Monday , 14 October 2019
Breaking News
You are here: Home » PUNJAB NEWS » ਨਰਿੰਦਰ ਮੋਦੀ, ਬੀਬਾ ਬਾਦਲ ਦੀ ਮਿਹਨਤ ਨੂੰ ਦੇਖਦਿਆਂ ਦੂਜੀ ਵਾਰ ਬਣਾਉਣਗੇ ਮੰਤਰੀ : ਨਕੱਈ

ਨਰਿੰਦਰ ਮੋਦੀ, ਬੀਬਾ ਬਾਦਲ ਦੀ ਮਿਹਨਤ ਨੂੰ ਦੇਖਦਿਆਂ ਦੂਜੀ ਵਾਰ ਬਣਾਉਣਗੇ ਮੰਤਰੀ : ਨਕੱਈ

ਮਾਨਸਾ, 27 ਮਈ (ਜਗਦੀਸ਼ ਬਾਂਸਲ)-ਮਾਨਸਾ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੇ ਇੱਕ ਇਤਿਹਾਸਿਕ ਫੈਸਲਾ ਲੈਂਦਿਆਂ ਹੋਇਆਂ ਹਲਕੇ ਦਾ ਵਿਕਾਸ ਕਿਸ ਪਾਰਟੀ ਦੇ ਹੱਥਾਂ ਵਿੱਚ ਸੁਰੱਖਿਅਤ ਹੈ। ਉਸ ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਖੁੱਲ੍ਹ ਦਿਲੀ ਨਾਲ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕੀਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਬਾਦਲ ਦੇ ਦਫਤਰ ਵਿਖੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਕਰਦਿਆਂ ਕਿਹਾ ਕਿ ਮਾਨਸਾ ਹਲਕੇ ਦੇ ਲੋਕਾਂ ਨੇ ਦੂਰ ਅੰਦੇਸ਼ੀ ਫੈਸਲਾ ਲੈ ਕੇ ਬੀਬਾ ਬਾਦਲ ਨੂੰ ਵੋਟਾਂ ਪਾਈਆਂ ਕਿਉਂਕਿ ਇਹ ਤਸਵਰਿ ਸਾਫ ਹੋ ਚੁੱਕੀ ਸੀ ਕਿ ਦੇਸ਼ ਵਿੱਚ ਮੋਦੀ ਸਰਕਾਰ ਮੁੜ ਬਣਨ ਜਾ ਰਹੀ ਹੈ। ਇਸ ਦੇ ਲਈ ਦੇਸ਼ ਦੇ ਖਜਾਨੇ ਵਿੱਚੋਂ ਵਿਕਾਸ ਲਈ ਅਰਬਾਂ ਰੁਪਏ ਬੀਬਾ ਬਾਦਲ ਹੀ ਲਿਆ ਸਕਦੀ ਹੈ ਅਤੇ ਪਹਿਲਾਂ ਵੀ ਬੀਬੀ ਬਾਦਲ ਨੇ ਕੇਂਦਰ ਦੀ ਵਜੀਰ ਹੁੰਦਿਆਂ ਨੰਨ੍ਹੀਆਂ ਛਾਵਾਂ ਲਈ ਜਿੱਥੈ ਅਨੇਕਾਂ ਸਹੂਲਤਾਂ ਲਿਆਂਦੀਆਂ। ਉੱਥੇ ਹੀ ਪ੍ਰਧਾਨ ਮੰਤਰੀ ਯੋਜਨਾ ਅਧੀਨ ਸੜਕਾਂ ਦੇ ਨਿਰਮਾਣ ਕਰਵਾਏ ਅਤੇ ਨਾਲ ਹੀ ਲੋੜਵੰਦ ਲੋਕਾਂ ਦੇ ਘਰਾਂ ਦੀ ਮੁਰੰਮਤ ਲਈ ਡੇਢ ਲੱਖ ਰੁਪਏ ਕੇਂਦਰ ਸਰਕਾਰ ਤੋਂ ਹਜਾਰਾਂ ਹੀ ਪਰਿਵਾਰਾਂ ਨੂੰ ਦਿਵਾਏ ਤਾਂ ਕਿ ਉਹ ਆਪਣੀ ਛੱਤ ਹੇਠ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਇਸ ਮੌਕੇ ਨਕੱਈ ਨੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਇਸ ਗੱਲ ਦੀ ਆਸ ਹੈ ਕਿ ਮੋਦੀ ਦੇ ਦੁਬਾਰਾ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੈਬਨਿਟ ਵਜੀਰਾਂ ਦੀ ਲੜੀ ਵਿੱਚ ਬੀਬਾ ਬਾਦਲ ਦਾ ਨਾਮ ਪਹਿਲ ਦੇ ਅਧਾਰ ਤੇ ਹੋਵੇਗਾ। ਇਸ ਮੌਕੇ ਜਿਲ੍ਹਾ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਅੰਗਰੇਜ ਮਿੱਤਲ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਜੇ.ਏ, ਅਕਾਲੀ ਆਗੂ ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਭੂਰਾ ਸਿੰਘ ਸਰਪੰਚ, ਡਾ: ਗੋਪਾਲ ਐੱਮ.ਸੀ, ਲਖਵੀਰ ਸਿੰਘ ਲੱਕੀ ਦਫਤਰ ਇੰਚਾਰਜ, ਗੁਰਪ੍ਰੀਤ ਸਿੰਘ ਭੈਣੀਬਾਘਾ, ਨਵਜੋਤ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਸ਼ਹਿਰੀ ਮਾਨਸਾ ਦੇ ਪ੍ਰਧਾਨ ਤਰਸੇਮ ਚੰਦ ਮਿੱਢਾ ਅਤੇ ਵਪਾਰੀ ਆਗੂ ਸੁਰਿੰਦਰ ਪਿੰਟਾ ਨੇ ਸ਼ਹਿਰ ਵਾਸੀਆਂ ਦਾ ਬੀਬਾ ਬਾਦਲ ਨੂੰ ਵੋਟ ਪਾਉਣ ਤੇ ਧੰਨਵਾਦ ਕੀਤਾ।

Comments are closed.

COMING SOON .....


Scroll To Top
11