Sunday , 19 January 2020
Breaking News
You are here: Home » BUSINESS NEWS » ਨਸ਼ੀਲੇ ਪਦਾਰਥ ਅਤੇ 5 ਜੋੜੇ ਸੋਨੇ ਦੀਆਂ ਵਾਲੀਆਂ ਸਮੇਤ 2 ਦੋਸ਼ੀ ਕਾਬੂ

ਨਸ਼ੀਲੇ ਪਦਾਰਥ ਅਤੇ 5 ਜੋੜੇ ਸੋਨੇ ਦੀਆਂ ਵਾਲੀਆਂ ਸਮੇਤ 2 ਦੋਸ਼ੀ ਕਾਬੂ

ਹੁਸ਼ਿਆਰਪੁਰ, 12 ਜਨਵਰੀ (ਤਰਸੇਮ ਦੀਵਾਨਾ)- ਸ੍ਰੀ ਪ੍ਰਮਿੰਦਰ ਸਿੰਘ ਪੀ ਪੀ ਐੱਸ ਐਸ ਪੀ ਹੈੱਡਕੁਆਰਟਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸ੍ਰੀ ਜਗਦੀਸ਼ ਰਾਜ ਅੱਤਰੀ ਡੀ ਐੱਸ ਪੀ ਸਿਟੀ ਦੀ ਦੀ ਅਗਵਾਈ ਹੇਠ ਪੈਡੀ ਅਨਸਰਾਂ ਖਿਲਾਫ਼ ਤਹਿਤ ਚਲਾਈ ਮੁਹਿੰਮ ਦੌਰਾਨ ਮੁੱਖ ਅਫ਼ਸਰ ਥਾਣਾ ਸਦਰ ਐੱਸ ਆਈ ਗਗਨਦੀਪ ਸਿੰਘ ਸੇਖੋਂ ਹਦਾਇਤਾਂ ਮੁਤਾਬਿਕ 1/1/2020 ਨੂੰ ਐਸ ਆਈ ਅਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਛਾਉਣੀ ਕਲਾਂ ਇਕ ਪਲਟੀਨਾ ਮੋਟਰਸਾਈਕਲ ਤੇ ਸਵਾਰ ਵਰਿੰਦਰ ਕੁਮਾਰ ਉਰਫ ਬੰਟੀ ਪੁੱਤਰ ਤਰਸੇਮ ਲਾਲ ਵਾਸੀ ਬੂਥਗੜ੍ਹ ਥਾਣਾ ਸਦਰ ਹੁਸ਼ਿਆਰਪੁਰ ਦੀ ਤਲਾਸ਼ੀ ਲੈਣ ਤੇ 135 ਗ੍ਰਾਮ ਨਸ਼ੀਲਾ ਪਦਾਰਥ ਅਤੇ ਗਰੁਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਉਨ੍ਹਾਂ ਭਾਈ ਇੰਦਰਪ੍ਰੀਤ ਸਿੰਘ ਵਾਸੀ ਬੋਹਣ ਪਾਸੋਂ 125 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਅਤੇ ਹਰਵਿੰਦਰ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਬੋਹਣਹਜ਼ਾਰਾਂ ਥਾਣਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਮੋਟਰਸਾਈਕਲ ਚਲਾ ਰਿਹਾ ਸੀ ਨੂੰ ਕਾਬੂ ਕੀਤਾ ਜਿਨ੍ਹਾਂ ਨੇ ਆਪਣੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਮਿਲ ਕੇ ਪਹਿਲਾਂ ਮਾਹਿਲਪੁਰ ਤੋਂ ਇੱਕ ਪਲਟੀਨਾ ਮੋਟਰਸਾਈਕਲ ਚੋਰੀ ਕੀਤਾ ਫਿਰ ਬੁਲਾਬੜੀ ਚੌਕ ਵਿਖੇ ਪੈਦਲ ਜਾ ਰਹੀ ਇੱਕ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਲਈਆਂ ਸਨ 5/1/2020 