Wednesday , 19 December 2018
Breaking News
You are here: Home » BUSINESS NEWS » ਨਗਰ ਕੌਂਸਲ ਦੀਆਂ ਦੁਕਾਨਾਂ ਬਿਨਾਂ ਬਿਜਲੀ ਮੀਟਰ ਤੋਂ

ਨਗਰ ਕੌਂਸਲ ਦੀਆਂ ਦੁਕਾਨਾਂ ਬਿਨਾਂ ਬਿਜਲੀ ਮੀਟਰ ਤੋਂ

ਜੰਡਿਆਲਾ ਗੁਰੂ, 12 ਮਾਰਚ (ਵਰੁਣ ਸੋਨੀ)-ਕਿਸੇ ਗਰੀਬ ਨੇ ਆਪਣੇ ਘਰ ਦੀ ਬਿਜਲੀ ਚਲਾਉਣ ਲਈ ਅਗਰ ਘੁੰਡੀ ਪਾਈ ਹੋਵੇ ਤਾਂ ਬਿਜਲੀ ਵਿਭਾਗ ਤੁਰੰਤ ਕਾਰਵਾਈ ਕਰਕੇ ਹਜਾਰਾਂ ਰੁਪਏ ਜੁਰਮਾਨਾ ਵਸੂਲ ਕਰਨ ਲਈ ਤਰਲੋਮਛੀ ਹੁੰਦੇ ਰਹਿੰਦੇ ਹਨ । ਪਰ ਜੰਡਿਆਲਾ ਗੁਰੂ ਦੇ ਲੋਕਲ ਬਸ ਸਟੈਂਡ ਵਿਚ ਸਥਿਤ ਨਗਰ ਕੋਂਸਲ ਦੀਆਂ 10 ਤੋਂ 15 ਦੇ ਕਰੀਬ ਦੁਕਾਨਾਂ ਬਿਨਾਂ ਬਿਜਲੀ ਦੇ ਮੀਟਰ ਤੋਂ ਚਲ ਰਹੀਆਂ ਹਨ । ਮੌਕੇ ਤੋਂ ਇਕਤਰ ਕੀਤੀ ਜਾਣਕਾਰੀ ਅਨੁਸਾਰ ਇਹਨਾਂ ਦੁਕਾਨਾਂ ਨੂੰ ਬਣੇ ਵੀ ਕਰੀਬ 10 ਸਾਲ ਹੋ ਗਏ ਹਨ ਜੋ ਕਿ ਨਗਰ ਕੋਂਸਲ ਵਲੋਂ ਬਣਾਈਆਂ ਗਈਆਂ ਸਨ । ਪਤਰਕਾਰਾਂ ਦੀ ਟੀਮ ਵਲੋਂ ਮੌਕੇ ਤੇ ਦੇਖਿਆ ਗਿਆ ਕਿ ਦੁਕਾਨਾਂ ਦੇ ਅੰਦਰ ਠੰਡੀ ਹਵਾ ਲੈਣ ਲਈ ਲਗਾਏ ਗਏ ਏ ਸੀ ਵਾਲੇ ਦੁਕਾਨਦਾਰਾਂ ਨੇ ਵੀ ਸਿਧੀਆਂ ਘੁੰਡੀਆਂ ਪਾਈਆਂ ਹੋਈਆਂ ਸਨ । ਮੌਕੇ ਤੇ ਪਹੁੰਚੇ ਜੇ ਈ ਨਿਰਮਲ ਸਿੰਘ ਭਟੀ ਵਲੋਂ ਕਾਰਵਾਈ ਕਰਦੇ ਹੋਏ ਸਾਰੀਆਂ ਨਜਾਇਜ ਤਾਰਾਂ ਨੂੰ ਕਟਿਆ ਗਿਆ । ਇਸ ਬਾਬਤ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਜਗਤਾਰ ਸਿੰਘ ਨਾਲ ਗਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੁਕਿਆ । ਬਿਜਲੀ ਵਿਭਾਗ ਦੇ ਐਕਸੀਅਨ ਜੰਡਿਆਲਾ ਅਨੀਸ਼ਦੀਪ ਸਿੰਘ ਨਾਲ ਗਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਰੀ ਜਾਂਚ ਪੜਤਾਲ ਕਰਨ ਤੋਂ ਉਪਰੰਤ ਨਿਯਮਾਂ ਦੇ ਅਨੁਸਾਰ ਵਧ ਤੋਂ ਵਧ ਜੁਰਮਾਨਾ ਵਸੂਲਿਆ ਜਾਵੇਗਾ । ਹੁਣ ਇਹ ਦੇਖਣਾ ਹੋਵੇਗਾ ਕਿ ਬਿਜਲੀ ਦਫਤਰ ਘਾਹ ਮੰਡੀ ਚੋਂਕ ਜੰਡਿਆਲਾ ਗੁਰੂ ਤੋਂ ਮਾਤਰ 100-150 ਮੀਟਰ ਦੂਰੀ ਤੇ ਸਥਿਤ ਇਹਨਾ ਦੁਕਾਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਸਬੰਧਤ ਵਿਭਾਗ ਦੀ ਮਿਲੀਭੁਗਤ ਨਾਲ ਫਿਰ ਬਿਜਲੀ ਵਿਭਾਗ ਨੂੰ ਲਖਾਂ ਰੁਪਏ ਦਾ ਚੂਨਾ ਲਗਦਾ ਰਹੇਗਾ ।

Comments are closed.

COMING SOON .....


Scroll To Top
11