Monday , 17 June 2019
Breaking News
You are here: Home » INTERNATIONAL NEWS » ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ’ਚ 7 ਸਾਲ ਕੈਦ, ਇੱਕ ਮਾਮਲੇ ’ਚੋਂ ਬਰੀ

ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ’ਚ 7 ਸਾਲ ਕੈਦ, ਇੱਕ ਮਾਮਲੇ ’ਚੋਂ ਬਰੀ

ਇਸਲਾਮਾਬਾਦ, 24 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਦੀ ਇਕ ਭ੍ਰਿਸ਼ਟਾਚਾਰ-ਵਿਰੋਧੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਲ-ਅਜ਼ੀਜ਼ੀਆ ਸਟੀਲ ਮਿਲਜ਼ ਰਿਸ਼ਵਤਖੋਰੀ ਦੇ ਮਾਮਲੇ ’ਚ 7 ਸਾਲ ਕੈਦ ਦੀ ਸਜ਼ਾ ਸੁਣਾ ਦਿਤੀ ਹੈ ਪਰ ਇਸ ਦੇ ਨਾਲ ਹੀ ਬਹੁ-ਚਰਚਿਤ ਪਨਾਮਾ ਪੇਪਰਜ਼ ਘੁਟਾਲੇ ’ਚ ਫ਼ਲੈਗਸ਼ਿਪ ਇਨਵੈਸਟਮੈਂਟ ਭ੍ਰਿਸ਼ਟਾਚਾਰ ਮਾਮਲੇ ’ਚੋਂ ਬਰੀ ਵੀ ਕਰ ਦਿਤਾ ਹੈ। ਜਵਾਬਦੇਹੀ ਅਦਾਲਤ-2 ਦੇ ਜਜ ਮੁਹੰਮਦ ਅਰਸ਼ਦ ਮਲਿਕ ਨੇ ਸ਼ਰੀਫ਼ ਪਰਿਵਾਰ ਵਿਰੁਧ ਭ੍ਰਿਸ਼ਟਾਚਾਰ ਨਾਲ ਸਬੰਧਤ ਬਾਕੀ ਦੇ ਦੋ ਕੇਸਾਂ ਦਾ ਫ਼ੈਸਲਾ ਸੁਣਾਇਆ। ਪਿਛਲੇ ਹਫ਼ਤੇ ਇਸ ਮਾਮਲੇ ’ਚ ਫ਼ੈਸਲਾ ਰਾਖਵਾਂ ਰਖ ਲਿਆ ਗਿਆ ਸੀ। ਜਸਟਿਸ ਮਲਿਕ ਨੇ ਕਿਹਾ ਕਿ ਅਲ-ਅਜ਼ੀਜ਼ੀਆ ਮਾਮਲੇ ’ਚ 68 ਸਾਲਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖ਼ਿਲਾਫ਼ ਠੋਸ ਸਬੂਤ ਮੌਜੂਦ ਹਨ। ਅਜ ਜਦੋਂ ਫ਼ੈਸਲਾ ਸੁਣਾਇਆ ਗਿਆ, ਉਸ ਸਮੇਂ ਨਵਾਜ਼ ਸ਼ਰੀਫ਼ ਅਦਾਲਤ ’ਚ ਹੀ ਮੌਜੂਦ ਸਨ। ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ਼ ਖ਼ਿਲਾਫ਼ ਬਕਾਇਆ ਅਦਾਲਤੀ ਮਾਮਲਿਆਂ ’ਚ ਅਜ ਸੋਮਵਾਰ ਤਕ ਫ਼ੈਸਲਾ ਸੁਣਾਉਣ ਦੇ ਹੁਕਮ ਦਿਤੇ ਹੋਏ ਸਨ। ਜੁਲਾਈ 2017 ਦੌਰਾਨ ਪਨਾਮਾ ਪੇਪਰਜ਼ ਮਾਮਲੇ ਕਾਰਨ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ਼ ਨੂੰ ਚੋਣ ਲੜਨ ਦੇ ਅਯੋਗ ਕਰਾਰ ਦੇ ਦਿਤਾ ਸੀ।
ਇਸੇ ਵਰ੍ਹੇ ਜੁਲਾਈ ’ਚ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਤੇ ਉਨ੍ਹਾਂ ਦੇ ਜਵਾਈ ਕੈਪਟਨ ਮੁਹੰਮਦ ਸਫ਼ਦਰ ਨੂੰ ਅਦਾਲਤ ਨੇ 11 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਉਹ ਮਾਮਲਾ ਲੰਦਨ ’ਚ ਚਾਰ ਸ਼ਾਹੀ ਫ਼ਲੈਟ ਖ਼ਰੀਦਣ ਨਾਲ ਸਬੰਧਤ ਸੀ। ਇਸਲਾਮਾਬਾਦ ਹਾਈ ਕੋਰਟ ਨੇ ਬੀਤੇ ਸਤੰਬਰ ਮਹੀਨੇ ਇਨ੍ਹਾਂ ਤਿੰਨਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਸੀ।

Comments are closed.

COMING SOON .....


Scroll To Top
11