦਿਵਸ ਸਬੰਧੀ ਯੂਥ ਪਾਰਲੀਮੈਂਟ ਦਾ ਆਯੋਜਨ

ਨਹਿਰੂ ਯੁਵਾ ਕੇਂਦਰ ਵੱਲੋਂ ਯੋਗ ਦਿਵਸ ਸਬੰਧੀ ਯੂਥ ਪਾਰਲੀਮੈਂਟ ਦਾ ਆਯੋਜਨ

image ਬਰਨਾਲਾ, 18 ਜੂਨ (ਗੁਰਪ੍ਰੀਤ ਸਿੰਘ ਸੋਨੀ)-ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਸੰਬੰਧੀ ਜਾਗਰੂਕ ਕਰਨ ਹਿਤ ਬਲਾਕ ਪਧਰ ਤੇ ਕਰਵਾਈਆ ਜਾ ਰਹੀਆਂ ਯੂਥ ਪਾਰਲੀਮੈਂਟਸ ਦੀ ਲੜੀ ਵਜੋਂ ਹੀ ਬਲਾਕ ਪਧਰੀ ਪਾਰਲੀਮੈਂਟ ਪਿੰਡ ਧਨੌਲਾ ਵਿਚ ਸ਼੍ਰੀ ਗੁਰੂ ਪੂਰਣ ਬ੍ਰਹਮ ਲੋਕ ਭਲਾਈ ਕਲਬ ਧਨੌਲਾ ਦੇ ਸਹਿਯੋਗ ਨਾਲ ਕਰਵਾਈ ਗਈ।   ਇਸ ਬਾਰੇ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਲੇਖਾਕਾਰ ਸ੍ਰੀ ਪਵਨ ਸ਼ਰਮਾ ਨੇ ਦਸਿਆ ਕਿ ਇਸ ਪਾਰਲੀਮੈਂਟ ਵਿਚ ਬਲਾਕ ਬਰਨਾਲਾ ਦੇ 100 ਤੋਂ ਉੱਪਰ ਨੌਜਵਾਨਾ ਨੇ ਭਾਗ ਲਿਆ ।ਸਮਾਗਮ ਨੂੰ ਸੰਬੋਧਨ ਕਰਦਿਆਂ  ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਸਾਬਕਾ ਜਿਲ੍ਹਾ ਪ੍ਰੋਜੈਕਟ ਅਧਿਕਾਰੀ ਮੈਡਮ ਭੁਪਿੰਦਰ ਕੌਰ ਨੇ  ਕਿਹਾ ਕਿ ਸਾਨੂੰ ਯੋਗ ਨੂੰ ਆਪਣੀ ਰੋਜ਼ਾਨਾ ਦੀ ਜਿੰਦਗੀ ਵਿਚ ਸ਼ਾਮਲ ਕਰਨਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਤੀਸਰਾ ਅੰਤਰਰਾਸ਼ਟਰੀ ਯੋਗ ਦਿਵਸ ਸ਼ਹੀਦ ਭਗਤ ਸਿੰਘ ਪਾਰਕ ਵਿਚ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਡਾ. ਸ਼੍ਰੀ ਰੌਸ਼ਨ ਲਾਲ ਜੀ  ਨੇ ਯੋਗ ਆਸਣ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੋਗ ਨਾਲ ਨਾ ਕੇਵਲ ਸਾਡੀ ਬਾਹਰੀ ਤੰਦਰੁਸਤੀ ਹੀ ਕਾਇਮ ਰਹਿੰਦੀ ਹੈ ਬਲਕਿ, ਸਾਡੇ ਸਰੀਰ ਦੀ ਅੰਦਰਲੀ ਤੰਦਰੁਸਤੀ ਵੀ ਬਣੀ ਰਹਿੰਦੀ ਹੈ।

Comments are closed.

COMING SOON .....


Scroll To Top
11