Tuesday , 19 February 2019
Breaking News
You are here: Home » BUSINESS NEWS » ਨਸ਼ੀਲੇ ਪਦਾਰਥਾਂ ਸਮੇਤ ਤਿੰਨ ਕਾਬੂ

ਨਸ਼ੀਲੇ ਪਦਾਰਥਾਂ ਸਮੇਤ ਤਿੰਨ ਕਾਬੂ

ਭਵਾਨੀਗੜ੍ਹ 10 ਜੁਲਾਈ (ਇਕਬਾਲ ਬਾਲੀ)- ਨਸ਼ਿਆਂ ਵਿਰੁਧ ਵਿਢੀ ਮੁਹਿੰਮ ਤਹਿਤ ਪੁਲਸ ਨੂੰ ਵਡੀ ਸਫਲਤਾ ਹਾਸਲ ਹੋਈ ਹੈ। ਭਵਾਨੀਗੜ੍ਹ ਪੁਲਿਸ ਅਤੇ ਐਸ.ਟੀ.ਐਫ. ਟੀਮ ਨੇ ਪਿੰਡ ਥੰਮਣ ਸਿੰਘ ਵਾਲਾ ਨੇੜੇ 3 ਨੌਜਵਾਨਾਂ ਨੂੰ ਵਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ।ਥਾਣਾ ਭਵਾਨੀਗੜ੍ਹ ਦੇ ਐਸ.ਐਚ.ਓ. ਚਰਨਜੀਵ ਲਾਂਬਾ ਨੇ ਦਸਿਆ ਕਿ ਗਸ਼ਤ ਦੌਰਾਨ ਏ.ਐਸ.ਆਈ. ਬਲਜੀਤ ਸਿੰਘ ਪੁਲਿਸ ਪਾਰਟੀ ਅਤੇ ਐਸ.ਟੀ.ਐਫ. ਦੀ ਟੀਮ ਨਾਲ ਜਦੋਂ ਥੰਮਣ ਸਿੰਘ ਵਾਲਾ ਨਹਿਰ ਪੁਲ ’ਤੇ ਮੌਜੂਦ ਸੀ ਤਾਂ , ਸ਼ਕੀ ਹਾਲਤ ’ਚ 3 ਨੌਜਵਾਨਾਂ ਦੀ ਸ਼ੱਕ ਦੇ ਅਧਾਰ ਤੇ ਤਲਾਸ਼ੀ ਲਈ ਤਾਂ ਪੁਲਿਸ ਨੂੰ ਉਨ੍ਹਾਂ ਕੋਲੋਂ ਨਸ਼ੇ ਦੀਆਂ 24 ਸ਼ੀਸ਼ੀਆਂ,240 ਗੋਲੀਆਂ ਅਤੇ 140 ਟੀਕੇ ਬਰਾਮਦ ਹੋਏ। ਪੁਲਸ ਨੇ ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤੇ ਸਰਬਜੀਤ ਸਿੰਘ ਉਰਫ਼ ਸਰਬੀ ਪੁਤਰ ਰਜਿੰਦਰ ਸਿੰਘ ਵਾਸੀ ਪਿੰਡ ਬੰਮਣਾ, ਗੁਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਲੌਂਗੋਵਾਲ ਅਤੇ ਹਨੀਸ਼ ਕੁਮਾਰ ਉਰਫ਼ ਹਨੀ ਪੁਤਰ ਸੁਭਾਸ਼ ਕੁਮਾਰ ਵਾਸੀ ਭਵਾਨੀਗੜ੍ਹ ਵਿਰੁ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਐਸ.ਐਚ.ਓ. ਲਾਂਬਾ ਨੇ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

Comments are closed.

COMING SOON .....


Scroll To Top
11