Sunday , 17 December 2017
Breaking News
You are here: Home » EDITORIALS » ਨਫਰਤ ਦੀ ਰਾਜਨੀਤੀ ਖਤਰਨਾਕ

ਨਫਰਤ ਦੀ ਰਾਜਨੀਤੀ ਖਤਰਨਾਕ

ਦੇਸ਼ ਵਿੱਚ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਸਿਆਸੀ ਅਤੇ ਚੋਣ ਹਿੱਤਾਂ ਲਈ ਸਮਾਜ ਵਿੱਚ ਨਫਰਤ ਪੈਦਾ ਕਰ ਰਹੀਆਂ ਹਨ। ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਆਪਸ ਵਿੱਚ ਲੜਾ ਕੇ ਹੀ ਰਾਜਨੀਤੀ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਜੰਮੂ-ਕਸ਼ਮੀਰ ਦੀ ਪ੍ਰਮੁੱਖ ਵਿਰੋਧੀ ਪਾਰਟੀ ਨੈਸ਼ਨਲ ਕਾਨਫ਼ਰੰਸ ਦੇ ਮੁਖੀ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਜਨਾਬ ਫ਼ਾਰੂਕ ਅਬਦੁ¤ਲਾ ਨੇ ਇਸ ਮੁੱਦੇ ਉ¤ਪਰ ਬਹੁਤ ਹੀ ਢੁੱਕਵਾਂ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਖਿਆ ਹੈ ਕਿ ਨਫਰਤ ਦੀ ਰਾਜਨੀਤੀ ਦੇਸ਼ ਦੀ ਏਕਤਾ ਲਈ ਸਭ ਤੋਂ ਵੱਡਾ ਖ਼ਤਰਾ ਬਣ ਗਈ ਹੈ। ਬੇਸ਼ਕ ਉਨ੍ਹਾਂ ਨੇ ਇਹ ਗੱਲ ਜੰਮੂ-ਕਸ਼ਮੀਰ ਦੇ ਸੰਦਰਭ ਵਿੱਚ ਕਹੀ ਹੈ ਪ੍ਰੰਤੂ ਇਸ ਦਾ ਸਬੰਧ ਪੂਰੇ ਦੇਸ਼ ਨਾਲ ਵੀ ਜੁੜਦਾ ਹੈ। ਉਹ ਚਾਹੁੰਦੇ ਹਨ ਕਿ ਨਫਰਤ ਦੀ ਰਾਜਨੀਤੀ ਨੂੰ ਉਤਸਾਹਿਤ ਕਰਨ ਵਾਲੇ ਜੰਮੂ-ਕਸ਼ਮੀਰ ਤੋਂ ਦੂਰ ਰਹਿਣ। ਅਸਲ ਵਿੱਚ ਅਜਿਹੇ ਅਨਸਰਾਂ ਨੂੰ ਦੇਸ਼ ਤੋਂ ਵੀ ਦੂਰ ਰੱਖਿਆ ਜਾਣਾ ਚਾਹੀਦਾ ਹੈ। ਜੰਮੂ-ਕਸ਼ਮੀਰ ਵਿੱਚ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਸਿਆਸੀ ਲਾਭ ਲਈ ਫਿਰਕੂ ਤਾਕਤਾਂ ਪਹਿਲਾਂ ਦੀ ਤਰ੍ਹਾਂ ਸਰਗਰਮ ਹੋ ਚੁੱਕੀਆਂ ਹਨ। ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਇਹੋ ਅਮਲ ਜਾਰੀ ਹੈ। ਲੋਕਾਂ ਨੂੰ ਧਰਮ ਅਤੇ ਜਾਤ ਦੇ ਆਧਾਰ ਉ¤ਪਰ ਵੰਡਿਆ ਜਾ ਰਿਹਾ ਹੈ। ਸਿਆਸੀ ਪਾਰਟੀਆਂ ਇਸ ਵੰਡ ਵਿੱਚੋਂ ਹੀ ਆਪਣਾ ਭਵਿੱਖ ਤਲਾਸ਼ ਰਹੀਆਂ ਹਨ। ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਸ ਤਰ੍ਹਾਂ ਪੈਦਾ ਹੋਈ ਨਫਰਤ ਆਉਣ ਵਾਲੇ ਸਮੇਂ ਵਿੱਚ ਨਾਸੂਰ ਬਣ ਸਕਦੀ ਹੈ। ਪਿਛਲੇ ਸਮੇਂ ਵਿੱਚ ਵੀ ਅਜਿਹਾ ਕਈ ਵਾਰ ਹੋ ਚੁੱਕਾ ਹੈ। ਹਰ ਵੱਡੀ-ਛੋਟੀ ਚੋਣ ਤੋਂ ਬਾਅਦ ਫਿਰਕੂ ਹਿੰਸਾ ਇਸ ਦਾ ਸਬੂਤ ਹੈ। ਜੰਮੂ-ਕਸ਼ਮੀਰ ਵਿੱਚ ਵੀ ਇਹ ਖੇਡ ਲਗਾਤਾਰ ਖੇਡੀ ਜਾ ਰਹੀ ਹੈ। ਇਹ ਚੰਗੀ ਗੱਲ ਹੈ ਕਿ ਇਕ ਜ਼ਿੰਮੇਵਾਰ ਸਿਆਸੀ ਨੇਤਾ ਵੱਜੋਂ ਜਨਾਬ ਫਾਰੂਕ ਅਬਦੁਲਾ ਨੇ ਇਸ ਮਸਲੇ ਉ¤ਪਰ ਬੋਲਣ ਦੀ ਜ਼ੁਰਅਤ ਕੀਤੀ ਹੈ। ਅਸਲ ਵਿੱਚ ਨਫਰਤ ਦੀ ਰਾਜਨੀਤੀ ਸੰਵਿਧਾਨ ਵਿਰੋਧੀ ਨੀਤੀ ਹੈ। ਜਿਹੜੇ ਨੇਤਾ ਜਾਂ ਪਾਰਟੀਆਂ ਲੋਕਾਂ ਨੂੰ ਧਰਮ ਅਤੇ ਵਰਗ ਦੇ ਆਧਾਰ ਉ¤ਪਰ ਵੰਡਣ ਅਤੇ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਭਾਰਤੀ ਸੰਵਿਧਾਨ ਦੇ ਮੁਤਾਬਿਕ ਇਕ ਵੱਡਾ ਅਪਰਾਧ ਕਰ ਰਹੇ ਹਨ। ਅਜਿਹੇ ਨੇਤਾਵਾਂ ਨੂੰ ਜੇਲ੍ਹ ਵਿੱਚ ਡੱਕਿਆ ਜਾਣਾ ਚਾਹੀਦਾ ਹੈ। ਜੇਕਰ ਦੇਸ਼ ਨੇ ਤਰੱਕੀ ਕਰਨੀ ਹੈ ਤਾਂ ਉਸ ਨੂੰ ਧਰਮ ਅਤੇ ਵਰਗ ਦੇ ਆਧਾਰ ਉ¤ਪਰ ਵੰਡੀ ਤੋਂ ਉ¤ਪਰ ਉ¤ਠਣਾ ਹੋਵੇਗਾ। ਸਾਰੇ ਫਿਰਕਿਆਂ ਵਿੱਚ ਸਦਭਾਵਨਾ ਨਾਲ ਹੀ ਦੇਸ਼ ਤਰੱਕੀ ਵੱਲ ਵੱਧ ਸਕਦਾ ਹੈ। ਲੋਕਾਂ ਨੂੰ ਇਸ ਪੱਖ ਤੋਂ ਸੁਚੇਤ ਹੋਣ ਦੀ ਲੋੜ ਹੈ। ਨਫਰਤ ਦੀ ਰਾਜਨੀਤੀ ਬੇਸ਼ਕ ਕੋਈ ਵੀ ਕਰਦਾ ਹੋਵੇ ਉਸ ਦਾ ਵਿਰੋਧ ਹੋਣਾ ਚਾਹੀਦਾ ਹੈ। ਸਮਾਂ ਆ ਗਿਆ ਹੈ ਕਿ ਦੇਸ਼ ਨੂੰ ਨਵੀਂ ਰਾਜਨੀਤੀ ਨਾਲ ਜੋੜਿਆ ਜਾਵੇ।
– ਬਲਜੀਤ ਸਿੰਘ ਬਰਾੜ

Comments are closed.

COMING SOON .....
Scroll To Top
11