Monday , 30 March 2020
Breaking News
You are here: Home » PUNJAB NEWS » ਨਗਰ ਨਿਗਮ ਦੇ ਸਫ਼ਾਈ ਸੇਵਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਇੱਕਠਾ ਕਰਨ ਸਬੰਧੀ ਦਿੱਤੀ ਜਾਣਕਾਰੀ

ਨਗਰ ਨਿਗਮ ਦੇ ਸਫ਼ਾਈ ਸੇਵਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਇੱਕਠਾ ਕਰਨ ਸਬੰਧੀ ਦਿੱਤੀ ਜਾਣਕਾਰੀ

ਹੁਸ਼ਿਆਰਪੁਰ, 5 ਦਸੰਬਰ (ਤਰਸੇਮ ਦੀਵਾਨਾ)- ਸਵੱਛ ਭਾਰਤ ਅਭਿਆਨ ਤਹਿਤ ਸ਼ਹਿਰ ਨੂੰ ਸਾਫ਼ ਸੁੱਥਰਾ ਬਨਾਉਣ ਲਈ ਨਗਰ ਨਿਗਮ ਵੱਲੋਂ ਚੱਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ ਅੱਜ ਨਗਰ ਨਿਗਮ ਦੇ ਮੀਟਿੰਗ ਹਾਲ ਵਿਖੇ ਸਕੱਤਰ ਅਮਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਫ਼ਾਈ ਸੇਵਕਾਂ ਦੀ ਮੀਟਿੰਗ ਅਯੋਜਿਤ ਕੀਤੀ ਗਈ ਨਿਗਰਾਨ ਇੰਜੀਨੀਅਰ ਰਣਜੀਤ ਸਿੰਘ,ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ,ਸੁਰਿੰਦਰ ਕੁਮਾਰ, ਜਨਕ ਰਾਜ ਅਤੇ ਜਨਰਲ ਇੰਸਪੈਕਟਰ ਸੰਜੀਵ ਅਰੋੜਾ ਵੀ ਇਸ ਮੋਕੇ ਤੇ ਹਾਜਰ ਸਨ। ਸਫਾਈ ਸੇਵਕਾਂ ਨੂੰ ਮੀਟਿੰਗ ਦੋਰਾਨ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਇਕੱਠਾ ਕਰਨ ਸਬੰਧੀ ਜਾਣਕਾਰੀ ਦਿੱਤੀ, ਤਾਂ ਜੋ ਗਿੱਲੇ ਕੂੜੇ ਤੋਂ ਖਾਦ ਤਿਆਰ ਕੀਤੀ ਜਾ ਸਕੇ ਅਤੇ ਸੁੱਕਾ ਕੂੜਾ ਜਿਸ ਵਿੱਚ ਪਲਾਸਟਿਕ ਦੀਆਂ ਬੋਤਲਾਂ, ਲਿਫ਼ਾਫੇ, ਗੱਤਾ, ਕਾਗਜ਼ ਦੀ ਰੱਦੀ ਨੂੰ ਦੋਬਾਰਾ ਰੀ-ਸਾਈਕਲ ਕਰਨ ਲਈ ਭੇਜਿਆ ਜਾ ਸਕੇ ਅਤੇ ਡੰਪਿੰਗ ਪੁਆਇੰਟ ਤੇ ਕੂੜੇ ਦੀ ਮਾਤਰਾ ਨੂੰ ਘੱਟ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਫਾਈ ਸੇਵਕ ਮੁਹੱਲਾ ਵਾਸੀਆਂ ਨੂੰ ਆਪਣੇ ਘਰਾਂ ਵਿੱਚ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਇਕੱਠਾ ਕਰਕੇ ਦੇਣ ਲਈ ਪ੍ਰੇਰਿਤ ਕਰਨ, ਉਹਨਾ ਦੱਸਿਆ ਕਿ ਗਿੱਲਾ ਅਤੇ ਸੁੱਕਾ ਕੂੜਾ ਅਲਗ-ਅਲਗ ਇੱਕਠਾ ਕਰਨ ਲਈ ਸਫਾਈ ਸੇਵਕਾਂ ਨੂੰ ਵਿਸ਼ੇਸ਼ ਹੱਥ ਰੇਹੜੀਆਂ ਦਿੱਤੀਆਂ ਜਾ ਰਹੀਆਂ ਹਨ।

Comments are closed.

COMING SOON .....


Scroll To Top
11