Monday , 22 October 2018
Breaking News
You are here: Home » BUSINESS NEWS » ਨਸ਼ੀਲੀਆਂ ਗੋਲੀਆਂ ਫੜਕੇ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਤੇ ਪੁਲਿਸ ਨੇ ਕੱਸਿਆ ਸ਼ਿਕੰਜਾ

ਨਸ਼ੀਲੀਆਂ ਗੋਲੀਆਂ ਫੜਕੇ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਤੇ ਪੁਲਿਸ ਨੇ ਕੱਸਿਆ ਸ਼ਿਕੰਜਾ

ਪਾਤੜਾਂ, 17 ਨਵੰਬਰ (ਹਰਭਜਨ ਸਿੰਘ ਮਹਿਰੋਕ)- ਸਬਡਵੀਜਨ ਪਾਤੜਾਂ ਅਧੀਨ ਆਉਣ ਵਾਲੇ ਥਾਣਾ ਘੱਗਾ ਦੀ ਪੁਲਿਸ ਵੱਲੋਂ ਨਸ਼ਾਖੋਰਾਂ ਤੇ ਸ਼ਿਕੰਜਾ ਕੱਸਦੇ ਹੋਏ ਨਸ਼ੇ ਦੇ ਸਮਗਲਰਾਂ ਨੂੰ ਹਰ ਰੋਜ ਕਾਬੂ ਕਰਕੇ ਹਵਾਲਾਤ ਵਿਚ ਬੰਦ ਕੀਤਾ ਜਾ ਰਿਹਾ ਹੈ। ਇਸੇ ਸਿਲਸਲੇ ਦੇ ਚਲਦਿਆਂ ਅੱਜ ਦੋ ਸਮਗਲਰਾਂ ਨੂੰ ਨਸ਼ੇ ਸਮੇਤ ਗ੍ਰਿਫਤਾਰ ਕਰਨ ਦਾ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ, ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਘੱਗਾ ਮੁੱਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਸੌਦਾਗਰਾਂ ਨੂੰ ਫੜਨ ਲਈ ਪੁੂਰੀ ਤਰ੍ਹਾਂ ਸਖਤ ਹਦਾਇਤਾਂ ਦਿੱਤੀਆਂ ਹੋਇਆਂ ਹਨ। ਇਸੇ ਸਿਲਸਲੇ ’ਚ ਥਾਣਾ ਘੱਗਾ ਦੀ ਪੁਲਿਸ ਵੱਲੋਂ ਨਸ਼ੇ ਦੀ ਸਮਗਲਿੰਗ ਕਰਨ ਵਾਲਿਆਂ ਤੇ ਤਿੱਖੀ ਨਜ਼ਰ ਰੱਖ ਕੇ ਕਾਬੂ ਕੀਤਾ ਜਾ ਰਿਹਾ ਹੈ, ਅੱਗੇ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਨੇ ਦੱਸਿਆ ਕਿ ਭਰੋਸੇਯੋਗ ਸੁਤਰਾਂ ਤੋ ਮਿਲੀ ਸੂਚਨਾਂ ਦੇ ਅਦਾਰ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਇਸ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਥਾਣਾ ਮੁੱਖੀ ਘੱਗਾ ਨੇ ਕਿਹਾ ਕਿ ਇਨ੍ਹਾਂ ਦੋਨਾਂ ਕੋਲੋਂ 5600 ਨਸ਼ੀਲੀਆਂ ਗੋਲੀਆਂ ਅਤੇ ਇਕ ਮੋਟਰਸਈਕਲ ਬਰਾਮਦ ਹੋਇਆ ਹੈ। ਉਨ੍ਹਾਂ ਇਸ ਬਾਰੇ ਦੱਸਿਆ ਕਿ ਇਹ ਮੁਜਰਮ ਮੁਨੀਸ਼ ਕੁਮਾਰ ਭਵਾਨੀਗੜ ਤੇ ਸੁਖਚੇਨ ਸਿੰਘ ਸਮਾਣਾ ਪਿੰਡ ਬਮਣਾਂ ਦੇ ਰਹਿਣ ਵਾਲਿਆਂ ਤੇ ਮੁਕੱਦਮਾਂ ਨੰ: 125 ਅਤੇ 22/61/85 ਐਂਡੀ ਐਕਟ ਦੇ ਅਦਾਰ ਤੇ ਮੁਕੱਦਮਾ ਦਰਜ ਕਰਕੇ ਇਨ੍ਹਾਂ ਮੁਜਰਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਹੈ, ਅੱਗੇ ਥਾਣਾਂ ਮੁੱਖੀ ਘੱਗਾ ਨੇ ਇਹ ਵੀ ਦੱਸਿਆ ਕਿ ਅੱਜ ਇਨ੍ਹਾਂ ਮਜਰਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਪਤਾ ਕਰਾਂਗੇ ਇਨ੍ਹਾਂ ਵਿਅਕਤੀਆਂ ਨੇ ਕਿਸ-ਕਿਸ ਜਗ੍ਹਾ ਗੋਲੀਆਂ ਸਪਲਾਈ ਕੀਤੀਆਂ ਹਨ। ਇਸ ਮੋਕੇ ਉਨ੍ਹਾਂ ਨਾਲ ਏ. ਐਸ. ਆਈ. ਸਾਹਿਬ ਸਿੰਘ, ਹੋਲਦਾਰ ਜਗਦੀਸ ਨੈਣ, ਹੋਲਦਾਰ ਪਿਆਰਾ ਸਿੰਘ, ਕਾਂਸਟੇਵਲ ਭੂਪਿੰਦਰ ਸਿੰਘ, ਕਾਂਸਟੇਵਲ ਅਮਨਦੀਪ ਸਿੰਘ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11