Friday , 19 April 2019
Breaking News
You are here: Home » BUSINESS NEWS » ਨਵੀਆਂ ਇਮਾਰਤਾਂ ਦੇ ਨਿਰਮਾਣ ਵਿੱਚ ਈ.ਸੀ.ਬੀ.ਸੀ. ਨੂੰ ਲਾਗੂ ਕਰਕੇ ਬਚਾਈ ਜਾ ਸਕਦੀ ਹੈ 40 ਪ੍ਰਤੀਸ਼ਤ ਤੱਕ ਊਰਜਾ: ਸੀ.ਈ.ਓ ਐਨ.ਪੀ. ਰੰਧਾਵਾ

ਨਵੀਆਂ ਇਮਾਰਤਾਂ ਦੇ ਨਿਰਮਾਣ ਵਿੱਚ ਈ.ਸੀ.ਬੀ.ਸੀ. ਨੂੰ ਲਾਗੂ ਕਰਕੇ ਬਚਾਈ ਜਾ ਸਕਦੀ ਹੈ 40 ਪ੍ਰਤੀਸ਼ਤ ਤੱਕ ਊਰਜਾ: ਸੀ.ਈ.ਓ ਐਨ.ਪੀ. ਰੰਧਾਵਾ

ਪੇਡਾ ਵੱਲੋਂ ਵਿਸ਼ਵ ਵਾਤਾਵਰਣ ਦਿਵਸ ‘ਤੇ ਵਰਕਸ਼ਾਪ ਅਤੇ ਪ੍ਰਦਰਸ਼ਨੀ ਦਾ ਆਯੋਜਨ

ਚੰਡੀਗੜ – ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੀ.ਈ.ਡੀ.ਏ.) ਵੱਲੋ ਵਿਸ਼ਵ ਵਾਤਾਵਰਣ ਦਿਵਸ ਮੌਕੇ ਵਰਕਸ਼ਾਪ ਅਤੇ ਪ੍ਰਦਰਸ਼ਨੀ ਦਾ ਆਯੋਜਨ ਪੇਡਾ ਕੰਪਲੈਕਸ ਚੰਡੀਗੜ ਵਿਖੇ ਕੀਤਾ ਗਿਆ। ਇਸ ਵਰਕਸ਼ਾਪ ਦਾ ਉਦੇਸ਼ ਨਵਿਆਉਣਯੋਗ ਊਰਜਾ ਨੂੰ ਵਧਾਵਾ ਦੇਣਾ ਹੈ। ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਨਵਜੋਤ ਪਾਲ ਸਿੰਘ ਨੇ ਵੱਖ-ਵੱਖ ਨਿਰਮਾਤਾਵਾਂ ਅਤੇ ਵਿਕਰੇਤਾਵਾਂ ਵੱਲੋਂ ਤਿਆਰ ਕੀਤੀ ਊਰਜਾ ਸਮਰੱਥਾ ਵਾਲੀ ਸਮਗਰੀ ਜਿਵੇਂ ਇੰਸੂਲੇਸ਼ਨ, ਏ.ਏ.ਸੀ ਬਲਾਕਸ, ਐਚ.ਵੀ.ਏ.ਸੀ., ਸ਼ੀਸ਼ਾ, ਲਾਇਟਨਿੰਗ, ਸੋਲਰ ਪੀ.ਵੀ. ਅਤੇ ਗਰਮ ਪਾਣੀ, ਬਿਜਲੀ ਸਿਸਟਮ ਅਤੇ ਵੱਖ- ਵੱਖ ਆਟੋਮੈਟਿਕ ਉਪਕਰਣਾਂ ਵਾਲੀ ਪ੍ਰਦਰਸ਼ਣੀ ਦਾ ਉਦਘਾਟਨ ਕੀਤਾ। ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ 50 ਤੋਂ ਵੀ ਵੱਧ ਵਿਕਰੇਤਾਵਾਂ ਨੇ ਹਿੱਸਾ ਲਿਆ ਅਤੇ ਆਪਣੀ ਊਰਜਾ ਸਮਰੱਥਾ ਵਾਲੀ ਸਮਗਰੀ ਦਾ ਪ੍ਰਦਰਸ਼ਨ ਕੀਤਾ। ਵਰਕਸ਼ਾਪ ਦਾ ਉਦਘਾਟਨ ਕਰਦੇ ਹੋਏ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਾਫ਼ ਤੇ ਸੁਰੱਖਿਅਤ ਊਰਜਾ ਉਪਕਰਣਾਂ ਨੂੰ ਵਰਤਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ 30-40 ਫੀਸਦੀ ਊਰਜਾ ਨਵੀਆਂ ਬਿਲਡਿੰਗਾਂ ਵਿੱਚ ਪੰਜਾਬ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈ.ਸੀ.ਬੀ.