Wednesday , 21 November 2018
Breaking News
You are here: Home » HEALTH » ਨਗਰ ਨੂੰ ਸੁੰਦਰ ਬਣਾਉਣ ਲਈ ਹੈਪੀ ਪ੍ਰਧਾਨ ਨੇ ਚੁਕਿਆ ਝਾੜ

ਨਗਰ ਨੂੰ ਸੁੰਦਰ ਬਣਾਉਣ ਲਈ ਹੈਪੀ ਪ੍ਰਧਾਨ ਨੇ ਚੁਕਿਆ ਝਾੜ

ਰਾਮਪੁਰਾ ਫੂਲ, 10 ਜਨਵਰੀ (ਗਿਲ)-ਨਗਰ ਪੰਚਾਇਤ ਬਾਲਿਆਂਵਾਲੀ ਦੇ ਪ੍ਰਧਾਨ ਸੁਖਪਾਲ ਸਿੰਘ ਹੈਪੀ ਨੇ ਬਾਲਿਆਂਵਾਲੀ ਨਗਰ ਨੂੰ ਸੁੰਦਰ ਬਣਾਉਣ ਲਈ ਖੁਦ ਗਲੀਆਂ ਵਿਚ ਝਾੜੂ ਲਗਾ ਕੇ ਸਫਾਈ ਕੀਤੀ। ਇਸ ਸਫਾਈ ਮੁਹਿੰਮ ਵਿਚ ਕਾਰਜਸਾਧਕ ਅਫਸਰ ਗੁਰਦਾਸ ਸਿੰਘ ਨੇ ਵੀ ਝਾੜੂ ਮਾਰਿਆ।ਇਸ ਮੌਕੇ ਹੈਪੀ ਪ੍ਰਧਾਨ ਨੇ ਨਗਰ ਦੇ ਲੋਕਾਂ ਤੋ ਨਗਰ ਨੂੰ ਸੁੰਦਰ ਬਣਾਉਣ ਲਈ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣਾ ਕੂੜਾ ਕਰਕਟਕੂੜੇਦਾਨਾਂ ਵਿਚ ਹੀ ਪਾਉਣਾ ਚਾਹੀਦਾ ਹੈ।ਵਧ ਤੋ ਵਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਨਗਰ ਸੁੰਦਰ ਬਣ ਸਕੇ ਤੇ ਬੀਮਾਰੀਆਂ ਤੋ ਵੀ ਬਚਾਅ ਹੋ ਸਕੇ।ਇਸ ਮੌਕੇ ਇੰਸਪੈਕਟਰ ਜੈ ਗੋਪਾਲ ਸ਼ਰਮਾ, ਕਲਰਕ ਜਸਵੀਰ ਸਿੰਘ, ਅਮਰਾ ਨੰਬਰਦਾਰ, ਸ਼ੇਰ ਸਿੰਘ ਐਮ.ਸੀ, ਜੋਨੀ ਕੁਮਾਰ, ਸੁਖਵਿੰਦਰ ਕੌਰ,ਪ੍ਰਿਆ ਗੁਪਤਾ, ਪ੍ਰਿਤਪਾਲ ਸਿੰਘ, ਹਰਮੇਸ਼ਸਿੰਘ, ਕੌਰ ਖਾਂ, ਚਰਨਜੀਤ ਕੌਰ, ਜਸਵੀਰ ਸਿੰਘ, ਭੋਲਾਸਿੰਘ, ਲਕੀ, ਰਾਜਵੀਰ, ਸਤਵੀਰ, ਧੰਨਾ, ਰਾਜਿੰਦਰ ਸਿੰਘ ਆਦਿ ਨੇ ਸਫਾਈ ਮੁਹਿੰਮ ਵਿਚ ਹਿਸਾ ਲਾਇਆ।

Comments are closed.

COMING SOON .....


Scroll To Top
11