Tuesday , 19 February 2019
Breaking News
You are here: Home » Editororial Page » ਧਰਮ ਨਿਰਪੱਖਤਾ ਅਤੇ ਸਮਾਜ ਸੇਵਾ ਨੂੰ ਸਮਰਪਤ ਡਾ.ਰਵੀ ਭੂਸ਼ਨ

ਧਰਮ ਨਿਰਪੱਖਤਾ ਅਤੇ ਸਮਾਜ ਸੇਵਾ ਨੂੰ ਸਮਰਪਤ ਡਾ.ਰਵੀ ਭੂਸ਼ਨ

ਸਰਕਾਰਾਂ ਦਾ ਕੰਮ ਲੋਕਾਂ ਨੂੰ ਨਿਆਂ, ਲੋਕ ਭਲਾਈ, ਜਾਨ ਮਾਲ ਦੀ ਰਾਖੀ ਅਤੇ ਨਾਗਰਿਕਾਂ ਨੂੰ ਬਰਾਬਰ ਦੇ ਮੌਕੇ ਦੇਣਾ ਹੁੰਦਾ ਹੈ। ਸਰਕਾਰਾਂ ਲੋਕਾਂ ਦੇ ਸਾਰੇ ਕੰਮ ਨਹੀਂ ਕਰ ਸਕਦੀਆਂ ਕਿਉਂਕਿ ਉਨ੍ਹਾਂ ਸਰਕਾਰੀ ਬਣਾਏ ਨਿਯਮਾਂ ਦੇ ਅਧੀਨ ਹੀ ਕੰਮ ਕਰਨੇ ਹੁੰਦੇ ਹਨ। ਕਈ ਨਿਯਮ ਲੋਕਾਂ ਦੀ ਬਿਹਤਰੀ ਅਤੇ ਭਲਾਈ ਲਈ ਕੀਤੇ ਜਾਣ ਵਾਲੇ ਕੰਮਾਂ ਦੇ ਰਾਹ ਦਾ ਰੋੜਾ ਬਣਦੇ ਹਨ। ਸਰਕਾਰੀ ਕਰਮਚਾਰੀ ਅਤੈ ਅਧਿਕਾਰੀ ਮੱਖੀ ਤੇ ਮੱਖੀ ਮਾਰਦੇ ਹਨ ਪ੍ਰੰਤੂ ਲੋਕ ਹਿੱਤਾਂ ਨੂੰ ਮੁੱਖ ਨਹੀਂ ਰੱਖਦੇ। ਇਸ ਲਈ ਸਰਕਾਰ ਕਈ ਵਾਰ ਲੋਕ ਹਿੱਤਾਂ ਤੇ ਪਹਿਰਾ ਨਹੀਂ ਦੇ ਸਕਦੀ। ਖਾਸ ਤੌਰ ਤੇ ਜੇਕਰ ਕਿਸੇ ਲੋੜਬੰਇਦੀ ਮਦਇਕਰਨੀ ਹੋਵੇ ਤਾਂ ਸਰਕਾਰ ਲਈ ਅਸੰਭਵ ਹੋ ਜਾਂਦਾ ਹੈ। ਅਜਿਹੇ ਮੌਕੇ ਤੇ ਸਵੈਸੇਵੀ ਸੰਸਥਾਵਾਂ ਜੋ ਕਿ ਸਮਾਜ ਸੇਵਕਾਂ ਵੱਲੋਂ ਚਲਾਈਆਂ ਜਾਂਦੀਆਂ ਹਨ, ਉਹ ਲੋੜਬੰਇਲੋਕਾਂ ਦੀ ਤੁਰਤ ਫੁਰਤ ਮਦਇਕਰਦੀਆਂ ਹਨ। ਜਦੋਂ ਕੁਦਰਤੀ ਆਫਤਾਂ ਆ ਜਾਂਦੀਆਂ ਹਨ ਤਾਂ ਅਜਿਹੇ ਮੌਕੇ ਵੀ ਇਹ ਸਮਾਜ ਸੇਵੀ ਸੰਸਥਾਵਾਂ ਹੀ ਕੰਮ ਆਉਂਦੀਆਂ ਹਨ। ਜੇਕਰ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਸਮਾਜ ਸੇਵਕ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਜਿਹੜੇ ਕਰਮਚਾਰੀ ਜਾਂ ਅਧਿਕਾਰੀ ਵਿਚ ਸਮਾਜ ਸੇਵਾ ਦੀ ਪ੍ਰਵਿਰਤੀ ਹੋਵੇਗੀ, ਉਹ ਸਰਕਾਰ ਦੇ ਕੰਮ ਵੀ ਖ਼ੁਸ਼ ਹੋ ਕੇ ਬਿਨਾਂ ਕਿਸੇ ਲਾਲਚ ਅਤੇ ਅੜਿਚਣਾਂ ਦੇ ਕਰੇਗਾ, ਜਿਸ ਨਾਲ ਆਮ ਲੋਕਾਂ ਨੂੰ ਇਨਸਾਫ ਮਿਲੇਗਾ। ਅਜਿਹਾ ਹੀ ਇੱਕ ਸਾਬਕਾ ਅਧਿਕਾਰੀ ਹੈ, ਡਾ. ਰਵੀ ਭੂਸ਼ਨ ਜਿਹੜਾ ਪਸ਼ੂ ਪਾਲਣ ਵਿਭਾਗ ਵਿਚੋਂ ਬਤੌਰ ਡਿਪਟੀ ਡਾਇਰੈਕਟਰ ਸੇਵਾ ਮੁਕਤ ਹੋਇਆ ਹੈ। ਸੇਵਾ ਮੁਕਤੀ ਵੀ ਉਸਨੇ ਸਮੇਂ ਤੋਂ ਪਹਿਲਾਂ ਹੀ ਸਮਾਜ ਸੇਵਾ ਕਰਨ ਲਈ 2013 ਵਿਚ ਲੈ ਲਈ ਸੀ। ਉਹ ਆਪਣੀ ਨੌਕਰੀ ਦੌਰਾਨ ਵੀ ਬਹੁਤ ਸਾਰੀਆਂ ਸਮਾਜਕ, ਆਰਥਿਕ, ਸਭਿਆਚਾਰਕ ਅਤੇ ਸਵੈਸੇਵੀ ਸੰਸਥਾਵਾਂ ਦਾ ਕਰਤਾ ਧਰਤਾ ਰਿਹਾ ਹੈ। ਨੌਕਰੀ ਦੌਰਾਨ ਵੀ ਉਸਨੇ ਇਮਾਨਦਾਰੀ ਦੀ ਪ੍ਰਵਿਰਤੀ ਤੇ ਪਹਿਰਾ ਦਿੱਤਾ ਹੈ, ਭਾਵੇਂ ਇਸ ਬਦਲੇ ਉਸਨੂੰ ਕਈ ਵਾਰ ਅਸਾਵੇਂ ਹਾਲਾਤ ਦਾ ਵੀ ਮੁਕਾਬਲਾ ਕਰਨਾ ਪਿਆ। ਡਾ.ਰਵੀ ਭੂਸ਼ਨ ਦਾ ਜਨਮ ਸੰਗਰੂਰ ਜਿਲ੍ਹੇ ਦੇ ਕਸਬਾ ਸੁਨਾਮ ਵਿਚ 28 ਜੂਨ 1956 ਨੂੰ ਪਿਤਾ ਸ੍ਰੀ ਦੇਸ ਰਾਜ ਸਿੰਗਲਾ ਅਤੇ ਮਾਤਾ ਸ੍ਰੀਮਤੀ ਚੰਮੇਲੀ ਦੇਵੀ ਦੇ ਘਰ ਹੋਇਆ। ਉਨ੍ਹਾਂ ਦਸਵੀਂ ਤੱਕ ਦੀ ਪੜ੍ਹਾਈ ਸੁਨਾਮ ਦੇ ਸਰਕਾਰੀ ਸਕੂਲ ਵਿਚੋਂ ਹੀ ਪ੍ਰਾਪਤ ਕੀਤੀ। ਪੜ੍ਹਾਈ ਵਿਚ ਬਚਪਨ ਤੋਂ ਹੀ ਹੁਸ਼ਿਆਰ ਹੋਣ ਕਰਕੇ ਦਸਵੀਂ ਵਿਚ ਮੈਰਿਟ ਵਿਚ ਆਇਆ। ਫਿਰ ਆਪਨੇ 11ਵੀਂ ਅਤੇ ਬਾਰਵੀਂ ਕਲਾਸ 1971-73 ਵਿਚ ਗੁਰੂ ਗੋਬਿੰਇਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਤੋਂ ਪਾਸ ਕੀਤੀ। ਉਸ ਤੋਂ ਬਾਅਇਆਪਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ 1973 ਵਿਚ ਬੀ.