ਸੀ.) ਲਗਾਉਣ ਨਾਲ ਬਚਾਈ ਜਾ ਸਕਦੀ ਹੈ ਅਤੇ 10-15 ਫੀਸਦੀ ਊਰਜਾ ਮੌਜੂਦਾ ਬਿਲਡਿੰਗਾਂ ਵਿੱਚ ਊਰਜਾ ਸੰਭਾਲਣ ਉਪਕਰਣ ਲਗਾ ਕੇ ਬਚਾਈ ਜਾ ਸਕਦੀ ਹੈ। ਨਵਿਆਉਣਯੋਗ ਊਰਜਾ ਪ੍ਰਣਾਲੀ ਅਤੇ ਕੁਦਰਤੀ ਊਰਜਾ ਸਾਧਨਾਂ ਦੀ ਸਹਾਇਤਾ ਨਾਲ ਵਾਤਾਵਰਣ ਦੀ ਸੰਭਾਲ ਕਰਦੇ ਹੋਏ ਬਿਜਲੀ ਦੀ ਖਪਤ ਨੂੰ ਘਟਾਇਆ ਜਾ ਸਕਦਾ ਹੈ। ਮੁੱਖ ਆਰਕੀਟੈਕਟ ਪੰਜਾਬ ਦੀ ਸ੍ਰੀਮਤੀ ਸਪਨਾ ਨੇ ਪੰਜਾਬ ਈ.ਸੀ.ਬੀ.ਸੀ. ਦੇ ਲਾਭਾਂ ਬਾਰੇ ਦੱਸਿਆ ਜੋ ਕਿ ਨੋਟੀਫਾਈ ਕੀਤੇ ਜਾ ਚੁੱਕੇ ਹਨ ਅਤੇ 100 ਕਿਲੋ ਵਾਟ ਅਤੇ ਇਸ ਤੋਂ ਵੱਧ ਲੋਡ ਵਾਲੀਆਂ ਨਵੀਆਂ ਬਿਲਡਿੰਗਾਂ ਦੇ ਨਿਰਮਾਣ ਲਈ ਜਰੂਰੀ ਹਨ। ਉਹਨਾਂ ਨੇ ਭਵਿੱਖ ਵਿੱਚ ਸਾਰੇ ਭਾਈਵਾਲ ਵਿਭਾਗਾਂ, ਆਰਕੀਟੈਕਟ, ਇੰਜੀਨੀਅਰਾਂ ਅਤੇ ਬਿਲਡਰਾਂ ਨੂੰ ਊਰਜਾ ਸਮਰੱਥਾ ਬਿਲਡਿੰਗ ਸਮੱਗਰੀ ਨੂੰ ਵਰਤਣ ਅਤੇ ਈ.ਸੀ.ਬੀ.ਸੀ. ਬਿਲਡਿੰਗਾਂ ਡਿਜ਼ਾਇਨ ਕਰਨ ਦੀ ਹਦਾਇਤ ਦਿੱਤੀ। ਪੀ.ਈ.ਡੀ.ਏ. ਦੇ ਕਾਰਜਕਾਰੀ ਡਾਇਰੈਕਟਰ, ਸ੍ਰੀ ਬਲੋਰ ਸਿੰਘ ਨੇ ਸਾਰੇ ਭਾਈਵਾਲਾਂ ਨੂੰ ਪੀ.ਈ.ਡੀ.ਏ. ਦਫਤਰ ਵਿੱਚ ਬਣਾਏ ਪੰਜਾਬ ਈ.ਸੀ.ਬੀ.ਸੀ. ਸੈਲ ਦੁਆਰਾ ਸਮਰੱਥਾ ਵਧਾਉਣ ਲਈ ਪ੍ਰੋਗਰਾਮ ਅਤੇ ਇੰਟਰੈਂਕਸ਼ਨ ਸ਼ੈਸ਼ਨ ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ। 1200 ਤੋਂ ਵੱਧ ਨਿੱਜੀ/ਸਰਕਾਰੀ ਆਰਕੀਟੈਕਟ, ਇੰਜੀਨੀਅਰ ਅਤੇ ਬਿਲਡਰਾਂ ਨੂੰ ਊਰਜਾ ਸਮੱਰਥਾ ਸਮੱਗਰੀ ਅਤੇ ਪੰਜਾਬ ਈ.ਸੀ.ਬੀ.ਸੀ. ਬਿਲਡਿੰਗਾਂ ਦੇ ਨਿਰਮਾਣ ਲਈ ਇਸ ਸਮਗਰੀ ਬਾਰੇ ਜਾਣੂ ਕਰਵਾਇਆ ਜਾ ਚੁੱਕਾ ਹੈ। ਪ੍ਰਦਰਸ਼ਨੀ ਵਿੱਚ ਵਰਕਸ਼ਾਪ ਦੌਰਾਨ ਵਿਭਿੰਨ ਨਿਰਮਾਣ ਸਮਗੱਰੀ/ ਉਪਕਰਣ ਵਿਖਾਏ ਗਏ ਅਤੇ 150 ਤੋਂ ਵੱਧ ਆਰਕੀਟੈਕਟ, ਡਿਜਾਇਨ ਪੇਸ਼ੇਵਰ, ਇੰਜੀਨੀਅਰਾਂ ਅਤੇ ਬਿਲਡਰਾਂ ਨੇ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ। ਬਿਉਰੋ ਆਫ ਐਨਰਜੀ (ਬੀ.ਈ.ਈ.), ਪੀ.ਈ.ਡੀ.ਏ. ਦੇ ਮਾਹਿਰਾਂ ਨੇ ਊਰਜਾ ਸਮਰੱਥਾ ਸਮਗੱਰੀ ਦੀ ਉਪਲਬਧਤਾ ਅਤੇ ਕੀਮਤ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।

Comments are closed.

COMING SOON .....


Scroll To Top
11