Wednesday , 19 December 2018
Breaking News
You are here: Home » HEALTH » ਨਵਜੋਤ ਸਿੰਘ ਸਿੱਧੂ ਨੂੰ 5 ਦਿਨ ਆਰਾਮ ਕਰਨ ਦੀ ਸਲਾਹ

ਨਵਜੋਤ ਸਿੰਘ ਸਿੱਧੂ ਨੂੰ 5 ਦਿਨ ਆਰਾਮ ਕਰਨ ਦੀ ਸਲਾਹ

ਲਗਾਤਾਰ ਚੋਣ ਪ੍ਰਚਾਰ ਕਾਰਨ ਗਲਾ ਬੈਠਾ

ਚੰਡੀਗੜ੍ਹ, 6 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਨੂੰ ਦੇਸ਼ ਦੇ ਪੰਜ ਸੂਬਿਆਂ ’ਚ ਚਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਮਦੇਨਜ਼ਰ ਪਾਰਟੀ ਲਈ ਕੀਤੇ ਗਏ 17 ਦਿਨਾ ਚੋਣ ਪ੍ਰਚਾਰ ਦੌਰਾਨ ਤਾਬੜਤੋੜ ਰੈਲੀਆਂ ਕਰਨ ਮਗਰੋਂ ਉਨ੍ਹਾਂ ਨੂੰ 5 ਦਿਨਾਂ ਦਾ ਆਰਾਮ ਕਰਨ ਦੀ ਸਲਾਹ ਦਿਤੀ ਗਈ ਹੈ। ਉਨ੍ਹਾਂ ਦੇ ਦਫ਼ਤਰ ਵਲੋਂ ਅਜ ਸਵੇਰੇ ਜਾਰੀ ਕੀਤੇ ਇਕ ਬਿਆਨ ’ਚ ਕਿਹਾ ਗਿਆ ਕਿ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿਧੂ ਨੇ ਚੋਣ ਪ੍ਰਚਾਰ ਦੇ ਰੁਝੇਵੇਂ ਕਾਰਨ ਉਮੀਦਵਾਰਾਂ ਲਈ ਇਕ ਤੋਂ ਬਾਅਦ ਇਕ ਜ਼ਬਰਦਸਤ 70 ਜਨਤਕ ਰੈਲੀਆਂ ਕੀਤੀਆਂ। ਜਿਸ ਤੋਂ ਬਾਅਦ ਉਨ੍ਹਾਂ ਦਾ ਗਲਾ ਬੈਠ ਗਿਆ ਹੈ।

Comments are closed.

COMING SOON .....


Scroll To Top
11