ਵੀ.ਐਸ ਸੀ ਅਤੇ ਏ ਐਚ (ਬੈਚੂਲਰ ਆਫ ਵੈਟਰਨਰੀ ਸਾਇੰਸ ਅਤੇ ਐਨੀਮਲ ਹਸਬੈਂਡਰੀ) ਵਿਚ ਦਾਖਲਾ ਲੈ ਲਿਆ। 1978 ਵਿਚ ਉਨ੍ਹਾਂ ਇਹ ਡਿਗਰੀ ਪਾਸ ਕੀਤੀ। ਫਿਰ ਉਸਨੇ ਪਸ਼ੂ ਪਾਲਣ ਵਿਭਾਗ ਵਿਚ ਨੌਕਰੀ ਕਰ ਲਈ। ਨੌਕਰੀ ਦੌਰਾਨ ਉਸਨੇ ਪਟਿਆਲਾ, ਲੁਧਿਆਣਾ ਅਤੇ ਮਾਨਸਾ ਜਿਲ੍ਹਿਆਂ ਵਿਚ ਵੱਖ-ਵੱਖਈਾਵਾਂ ਤੇ ਨੌਕਰੀ ਕੀਤੀ। ਨੌਕਰੀ ਦੌਰਾਨ ਆਪਾਵਾਰੂ ਰੁੱਚੀ ਨਾਲ ਨਿਭਾਏ ਗਏ ਫਰਜਾਂ ਕਰਕੇ ਅਜੇ ਤੱਕ ਵੀ ਉਨ੍ਹਾਂ ਇਲਾਕਿਆਂ ਦੇ ਲੋਕ ਉਸਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦੇ ਹਨ। ਉਸਦੇ ਮਨ ਵਿਚ ਸਮਾਜ ਸੇਵਾ ਦੀ ਪ੍ਰਵਿਰਤੀ ਭਾਰੂ ਰਹੀ ਹੈ। ਆਪਣੀ ਨੌਕਰੀ ਨੂੰ ਵੀ ਉਹ ਸਮਾਜ ਸੇਵਾ ਸਮਝਕੇ ਹੀ ਕਰਦਾ ਰਿਹਾ। ਸਮਾਜਕ ਸਰਗਰਮੀਆਂ ਵਿਚ ਉਸਨੇ ਸਕੂਲ ਸਮੇਂ ਵਿਚ ਹੀ ਮਹਿਜ 13 ਸਾਲ ਦੀ ਉਮਰ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਸਮਾਗਮਾ ਸਮੇਂ 1969 ਵਿਚ ਉਹ ਅਜੇ ਸੁਨਾਮ ਸਕੂਲ ਵਿਚ ਹੀ ਪੜ੍ਹਦਾ ਸੀ। ਸਕੂਲ ਵੱਲੋਂ ਇਨ੍ਹਾਂ ਸਮਾਗਮਾ ਵਿਚ ਹਿੱਸਾ ਲੈਣ ਲਈ ਆਯੋਜਤ ਕੀਤੇ ਜਾਣ ਵਾਲੇ ਸਮਾਗਮਾ ਦਾ ਉਹ ਵਿਦਿਆਰਥੀ ਇਨਚਾਰਜ ਰਿਹਾ ਹੈ। ਗੁਰੂ ਗੋਬਿੰਇਸਿੰਘ ਕਾਲਜ ਚੰਡੀਗੜ੍ਹ ਵਿਚ ਸਕਾਊਟਸ ਦੇ ਤੌਰ ਤੇ ਕੰਮ ਕਰਦਾ ਰਿਹਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਐਨ.ਐਸ.