Friday , 23 August 2019
Breaking News
You are here: Home » ENTERTAINMENT » ਧਵਨੀ ਸੰਸਥਾ ਵਲੋਂ ਤਿੰਨ ਰੋਜ਼ਾ ਗ਼ਜ਼ਲ ਉਤਸਵ ਮੌਕੇ ਪਰਵਾਸੀ ਕਵੀ ਮਿਤਰ ਰਾਸ਼ਾ ਦੀਆਂ ਦੋ ਕਾਵਿ ਪੁਸਤਕਾਂ ਲੋਕ ਅਰਪਨ

ਧਵਨੀ ਸੰਸਥਾ ਵਲੋਂ ਤਿੰਨ ਰੋਜ਼ਾ ਗ਼ਜ਼ਲ ਉਤਸਵ ਮੌਕੇ ਪਰਵਾਸੀ ਕਵੀ ਮਿਤਰ ਰਾਸ਼ਾ ਦੀਆਂ ਦੋ ਕਾਵਿ ਪੁਸਤਕਾਂ ਲੋਕ ਅਰਪਨ

ਲੁਧਿਆਣਾ, 30 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਲੁਧਿਆਣਾ ਚ ਲੰਮੇ ਸਮੇਂ ਤੋਂ ਕਰਮਸ਼ੀਲ ਸੰਸਥਾ ਧ੍ਵਨੀ ਵਲੋਂ ਪੰਜਾਬੀ ਭਵਨ ਲੁਧਿਆਣਾ ਚ ਗ਼ਜ਼ਲ ਗਾਇਕੀ ਨੂੰ ਸਮਰਪਿਤ ਤਿੰਨ ਰੋਜ਼ਾ ਗ਼ਜ਼ਲ ਫੈਸਟੀਵਲ ਦੇ ਤੀਸਰੇ ਦਿਨ ਸ਼ਮ੍ਹਾਂ ਰੌਸ਼ਨ ਕਰਨ ਉਪਰੰਤ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿਲ ਨੇ ਕਿਹਾ ਹੈ ਕਿ ਸੰਵੇਦਨਾ ਦੀ ਸਲਾਮਤੀ ਲਈ ਸੁਗਮ ਸੰਗੀਤ ਦੀਆਂ ਪੇਸ਼ਕਾਰੀਆਂ ਵਰਦਾਨ ਸਾਬਤ ਹੋਣਗੀਆਂ। ਪ੍ਰੋ: ਗੁਰਭਜਨ ਗਿਲ ਨੇਇਸ ਮੌਕੇ ਡਾ: ਮੁਹੰਮਦ ਯਾਮੀਨ, ਸਰਦਾਰਨੀ ਬਖਸ਼ੀਸ਼ ਕੌਰ ਸੰਧੂ ਤੇ ਪਰਦੀਪ ਸਿੰਘ ਯੂ ਐਸ ਏ ਕੰਵਲਜੀਤ ਸਿੰਘ ਸਿਧੂ,ਇਿੰਦਰਜੀਤ ਭਿੰਡਰਤੇ ਪਲਕਾ ਸਿੰਘ ਨਾਲ ਸਾਂਝੇ ਤੌਰ ਤੇ ਕੈਨੇਡਾ ਦੀ ਰਾਜਧਾਨੀ ਓਟਾਵਾ ਚ ਵਸਦੇ ਪੰਜਾਬੀ ਕਵੀ ਮਿਤਰ ਰਾਸ਼ਾ ਦੀਆਂ ਦੋ ਕਾਵਿ ਪੁਸਤਕਾਂ ਜੇ ਬਿਰਖ਼ ਬੋਲ ਸਕਦੇ ਅਤੇ ਹਾਇਕੂ ਸੰਗ੍ਰਹਿ ਚੁਪ ਦੀ ਪੈੜ ਵੀ ਲੋਕ ਅਰਪਨ ਕੀਤੀਆਂ। ਮਿਤਰ ਰਾਸ਼ਾ ਦੀਆਂ ਇਸ ਤੋਂ ਪਹਿਲਾਂ 16 ਕਾਵਿ ਪੁਸਤਕਾਂ ਛਪ ਚੁਕੀਆਂ ਹਨ। ਗੁਰਭਜਨ ਗਿਲ ਨੇ ਕਿਹਾ ਕਿ ਮਿਤਰ ਰਾਸ਼ਾ ਪਰਿਵਾਰ ਵੀ ਦੇਸ਼ ਵੰਡ ਮਗਰੋਂ ਲੁਧਿਆਣਾ ਦੀ ਧਰਤੀ ਤੇ ਹੀ ਅ ਵਸਿਆ ਸੀ ਜਿਥੇ ਸਾਹਿਰ ਲੁਧਿਆਣਵੀ , ਕ੍ਰਿਸ਼ਨ ਅਦੀਬ, ਇਬਨੇ ਇਨਸ਼ਾ, ਅਜਾਇਬ ਚਿਤਰਕਾਰ, ਅਜੀਤ ਸਿੰਘ ਹਸਰਤ ਤੇ ਸਰਦਾਰ ਪੰਛੀ ਵਰਗੇ ਕਦਾਵਰ ਗ਼ਜ਼ਲ ਲੇਖਕ ਕਰਮਸ਼ੀਲ ਰਹੇ ਹਨ। ਉਨ੍ਹਾਂ ਕਿਹਾ ਕਿ ਧ੍ਵਨੀ ਦੇ ਕਲਾਕਾਰਾਂ ਵਲੋਂ ਲੁਧਿਆਣਾ ਆਧਾਰਿਤ ਗ਼ਜ਼ਲ ਸਿਰਜਕਾਂ ਨੂੰ ਇਕ ਬੈਠਕ ਵਿਚ ਪੇਸ਼ ਕਰਨ ਦੀ ਜ਼ਰੂਰਤ ਹੈ। ਇਸ ਸ਼ੁਭ ਕਾਰਜ ਲਈ ਇਸ਼ਮੀਤ ਮਿਊਜ਼ਕ ਇੰਸਟੀਚਿਊਟ ਜਾਂ ਪੰਜਾਬੀ ਸਾਹਿਤ ਅਕਾਡਮੀ ਦਾ ਸਹਿਯੋਗ ਲਿਆ ਜਾ ਸਕਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬੀ ਗ਼ਜ਼ਲ ਗਾਇਕੀ ਨੂੰ ਸਮਰਪਿਤ ਸ਼ਾਮ ਵੀ ਭਵਿਖ ਚ ਉਲੀਕੀ ਜਾਵੇ। ਆਪਣੀਆਂ ਗ਼ਜ਼ਲ ਪੁਸਤਕਾਂ ਧ੍ਵਨੀ ਦੇ ਗਾਇਕ ਮੈਂਬਰਾਂ ਨੂੰ ਭੇਜਣ ਦਾ ਇਕਰਾਰ ਕੀਤਾ। ਇਸ ਮੌਕੇ ਸਰਦਾਰਨੀ ਬਖ਼ਸ਼ੀਸ਼ ਕੌਰ ਸੰਧੂ ਨੇ ਆਪਣੇ ਸਹਿਪਾਠੀ ਡਾ: ਬਲਰਾਜ ਕੋਮਲ ਦੇ ਹਵਾਲੇ ਨਾਲ ਪੌਣੀ ਸਦੀ ਪਹਿਲਾਂ ਦੀਆਂ ਅਦਬੀ ਯਾਦਾਂ ਸਾਂਝੀਆਂ ਕੀਤੀਆਂ ਧ੍ਵਨੀ ਦੇ ਸੰਚਾਲਕ ਰਣਧੀਰ ਕੰਵਲ ਨੇ ਮਿਤਰ ਰਾਸ਼ਾ ਦੀ ਸਾਹਿਤਕ ਤੇ ਜੀਵਨ ਮੂਲਕ ਜਾਣ ਪਛਾਣ ਕਰਾਈ। ਮੰਚ ਸੰਚਾਲਨ ਡਾ: ਮੰਜੂ ਯਾਮੀਨ ਤੇ ਪਲਕਾ ਸਿੰਘ ਆਰਕੀਟੈਕਟ ਨੇ ਬੜੇ ਜੀਵੰਤ ਅੰਦਾਜ਼ ਚ ਕੀਤਾ। ਅਤਿ ਸੁਰੀਲੇ ਕਲਾਕਾਰਾਂ ਦੀ ਸਿਫਤ ਇਹ ਸੀ ਕਿ ਇਹ ਸਭ ਸ਼ੌਕੀਆ ਪੇਸ਼ਕਾਰ ਹਨ, ਪੇਸ਼ਾਵਰ ਨਹੀਂ। ਇਸ ਮੌਕੇ ਪਰਦੀਪ ਸਿੰਘ ਸੰਚਾਲਕ ਆਵਰ ਸਪੇਸ ਸਿਨੇਮਾ,ਕਹਾਣੀਕਾਰ ਇੰਦਰਜੀਤ ਪਾਲ ਕੌਰ ਭਿੰਡਰ, ਡਾ: ਰੀਨਾ ਸਿਧੂ, ਡਾ: ਮੁਹੰਮਦ ਯਾਮੀਨ, ਨਵੀਨ ਤਲਵਾਰ, ਸੰਗੀਤਕਾਰ ਸੁਨੀਲ ਸ਼ਰਮਾ ਸਮੇਤ ਸ਼ਹਿਰ ਦੇ ਸਿਰਕਢ ਵਿਅਕਤੀ ਹਾਜ਼ਰ ਸਨ।

Comments are closed.

COMING SOON .....


Scroll To Top
11