Sunday , 19 January 2020
Breaking News
You are here: Home » Religion » ਨਗਰ ਪੰਚਾਇਤ ਦਫਤਰ ਤਲਵੰਡੀ ਸਾਬੋ ਵਿਖੇ ਕਰਵਾਇਆ ਧਾਰਮਿਕ ਸਮਾਗਮ

ਨਗਰ ਪੰਚਾਇਤ ਦਫਤਰ ਤਲਵੰਡੀ ਸਾਬੋ ਵਿਖੇ ਕਰਵਾਇਆ ਧਾਰਮਿਕ ਸਮਾਗਮ

ਤਲਵੰਡੀ ਸਾਬੋ, 15 ਜਨਵਰੀ (ਰਾਮ ਰੇਸ਼ਮ ਸ਼ਰਨ)- ਨਗਰ ਪੰਚਾਇਤ ਦਫਤਰ ਤਲਵੰਡੀ ਸਾਬੋ ਵਿਖੇ ਅੱਜ ਨਗਰ ਦੀ ਸੁੱਖ ਸ਼ਾਂਤੀ ਅਤੇ ਵਿਕਾਸ ਦੀ ਰਫਤਾਰ ਹੋਰ ਤੇਜ ਕਰਨ ਦੀ ਅਰਦਾਸ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਮੂੰਹ ਕੌਂਸਲਰਾਂ ਤੋਂ ਇਲਾਵਾ ਸ਼ਹਿਰ ਦੀਆਂ ਮੁਹਤਬਰਾਂ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ। ਅੱਜ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ।ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁ:ਬੁੰਗਾ ਮਸਤੂਆਣਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਤੇਜਾ ਸਿੰਘ ਨੇ ਅਰਦਾਸ ਉਪਰੰਤ ਨਗਰ ਪੰਚਾਇਤ ਦੇ ਕੌਂਸਲਰਾਂ ਤੇ ਹਾਜਰੀਨ ਨੂੰ ਸਮੂੰਹ ਕਾਰਜ ਗੁਰੁ ਸਾਹਿਬਾਨ ਵੱਲੋਂ ਦਰਸਾਏ ਮਾਰਗ ਤੇ ਚੱਲਦਿਆਂ ਕਰਨ ਦੀ ਪ੍ਰੇਰਣਾ ਦਿੱਤੀ।ਸਮਾਗਮ ਵਿੱਚ ਵਿਸ਼ੇਸ ਤੌਰ ਤੇ ਪੁੱਜੇ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਨਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਅਤੇ ਸਮੂੰਹ ਦਫਤਰੀ ਸਟਾਫ ਦੀ ਉਕਤ ਧਾਰਮਿਕ ਕਾਰਜ ਕਰਵਾਉਣ ਲਈ ਸ਼ਲਾਘਾ ਕੀਤੀ।ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਉਨਾਂ ਦਾ ਹਮੇਸ਼ਾਂ ਸਾਥ ਦੇਣ ਲਈ ਸਾਰੇ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਪੁੱਜੀਆਂ ਸਖਸ਼ੀਅਤਾਂ ਨੂੰ ਜੀ ਆਇਆਂ ਕਹਿੰਦਿਆਂ ਹਲਕਾ ਸੇਵਾਦਾਰ ਜਟਾਣਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।