ਐਸ. ਦੇ ਬੈਸਟ ਵਾ¦ਟੀਅਰ ਦਾ ਇਨਾਮ ਜਿੱਤਿਆ ਸੀ। ਕਾਲਜ ਆਫ ਵੈਟਨਰੀ ਸਾਇੰਸ ਦਾ ਯੰਗ ਰਾਈਟਰਜ਼ ਐਸੋਸੀਏਸ਼ਨ ਦਾ ਵਿਦਿਆਰਥੀ ਪ੍ਰਧਾਨ ਵੀ ਰਿਹਾ। ਇਸ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਇਸਿੰਘ ਸਟੱਡੀ ਸਰਕਲ ਵਿਚ 1974 ਤੋਂ ਲਗਾਤਾਰ ਸੇਵਾ ਰਾਹੀਂ ਸ਼ਖ਼ਸ਼ੀਅਤ ਉਸਾਰੀ ਦੀ ਟ੍ਰੇਨਿੰਗ ਕਰਦੇ ਹੋਏ ਆਪਣੇ ਜੀਵਨ ਵਿਚ ‘ਸ਼ੁਭ ਕਰਮਨ ਤੇ ਕਬਹੂੰਨ ਟਰੋਂ, ਅਤੇ ਸਰਬੱਤ ਦੇ ਭਲੇ ਦੇ ਗੁਣ ਧਾਰਨ ਕੀਤੇ। ਇਸੇ ਤਰ੍ਹਾਂ ਗੁਰੂ ਗੋਬਿੰਇਸਿੰਘ ਸਟੱਡੀ ਸਰਕਲ ਦੀ ਰਾਸ਼ਟਰੀ ਪੱਧਰ ਦੀ ਨਸ਼ੇ ਛੁਡਾਓ ਮੁਹਿੰਮ ਦਾ ਕਨਵੀਨਰ ਵੀ ਰਿਹਾ। ਸਾਹਿਤਕ ਖੇਤਰ ਵਿਚ ਵੀ ਕਾਰਜ਼ਸ਼ੀਲ ਰਿਹਾ ਹੈ। ਮਾਸਿਕ ਪੱਤਰ ‘ਸਾਡਾ ਵਿਰਸਾ ਸਾਡਾ ਗੌਰਵ ਦਾ ਪ੍ਰਬੰਧਕੀ ਸੰਪਾਦਕ/ਮੁੱਖ ਸੰਪਾਦਕ ਦੇ ਤੌਰ ਤੇ ਲਗਪਗ 20 ਸਾਲ ਫਰਜ ਨਿਭਾਏ। ਮਿੱਟੀ ਮਾਲਵਾ ਮਾਸਕ ਰਸਾਲੇ ਦੇ ਸੰਪਾਦਕ ਵੀ 12 ਸਾਲ ਰਹੇ। 1988 ਤੋਂ ਲਗਾਤਾਰ ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮੀ ਨਾਲ ਕੰਮ ਕਰ ਰਹੇ ਹਨ। ਡਾ.ਰਵੀ ਭੂਸ਼ਨ ਬਹੁਤ ਸਾਰੀਆਂ ਸਮਾਜਿਕ, ਆਰਥਿਕ, ਸਭਿਆਚਾਰਕ ਅਤੇ ਸਵੈ ਸੇਵੀ ਸੰਸਥਾਵਾਂ ਦੇ ਪ੍ਰਧਾਨ ਅਤੇ ਹੋਰ ਅਹੁਦਿਆਂ ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਵਿਚ ਰੋਟਰੀ ਕਲੱਬ ਪਟਿਆਲਾ ਦੇ ਸਾਬਕਾ ਪ੍ਰਧਾਨ, ਸਪੈਸ਼ਲ ਬੱਚਿਆਂ ਦੀ ਵੇਖ ਭਾਲ ਕਰਨ ਵਾਲੀ ਨਵਜੀਵਨੀ ਸੋਸਇਟੀ ਦੇ ਸੰਯੁਕਤ ਸਕੱਤਰ, ਸੋਸਾਇਟੀ ਫਾਰ ਵੈਲਫੇਅਰ ਆਫ ਦਾ ਹੈਂਡੀਕੈਪਡ ਦੇ ਉਪ ਪ੍ਰਧਾਨ, ਜਿਸਨੂੰ ਸਰਕਾਰ ਵੱਲੋਂ 2014 ਵਿਚ ਬੈਸਟ ਐਨ.