Friday , 24 May 2019
Breaking News
You are here: Home » BUSINESS NEWS » ਨਸ਼ੇ ਦੀਆਂ ਗੋਲੀਆਂ, ਟੀਕੇ ਅਤੇ ਨਗਦੀ ਸਮੇਤ ਇੱਕ ਕਾਬੂ

ਨਸ਼ੇ ਦੀਆਂ ਗੋਲੀਆਂ, ਟੀਕੇ ਅਤੇ ਨਗਦੀ ਸਮੇਤ ਇੱਕ ਕਾਬੂ

ਭਵਾਨੀਗੜ੍ਹ, 9 ਅਗਸਤ (ਇਕਬਾਲ ਬਾਲੀ)- ਭਵਾਨੀਗੜ੍ਹ ਪੁਲਸ ਨੇ ਇੱਕ ਡਾਕਟਰ ਨੂੰ ਨਸ਼ੀਲੀਆਂ ਗੋਲੀਆਂ ਅਤੇ ਟੀਕਿਆਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪ੍ਰੋਬੇਸ਼ਨਲ ਡੀ.ਐਸ.ਪੀ. ਮਨੋਜ ਗੋਰਸੀ ਨੇ ਦੱਸਿਆ ਕਿ ਡਰੱਗ ਇੰਸਪੈਕਟਰ ਮੈਡਮ ਸੁਧਾ ਨੇ ਪਿੰਡ ਨਰੈਣਗੜ੍ਹ ਵਿੱਚ ਇੱਕ ਡਾਕਟਰ ਦੀ ਦੁਕਾਨ ‘ਤੇ ਛਾਪਾਮਾਰੀ ਕਰ ਉਥੋਂ 1630 ਨਸ਼ੇ ਦੀਆਂ ਗੋਲੀਆਂ ਅਤੇ 35 ਟੀਕਿਆਂ ਸਮੇਤ 35 ਹਜਾਰ ਨਗਦੀ ਬਰਾਮਦ ਕੀਤੀ। ਥਾਣਾ ਮੁਖੀ ਗੋਰਸੀ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਮੁਲਜਮ ਦਰਸ਼ਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਨਰੈਣਗੜ੍ਹ ਹਾਲ ਆਬਾਦ ਰਾਇਲ ਅਸਟੇਟ ਭਵਾਨੀਗੜ੍ਹ ਬੀ.ਏ.ਐਮ.ਐਸ.ਡਾਕਟਰ ਹੈ ਜੋ ਪੇਸ਼ੇ ਵਜੋਂ ਪਿੰਡ ਵਿੱਚ ਡਾਕਟਰੀ ਦੀ ਦੁਕਾਨ ਕਰਦਾ ਹੈ,ਖਿਲਾਫ ਪੁਲਸ ਨੇ ਮੁਕਦਮਾ ਦਰਜ ਕਰਕੇ ਅਦਾਲਤ ’ਚ ਪੇਸ਼ ਕੀਤਾ।

Comments are closed.

COMING SOON .....


Scroll To Top
11