Tuesday , 23 October 2018
Breaking News
You are here: Home » PUNJAB NEWS » ਨਗਰ ਕੌਂਸਲ ਪ੍ਰਧਾਨ ਵਾਲੀਆ ਦਾ ਵੱਡਾ ਫੈਸਲਾ, ਅਕਾਲੀ-ਭਾਜਪਾ ਦੇ ਹਲਕਾ ਇੰਚਾਰਜ ਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੂੰ ਸੌਂਪਿਆ ਅਸਤੀਫ਼ਾ

ਨਗਰ ਕੌਂਸਲ ਪ੍ਰਧਾਨ ਵਾਲੀਆ ਦਾ ਵੱਡਾ ਫੈਸਲਾ, ਅਕਾਲੀ-ਭਾਜਪਾ ਦੇ ਹਲਕਾ ਇੰਚਾਰਜ ਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੂੰ ਸੌਂਪਿਆ ਅਸਤੀਫ਼ਾ

ਸ੍ਰੀ ਅਨੰਦਪੁਰ ਸਾਹਿਬ, 13 ਨਵੰਬਰ (ਦਵਿੰਦਰਪਾਲ ਸਿੰਘ, ਅੰਕੁਸ਼)-ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਨੇ ਅੱਜ ਆਪਣਾ ਅਸਤੀਫਾ ਅਕਾਲੀ-ਭਾਜਪਾ ਦੇ ਹਲਕਾ ਇੰਚਾਰਜ ਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੂੰ ਸੌਂਪ ਦਿਤਾ। ਅੱਜ ਆਪਣੇ ਗ੍ਰਹਿ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੋਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਕਾਲੀ-ਭਾਜਪਾ ਆਗੂਆਂ ਨੇ ਮੈਨੂੰ 13 ਨੰ:ਵਾਰਡ ਚੌਂ ਉਮੀਦਵਾਰ ਬਣਾਇਆ ਸੀ ਤੇ ਮੈਂ ਜਿੱਤ ਪ੍ਰਾਪਤ ਕੀਤੀ ਸੀ। ਗਠਜੋੜ ਵਲੋਂ ਮੈਨੂੰ ਸਰਬਸੰਮਤੀ ਨਾਲ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਸੀ ਤੇ ਮੈਨੂੰ ਕਈ ਹੋਰ ਅਜਾਦ ਕੌਂਸਲਰਾਂ ਦਾ ਸਮੱਰਥਨ ਵੀ ਮਿਲਿਆ ਸੀ। ਉਨ੍ਹਾਂ ਕਿਹਾ ਪ੍ਰੋ:ਚੰਦੂਮਾਜਰਾ ਤੇ ਮਦਨ ਮੋਹਨ ਮਿੱਤਲ ਦੇ ਯਤਨਾਂ ਸਦਕਾ ਇਹ ‘ਸੀ’ ਕਲਾਸ ਕੌਂਸਲ ਨੂੰ ‘ਏ’ ਕਲਾਸ ਬਣਾਇਆ। ਰਾਤ ਨੂੰ ਸਫਾਈ ਕਰਾਉਣ ਦੀ ਸ਼ੁਰੂਆਤ, ਮਜਾਰਾ ਤੋ ਸ਼੍ਰੀ ਅਨੰਦਪੁਰ ਸਾਹਿਬ ਤੱਕ ਸੜਕ ਬਨਾਉਣਾ, ਸਟਰੀਟ ਲਾਈਟ ਨੂੰ ਚਾਲੂ ਰੱਖਣਾ, ਹੋਲਾ ਮਹੱਲਾ ਆਦਿ ਮੋਕੇ ਸ਼ਰਧਾਲੂਆਂ ਦੀ ਸਹੂਲਤ ਦਾ ਧਿਆਨ ਰੱਖਣਾ, ਕਮਿਊਨਿਟੀ ਸੈਂਟਰ ਨੂੰ ਨਿਜੀ ਠੇਕੇ ਤੋ ਲੈ ਕੇ ਕੌਂਸਲ ਵਲੋਂ ਲੋਕਾਂ ਨੂੰ ਸਸਤੇ ਰੇਟਾਂ ਤੇ ਦੇਣਾ। ਆਪਣੀ ਤਨਖਾਹ ਨਾ ਲੈ ਕੇ ਉਸ ਤਨਖਾਹ ਨਾਲ ਇਕ ਐਬੂੰਲੈਂਸ ਉਪਲਬੱਧ ਕਰਵਾ ਕੇ ਸਮਾਜ ਸੇਵੀ ਕੰਮਾਂ ਨੂੰ ਤਰਜੀਹ ਦਿਤੀ। ਵਾਲੀਆ ਨੇ ਕਿਹਾ ਕਿ ਹੁਣ ਵਿਧਾਨ ਸਭਾ ਚੌਣਾਂ ਤੋ ਬਾਅਦ ਰਾਜਨੀਤਕ ਹਾਲਾਤ ਬਦਲ ਗਏ ਤੇ ਕੁਝ ਕੌਂਸਲਰ ਵਿਕਾਸ ਦੇ ਕੰਮਾਂ ਦੀ ਜਗ੍ਹਾ ਆਪਣੇ ਨਿਜੀ ਹਿੱਤਾਂ ਨੂੰ ਮੁਖ ਰਖ ਕੇ ਸ਼ਹਿਰ ਦੇ ਵਿਕਾਸ ਦੇ ਕੰਮਾਂ ਵਿਚ ਅੜਿੱਕਾ ਬਣ ਰਹੇ ਹਨ ਤੇ ਇਹ ਕੌਂਸਲਰ ਹੋਰਾਂ ਨਾਲ ਮਿਲ ਕੇ ਆਪਸੀ ਭੰਨਤੋੜ ਦੀਆਂ ਕੋਸ਼ਿਸਾਂ ਕਰ ਰਹੇ ਹਨ। ਅਜਿਹੇ ਹਾਲਾਤਾਂ ਵਿਚ ਸ਼ਹਿਰ ਦੇ ਵਿਕਾਸ ਵਿਚ ਅੜਿੱਕਾ ਪੈਦਾ ਹੋ ਰਿਹਾ ਹੈ ਤੇ ਕੰਮ ਕਰਨ ਵਿਚ ਮੁਸ਼ਕਿਲ ਆ ਰਹੀ ਹੈ। ਅਜਿਹੇ ਵਿਚ ਮੈਂ ਆਪਣਾ ਫਰਜ ਸਮਝਦਾ ਹਾਂ ਕਿ ਜਿਸ ਪਾਰਟੀ ਨੇ ਮੈਨੂੰ ਜਿੰਮੇਵਾਰੀ ਦਿਤੀ ਹੈ, ਉਸਨੂੰ ਸਾਰੇ ਹਾਲਤ ਦਰਸਾ ਕੇ ਆਪਣੇ ਪਦ ਤੋ ਅਸਤੀਫਾ ਦੇ ਦੇਵਾਂ। ਉਨ੍ਹਾਂ ਕਿਹਾ ਮੈਂ ਆਪਣਾ ਅਸਤੀਫਾ ਅਕਾਲੀ-ਭਾਜਪਾ ਗਠਜੋੜ ਦੇ ਹਲਕਾ ਇੰਚਾਰਜ ਮਦਨ ਮੋਹਨ ਮਿੱਤਲ ਨੂੰ ਦੇ ਰਿਹਾ ਹਾਂ। ਪਾਰਟੀ ਹਾਈ ਕਮਾਂਡ ਜੋ ਵੀ ਫੈਸਲਾ ਕਰੇਗੀ ਉਹ ਮੈਨੂੰ ਸਿਰ ਮੱਥੇ ਮਨਜੂਰ ਹੋਵੇਗਾ। ਇਸ ਮੋਕੇ ਉਨ੍ਹਾਂ ਦੇ ਨਾਲ ਕੌਂਸਲਰ ਭਜਨ ਸਿੰਘ ਮਜਾਰਾ ਅਤੇ ਸੁਨੀਤਾ ਦੇਵੀ ਵੀ ਹਾਜਰ ਸਨ।

Comments are closed.

COMING SOON .....


Scroll To Top
11