ਜੀ.ਓ. ਅਵਾਰਡ ਦਿੱਤਾ ਗਿਆ ਸੀ, ਪਹਿਲਾਂ ਸਕੱਤਰ ਕਮ ਏਰੀਆ ਡਾਇਰੈਕਟਰ ਅਤੇ ਹੁਣ ਸੀਨੀਅਰ ਮੀਤ ਪ੍ਰਧਾਨ ਸਪੈਸ਼ਲ ਓ¦ਪਿਕਸ ਪੰਜਾਬ, ਜਨਰਲ ਸਕੱਤਰ ਮਾਲਵਾ ਆਰਟਸ ਸਪੋਰਟਸ ਕਲਚਰਲ ਐਂਡ ਐਜੂਕੇਸ਼ਨਲ ਟਰੱਸਟ, ਮੈਂਬਰ ਡੀ.ਜੀ.ਬੀ.ਗਰੁਪ ਸਵੈਸੇਵੀ ਸੰਸਥਾ ਅਤੇ ਗੁਰੂ ਨਾਨਕ ਫਾਊਂਡੇਸ਼ਨ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਸ਼ਾਮਲ ਹਨ। ਇਸਤੋਂ ਇਲਾਵਾ ਸਾਹਿਤਕ ਖੇਤਰ ਵਿਚ ਵੀ ਮਿੰਨੀ ਕਹਾਣੀਕਾਰ, ਵਿਅੰਗਕਾਰ ਅਤੇ ਕਵੀ ਵੀ ਹਨ। ਆਪ ਦੀਆਂ ਰਚਨਾਵਾਂ ਸਾਹਿਤਕ ਰਸਾਲਿਆਂ ਅਤੇ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੁੰਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਆਪ ਦੀਆਂ ਰਚਨਾਵਾਂ ਸਾਹਿਤਕਾਰਾਂ ਦੀਆਂ ਸਾਂਝੀਆਂ ਪੁਸਤਕਾਂ ਵਿਚ ਸ਼ਾਮਲ ਹਨ। ਸਮਾਜ ਸੇਵਾ ਦੀ ਪ੍ਰਵਿਰਤੀ ਨੂੰ ਹੁਲਾਰਾ ਦੇਣ ਵਿਚ ਜਿਹੜੇ ਮਹੱਤਵਪੂਰਨ ਵਿਅਕਤੀ ਪ੍ਰਰਨਾ ਸਰੋਤ ਬਣੇ ਹਨ, ਉਨ੍ਹਾਂ ਵਿਚ ਭਗਤ ਪੂਰਨ ਸਿੰਘ, ਡਾ.ਅਮਰੀਕ ਸਿੰਘ ਚੀਮਾ ਮਰਹੂਮ ਉਪ ਕੁਲਪਤੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਸੰਤ ਹਰਚੰਇਸਿੰਘ ਲੌਂਗੋਵਾਲ, ਜੱਥੇਦਾਰ ਗੁਰਚਰਨ ਸਿੰਘ ਟੌਹੜਾ, ਅਮਰ ਸਿੰਘ ਕੰਬੋਜ, ਡਾ.ਪੀ.ਸੀ.ਰਾਏ, ਡਾ.ਐਨ.ਐਸ.ਸੋਢੀ, ਐਸ.ਪੀ.