Tuesday , 17 July 2018
Breaking News
You are here: Home » Carrier » ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਮਾਲਵਾ ਕਾਲਜ ਵਿਖੇ ਬਲਾਕ ਪੱਧਰੀ ਭਾਸ਼ਣ ਮੁਕਾਬਲੇ

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਮਾਲਵਾ ਕਾਲਜ ਵਿਖੇ ਬਲਾਕ ਪੱਧਰੀ ਭਾਸ਼ਣ ਮੁਕਾਬਲੇ

ਸਰਦੂਲਗੜ੍ਹ, 6 ਦਸੰਬਰ (ਬਲਜੀਤ ਪਾਲ)-ਸਰਦੂਲਗੜ੍ਹ ਬਲਾਕ ਦੇ ਬਲਾਕ ਪੱਧਰੀ ਭਾਸ਼ਣ ਮੁਕਾਬਲੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਮਾਲਵਾ ਗਰੁੱਪ ਆਫ ਕਾਲਜ਼ਿਜ ਸਰਦੂਲੇਵਾਲਾ ਵਿਖੇ ਕਰਵਾਏ ਗਏ ।ਇਸ ਮੁਕਾਬਲੇ ਦਾ ਵਿਸ਼ਾ ਇਸ ਸਾਲ ਦੇਸ਼ ਭਗਤੀ ਅਤੇ ਚਰਿੱਤਰ ਨਿਰਮਾਣ ਸੀ।ਇਨ੍ਹਾਂ ਮੁਕਾਬਲਿਆਂ ਦੇ ਆਯੋਜਨ ਲਈ ਮੈਡਮ ਪਰਮਜੀਤ ਕੌਰ ਸੋਹਲ ਜਿਲ੍ਹਾ ਯੂਥ ਕੋਆਡੀਨੇਟਰ ਮਾਨਸਾ ਅਤੇ ਸ਼੍ਰੀ ਹਰਦੀਪ ਸਿੱਧੂ ਵਿਸ਼ੇਸ ਤੌਰ ਤੇ ਪਹੁੰਚੇ ਹੋਏ ਸਨ । ਇਸ ਭਾਸ਼ਣ ਮੁਕਾਬਲੇ ਵਿੱਚ ਸਾਰੇ ਬਲਾਕ ਵਿੱਚੋਂ 18 ਤੋਂ 29 ਸਾਲ ਦੇ ਯੁਵਕ/ਯੁਵਕੀਆਂ ਨੇ ਹਿੱਸਾ ਲਿਆ । ਕਾਲਜ ਵਿੱਚੋਂ ਲੈਕਚਰਾਰ ਯੋਗੇਸ਼ ਕੁਮਾਰ ਅਤੇ ਮੈਡਮ ਰਕਸ਼ਾ ਰਾਣੀ ਨੇ ਬਤੌਰ ਜੱਜ ਦੀ ਭੂਮਿਕਾ ਨਿਭਾਈ । ਇਸ ਮੁਕਾਬਲੇ ਵਿੱਚ ਲੜਕੀ ਮਨੇ ਸਿੱਧੂ ਸਰਦੂਲਗੜ੍ਹ ਨੇ ਪਹਿਲਾ ਸਥਾਨ ਅਤੇ ਸਿਮਰਜੀਤ ਸਿੰਘ ਫੱਤਾ ਮਾਲੋਕਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ । ਜੇਤੂ ਪ੍ਰਤੀਯੋਗੀ ਹੁਣ ਜਿਲ੍ਹਾ ਪੱਧਰ ਤੇ ਹੋਣ ਵਾਲੇ ਭਾਸ਼ਣ ਮੁਕਾਬਲੇ ਵਿੱਚ ਹਿੱਸਾ ਲੈਣਗੇ । ਇਸ ਮੌਕੇ ਬੋਲਦਿਆ ਹੋਇਆ ਮੈਡਮ ਪਰਮਜੀਤ ਕੌਰ ਸੋਹਲ ਜਿਲ੍ਹਾ ਯੂਥ ਕੋਆਡੀਨੇਟਰ ਮਾਨਸਾ ਨੇ ਕਿਹਾ ਕਿ ਨੌਜਵਾਨਾਂ ਨੂੰ ਦੇਸ਼ ਭਗਤੀ ਅਤੇ ਚਰਿੱਤਰ ਨਿਰਮਾਣ ਵਰਗੇ ਪਵਿੱਤਰ ਕਰਤਵਾਂ ਨੂੰ ਨਿਭਾਉਣਾ ਚਾਹੀਦਾ ਹੈ । ਸ਼੍ਰੀ ਹਰਦੀਪ ਸਿੱਧੂ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਭਵਿੱਖ ਵਿੱਚ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪ-ਰੇਖਾ ਬਾਰੇ ਜਾਣੂ ਕਰਵਾਇਆ । ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਰਾਜ ਸੋਢੀ ਨੇ ਜੇਤੂਆਂ ਨੂੰ ਵਧਾਈ ਦਿੰਦਿਆ ਹੋਇਆ ਕਿਹਾ ਕਿ ਸਾਡੀ ਸੰਸਥਾ ਹਮੇਸ਼ਾ ਵਿਦਿਆਰਥੀਆਂ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਸਿੱਖਿਆ ਅਤੇ ਦੂਜੇ ਖੇਤਰਾਂ ਦੇ ਵਿੱਚ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਕਈ ਪਰੋਗਰਾਮ ਉਲੀਕਣ ਦੀ ਯੋਜਨਾ ਹੈ । ਪ੍ਰੋ: ਬਲਜੀਤ ਪਾਲ ਸਿੰਘ ਨੇ ਆਏ ਹੋਏ ਜਿਲ੍ਹਾ ਅਧਿਕਾਰੀਆ ਅਤੇ ਨੌਜਵਾਨਾਂ ਦਾ ਧੰਨਵਾਦ ਕਰਦਿਆ ਹੋਇਆ ਕਿਹਾ ਕਿ ਇਹ ਸੰਸਥਾ ਅਜਿਹੇ ਸਮਾਗਮਾਂ ਨੂੰ ਕਰਵਾਉਣ ਵਿੱਚ ਸਰਦੂਲਗੜ੍ਹ ਇਲਾਕੇ ਦੀ ਸਿਰਮੌਰ ਸੰਸਥਾ ਦੇ ਤੌਰ ਤੇ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਦਿਆਰੀਆਂ ਅਤੇ ਨੌਜਵਾਨਾਂ ਲਈ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਵਚਨਵੱਧ ਰਹੇਗੀ । ਇਸ ਮੌਕੇ ਮਾਲਵਾ ਕਾਲਜ ਦਾ ਸਮੁੱਚਾ ਸਟਾਫ ਵੀ ਹਾਜ਼ਿਰ ਸੀ ।

Comments are closed.

COMING SOON .....
Scroll To Top
11