Saturday , 20 April 2019
Breaking News
You are here: Home » Religion » ਧਰਮ ਪ੍ਰਚਾਰ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਪ੍ਰਚਾਰਕ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਲੱਖ ਦੀ ਸਹਾਇਤਾ

ਧਰਮ ਪ੍ਰਚਾਰ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਪ੍ਰਚਾਰਕ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਲੱਖ ਦੀ ਸਹਾਇਤਾ

ਤਲਵੰਡੀ ਸਾਬੋ, 17 ਅਗਸਤ (ਰਾਮ ਰੇਸ਼ਮ ਸ਼ਰਨ)- ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਚਲਾਈ ਗਈ ਪ੍ਰਚਾਰ ਵਹੀਰ ਦੌਰਾਨ ਮਾਲਵਾ ਪ੍ਰਚਾਰ ਵਹੀਰ ਵਿੱਚ ਸੇਵਾ ਨਿਭਾ ਰਹੇ ਸਬ-ਆਫਿਸ ਧਰਮ ਪ੍ਰਚਾਰ ਕਮੇਟੀ, ਤਖਤ ਸ੍ਰੀ ਦਮਦਮਾ ਸਾਹਿਬ ਦੇ ਪ੍ਰਚਾਰਕ ਭਾਈ ਲੱਖਾ ਸਿੰਘ ਦਾਤੇਵਾਸ ਦੀ ਪਿੰਡਾਂ ਵਿੱਚ ਡਿਊਟੀ ਦੌਰਾਨ ਸੜਕ ਦੁਰਘਟਨਾ ਵਿੱਚ ਲੱਤ ਟੁੱਟ ਜਾਣ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਉਨਾਂ ਨੂੰ ਇੱਕ ਲੱਖ ਰੁਪਏ ਦੀ ਆਰਥਿਕ ਸਹਾਇਤਾ ਮੰਜੂਰ ਕੀਤੀ ਗਈ ਸੀ ਜੋ ਅੱਜ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਉਨਾਂ ਨੂੰ ਸੌਂਪੀ। ਧਰਮ ਪ੍ਰਚਾਰ ਸਬ ਦਫਤਰ ਇੰਚਾਰਜ ਭਾਈ ਭੋਲਾ ਸਿੰਘ ਨੇ ਦੱਸਿਆ ਕਿ ਧਰਮ ਪ੍ਰਚਾਰ ਦੀ ਆਪਣੀ ਡਿਊਟੀ ਦੌਰਾਨ ਭਾਈ ਲੱਖਾ ਸਿੰਘ ਨੂੰ ਪੇਸ਼ ਆਏ ਹਾਦਸੇ ਕਾਰਣ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਨਾਂ ਦੀ ਸਹਾਇਤਾ ਲਈ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਨੂੰ ਮੰਜੂਰੀ ਦਿੱਤੀ ਸੀ।ਉਕਤ ਰਾਸ਼ੀ ਦਾ ਚੈਕ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਵਲੋਂ ਤਖਤ ਸਾਹਿਬ ਵਿਖੇ ਭਾਈ ਲੱਖਾ ਸਿੰਘ ਨੂੰ ਸੌਂਪਿਆ ਗਿਆ। ਭਾਈ ਲੱਖਾ ਸਿੰਘ ਨੇ ਉਕਤ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸਿੰਘ ਸਾਹਿਬ ਦਾ ਧੰਨਵਾਦ ਵੀ ਕੀਤਾ।ਚੈਕ ਸੌਂਪਣ ਸਮੇ ਸ੍ਰ: ਭੋਲਾ ਸਿੰਘ ਇੰਚਾਰਜ ਸਬ-ਆਫਿਸ ਧਰਮ ਪ੍ਰਚਾਰ ਕਮੇਟੀ ਅਤੇ ਸ੍ਰ: ਸੁਖਪਾਲ ਸਿੰਘ ਡਿੱਖ ਗੁ: ਇੰਸਪੈਕਟਰ ਹਾਜ਼ਰ ਸਨ।

Comments are closed.

COMING SOON .....


Scroll To Top
11