ਸਿੰਘ ਓਬਰਾਏ ਅਤੇ ਕਰਨਲ ਕਰਮਿੰਦਰਾ ਸਿੰਘ ਸ਼ਾਮਲ ਹਨ। ਮਸਕਟ ਵੱਲੋਂ ਸ਼ਹਿਰੀ ਸਲੱਮ ਖੇਤਰ ਸਿਕਲੀਗਰ ਬਸਤੀ ਨਾਭਾ ਰੋਡ ਪਟਿਆਲਾ ਨੂੰ ਅਡਾਪਟ ਕੀਤਾ ਹੋਇਆ ਹੈ ਤਾਂ ਜੋ ਬਸਤੀ ਦਾ ਵਿਕਾਸ ਕੀਤਾ ਜਾਵੇ ਅਤੇ ਜਿਹੜੇ ਬੱਚੇ ਸਕੂਲਾਂ ਵਿਚ ਪੜ੍ਹਨ ਲਈ ਨਹੀਂ ਜਾਂਦੇ ਜਾਂ ਅੱਧ ਵਿਚਕਾਰ ਪੜ੍ਹਾਈ ਛੱਡ ਜਾਂਦੇ ਹਨ ਕਿਉਂਕਿ ਉਹ ਆਪਣੇ ਮਾਪਿਆਂ ਨਾਲ ਘਰਾਂ ਦਾ ਗੁਜ਼ਾਰਾ ਕਰਨ ਲਈ ਕੰਮ ਕਰਦੇ ਹਨ, ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾ ਸਕੇ। ਇਸ ਮੰਤਵ ਲਈ 2001 ਤੋਂ ਬਸਤੀ ਵਿਚ ਸਕੂਲ ਚਲਾਇਆ ਜਾ ਰਿਹਾ ਹੈ। ਇਸ ਬਸਤੀ ਦੇ ਕਿਸੇ ਬੱਚੇ ਨੇ ਪੰਜਵੀਂ ਤੋਂ ਵੱਧ ਪੜ੍ਹਾਈ ਨਹੀਂ ਕੀਤੀ ਸੀ, ਹੁਣ ਮਸਕਟ ਦੀ ਮਦਇਨਾਲ ਬਹੁਤ ਸਾਰੇ ਬੱਚੇ ਦਸਵੀਂ, ਆਈ.ਟੀ.ਆਈ, ਡਿਗਰੀ, ਡਿਪਲੋਮਾ ਅਤੇ ਫੈਸ਼ਨ ਡਿਜ਼ਾਈਨਿੰਗ ਕਰ ਚੁੱਕੇ ਹਨ। ਇਨ੍ਹਾਂ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਮਸਕਟ ਦਿੰਦੀ ਹੈ। ਇਸ ਪ੍ਰਾਜੈਕਟ ਦੇ ਇਨਚਾਰਜ ਡਾ.ਰਵੀ ਭੂਸ਼ਨ ਹਨ। ਇਸ ਬਸਤੀ ਦੇ ਨਾਗਰਿਕਾਂ ਦੇ ਰਹਿਣ ਸਹਿਣ ਦਾ ਦਰਜਾ ਵੀ ਉਚਾ ਹੋਇਆ ਹੈ ਕਿਉਂਕਿ ਕੁਝ ਬੱਚੇ ਹੁਣ ਸਰਕਾਰੀ ਅਤੇ ਗ਼ੈਰ ਸਰਕਾਰੀ ਨੌਕਰੀਆਂ ਕਰ ਰਹੇ ਹਨ। ਇਸ ਪ੍ਰਾਪਤੀ ਦਾ ਸਿਹਰਾ ਡਾ.ਰਵੀ ਭੂਸ਼ਨ ਨੂੰ ਜਾਂਦਾ ਹੈ। ਆਪ ਦੀਆਂ ਸਮਾਜ ਸੇਵਾ ਦੀਆਂ ਪ੍ਰਾਪਤੀਆਂ ਕਰਕੇ ਆਪਨੂੰ ਸਰਕਾਰੀ ਅਤੇ ਸਵੈਸੇਵੀ ਸੰਸਥਾਵਾਂ ਵੱਲੋਂ ਸਨਮਾਨਤ ਵੀ ਕੀਤਾ ਗਿਆ ਹੈ। ਇਸ ਸਮੇਂ ਉਹ ਇਕ ਵਿਦਿਅਕ ਸੰਸਥਾ ਜੀ.ਕੇ. ਇਨਸਟੀਚਿਊਟ ਆਫ ਕਮਰਸ ਚਲਾ ਰਹੇ ਹਨ ਜਿਸਦੇ ਉਹ ਚੇਅਰਮੈਨ ਵੀ ਹਨ।

Comments are closed.

COMING SOON .....


Scroll To Top
11