Tuesday , 16 July 2019
Breaking News
You are here: Home » PUNJAB NEWS » ਨਗਰ ਪੰਚਾਇਤ ਸਰਦੂਲਗੜ੍ਹ ਵੱਲੋਂ ਰਾਤਰੀ ਸਫ਼ਾਈ ਮੁਹਿੰਮ ਚਾਲੂ

ਨਗਰ ਪੰਚਾਇਤ ਸਰਦੂਲਗੜ੍ਹ ਵੱਲੋਂ ਰਾਤਰੀ ਸਫ਼ਾਈ ਮੁਹਿੰਮ ਚਾਲੂ

ਸਰਦੂਲਗੜ, 5 ਦਸੰਬਰ (ਬਲਜੀਤ ਪਾਲ)- ਪੰਜਾਬ ਸਰਕਾਰ ਦੁਆਰਾ ਚਲਾਏ ਗਏ ‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਸ਼ਹਿਰ ਦੀ ਸਫ਼ਾਈ ਵਿਵਸਥਾ ਦੇ ਮਦੇਨਜ਼ਰ ਵਿਖੇ ਰਾਤ ਸਮੇਂ ਸਫ਼ਾਈ ਕਾਰਜ ਚਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਸਾਧਕ ਅਫ਼ਸਰ ਵਿਸ਼ਾਲਦੀਪ ਬਾਂਸਲ ਨੇ ਦਸਿਆ ਕਿ ਰਾਤ ਵਕਤ ਆਵਾਜਾਈ ਨਾ ਮਾਤਰ ਹੋਣ ਕਾਰਨ ਸਫ਼ਾਈ ਕਾਰਜ ਵਿਚ ਆਸਾਨੀ ਹੁੰਦੀ ਹੈ। ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਬਹਾਲ ਰਖਣ ਲਈ ਬਸ ਸਟੈਂਡ, ਮੇਨ ਰੋਡ ਹਸਪਤਾਲ ਰੋਡ ਅਤੇ ਹੋਰ ਥਾਵਾਂ ਦੀ ਸਫ਼ਾਈ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਮਹੌਲ ਦੇਣਾ ਕਮੇਟੀ ਦਾ ਮੁਢਲੀ ਜਿੰਮੇਵਾਰੀ ਹੈ। ਉਨਾਂ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਕੂੜਾ ਕਰਕਟ ਅਤੇ ਹੋਰ ਫਾਲਤੂ ਸਾਮਾਨ ਸੜਕਾਂ ਅਤੇ ਗਲੀਆਂ ਵਿਚ ਨਾ ਸੁਟਣ ਤਾਂ ਜੋ ਸ਼ਹਿਰ ਨੂੰ ਸਾਫ਼ ਸੁਥਰਾ ਰਖਣ ਵਿਚ ਮਦਦ ਹੋਵੇ।

Comments are closed.

COMING SOON .....


Scroll To Top
11