ਉੱਧਰ ਭਾਂਵੇ ਨਗਰ ਪੰਚਾਇਤ ਵੱਲੋਂ ਧਾਰਮਿਕ ਕਾਰਜ ਨੂੰ ਧਾਰਮਿਕ ਪ੍ਰਕ੍ਰਿਆ ਦਾ ਨਾਂ ਦਿੱਤਾ ਗਿਆ ਹੈ ਪ੍ਰੰਤੂ ਕਿਆਸ ਲਗਾਏ ਜਾ ਰਹੇ ਹਨ ਕਿ ਨਗਰ ਪੰਚਾਇਤ ਦੇ ਪ੍ਰਧਾਨ ਮਾਨਸ਼ਾਹੀਆ ਦਾ ਸਹੁੰ ਮੁਤਾਬਿਕ ਦੋ ਸਾਲਾ ਕਾਰਜਕਾਲ ਖਤਮ ਹੋਣ ਵਾਲਾ ਹੈ ਤੇ ਉਕਤ ਸਮਾਗਮ ਨੂੰ ਉਨਾਂ ਦੇ ਕਾਰਜਕਾਲ ਖਤਮ ਹੋਣ ਉਪਰੰਤ ਸ਼ੁਕਰਾਨੇ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ।
ਸਮਾਗਮ ਵਿੱਚ ਤਰੁਣ ਕੁਮਾਰ ਈ.ਓ,ਰਣਜੀਤ ਸੰਧੂ ਨਿੱਜੀ ਸਹਾਇਕ ਹਲਕਾ ਇੰਚਾਰਜ,ਕ੍ਰਿਸ਼ਨ ਸਿੰਘ ਭਾਗੀ ਵਾਂਦਰ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ,ਗੁਰਤਿੰਦਰ ਸਿੰਘ ਰਿੰਪੀ ਮਾਨ,ਅਜੀਜ ਖਾਂ,ਹਰਬੰਸ ਸਿੰਘ,ਬਲਕਰਨ ਸਿੰਘ ਬੱਬੂ,ਲਖਵੀਰ ਸਿੰਘ,ਮੰਗੂ ਸਿੰਘ,ਬੀਬੀ ਗੁਲਜਿੰਦਰ ਕੌਰ,ਬੀਬੀ ਗੁਰਮੀਤ ਕੌਰ,ਬੀਬੀ ਅੰਗਰੇਜ ਕੌਰ,ਬੀਬੀ ਕਰਮਜੀਤ ਕੌਰ,ਅੰਜਨੀ ਰਾਣੀ,ਸੰਤੋਸ਼ ਰਾਣੀ ਸਾਰੇ ਕਾਂਗਰਸੀ ਕੌਂਸਲਰ,ਬੀਬੀ ਸ਼ਵਿੰਦਰ ਕੌਰ ਚੱਠਾ ਅਤੇ ਸਤਿੰਦਰਪਾਲ ਸਿੰਘ ਸਿੱਧੂ ਦੋਵੇਂ ਅਕਾਲੀ ਕੌਂਸਲਰ,ਦਵਿੰਦਰ ਸਿੰਘ ਸੂਬਾ,ਲੀਲਾ ਸਿੰਘ,ਨਸੀਬ ਸਿੰਘ,ਗੋਗਾ ਸਿੰਘ,ਤਰਸੇਮ ਸੇਮੀ,ਅਰੁਣ ਕੁਮਾਰ ਕੋਕੀ,ਰਣਧੀਰ ਬਰਾੜ,ਸੁੱਖੀ ਮਹਿਰਮੀਆਂ,ਭਿੰਦਾ ਸਰਾਂ ਸਾਰੇ ਕਾਂਗਰਸੀ ਆਗੂ,ਭਾਈ ਦਰਸ਼ਨ ਸਿੰਘ ਚੱਠਾ ਅਕਾਲੀ ਆਗੂ,ਬਰਿੰਦਰਪਾਲ ਮਹੇਸ਼ਵਰੀ ਸਮਾਜ ਸੇਵੀ,ਦਵਿੰਦਰ ਸ਼ਰਮਾਂ, ਗੁਰਜੰਟ ਸਿੰਘ ਜੇ.ਈ.,ਨਿੱਪੀ ਆਦਿ ਨਗਰ ਪੰਚਾਇਤ ਮੁਲਾਜਮ ਹਾਜ਼ਰ ਸਨ।

Comments are closed.

COMING SOON .....


Scroll To Top
11