ਨੂੰ ਫਿਰ ਤਿੰਨ ਜਾਣਿਆਂ ਨੇ ਮਿਲ ਕੇ ਮਾਹਿਲਪੁਰ ਤੋਂ ਕੀਤਾ ਜੇਜੋਂ ਸਾਇਡ ਜਾਂਦੀ ਸੜਕ ਤੋਂ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਲਾਈਆਂ ਸਨ ਅਤੇ ਅਤੇ ਖੋਹੀਆਂ ਹੋਈਆਂ ਸੋਨੇ ਦੀਆਂ ਵਾਲੀਆਂ ਵਿਪਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਕਮਾਲਪੁਰ ਅਤੇ ਗੌਰਵ ਚੱਡਾ ਪੁੱਤਰ ਸ਼ਿਵ ਕੁਮਾਰ ਚੱਢਾ ਵਾਸੀ ਚੱਬੇਵਾਲ ਥਾਣਾ ਚੱਬੇਵਾਲ ਜਿਨ੍ਹਾਂ ਦੀਆਂ ਚੱਬੇਵਾਲ ਸੁਨਿਆਰਿਆਂ ਦੀਆਂ ਦੁਕਾਨਾਂ ਹਨ ਕੋਲ ਵੇਚ ਦਿੰਦੇ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਖਿਲਾਫ਼ ਮੁਕੱਦਮਾ ਨੰਬਰ( 1)-11/1/2020 ਇਸ ਅ /ਧ 22-61-85 ਐਨ ਡੀ ਪੀ ਐੱਸ ਐਕਟ 411 ਥਾਣਾ ਸਦਰ ਹੁਸ਼ਿਆਰਪੁਰ ਐਕਟ ਥਾਣਾ ਸਦਰ ਹੁਸ਼ਿਆਰਪੁਰ ਦਰਜ ਰਜਿਸਟਰਡ ਕਰਕੇ ਜ਼ਾਬਤਾ ਅਨੁਸਾਰ ਗਿ?ਫ਼ਤਾਰ ਕੀਤਾ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕੇ
ਵਰਿੰਦਰ ਕੁਮਾਰ ਉਰਫ ਬੰਟੀ ਪੁੱਤਰ ਤਰਸੇਮ ਲਾਲ ਵਾਸੀ ਬੂਥਗੜ੍ਹ ਥਾਣਾ ਸਦਰ ਸ਼ਾਹਪੁਰ ਦੇ ਖਿਲਾਫ ਪਹਿਲਾਂ ਹੀ ਲੁੱਟਾਂ ਖੋਹਾਂ ਦੇ ਚਾਰ ਮੁਕੱਦਮੇ ਦਰਜ ਹਨ ਉਨ੍ਹਾਂ ਦੱਸਿਆ ਕਿ ਵਰਿੰਦਰ ਕੁਮਾਰ ਉਰਫ਼ ਬੰਟੀ ਨੂੰ ਸੈਂਟਰ ਜੇਲ੍ਹ ਹੁਸ਼ਿਆਰਪੁਰ 12/12/2019 ਨੂੰ ਦੋ ਸਾਲ ਦੀ ਸਜ਼ਾ ਕੱਟ ਕੇ ਜੇਲ ਤੋਂ ਬਾਹਰ ਆਇਆ ਹੈ ਜਿਨ੍ਹਾਂ ਨੂੰ ਸਰਕਾਰ ਵੱਲੋਂ ਸ਼ਹਿਰ ਵਿੱਚ ਵੱਖ ਵੱਖ ਪੁਆਇੰਟਾਂ ਤੇ ਸਿਲਾਏ ਗਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਟਰੇਸ ਕਰਕੇ ਉਨ੍ਹਾਂ ਪਾਸੋਂ ਚੋਰੀ ਹੋਇਆ ਪਲਟੀਨਾ ਮੋਟਰਸਾਈਕਲ ਅਤੇ 5 ਸੋਨੇ ਦੀਆਂ ਵਾਲੀਆਂ ਬਰਾਮਦ ਕੀਤੀਆਂ ਹਨ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਮਾਣਯੋਗ ਜੱਜ ਸਾਹਿਬ ਪਾਸੋਂ ਇਨ੍ਹਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Comments are closed.

COMING SOON .....


Scroll To Top
11