Wednesday , 19 December 2018
Breaking News
You are here: Home » HEALTH » ਦੋ ਵੱਖ-ਵੱਖ ਸੜ੍ਹਕਾਂ ਹਾਦਸਿਆਂ ’ਚ ਥਾਣੇਦਾਰ ਦੀ ਮੌਤ, ਇੱਕ ਥਾਣਾਂ ਮੁਖੀ ਵਾਲ-ਵਾਲ ਬਚਿਆ

ਦੋ ਵੱਖ-ਵੱਖ ਸੜ੍ਹਕਾਂ ਹਾਦਸਿਆਂ ’ਚ ਥਾਣੇਦਾਰ ਦੀ ਮੌਤ, ਇੱਕ ਥਾਣਾਂ ਮੁਖੀ ਵਾਲ-ਵਾਲ ਬਚਿਆ

ਅਮਰਗੜ੍ਹ, 19 ਨਵੰਬਰ (ਸੁਖਵਿੰਦਰ ਸਿੰਘ ਅਟਵਾਲ)- ਥਾਣਾ ਅਮਰਗੜ੍ਹ ਅਧੀਨ ਹੋਏ ਦੋ ਵੱਖ-ਵੱਖ ਸੜ੍ਹਕ ਦੁਰਘਟਨਾਵਾਂ ਦੌਰਾਨ ਸਹਾਇਕ ਥਾਣੇਦਾਰ ਦੀ ਮੌਤ ਹੋਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਪਹਿਲਾ ਸੜ੍ਹਕ ਹਾਦਸਾ ਮਾਲੇਰਕੋਟਲਾ ਤੋਂ ਅਮਰਗੜ੍ਹ ਦਰਮਿਆਨ ਮਾਹੋਰਾਣਾ ਕੋਲ਼ ਪੈਂਦੇ ਭੰਗੂ ਪੈਲਿਸ ਨਜ਼ਦੀਕ ਵਾਪਰਿਆ।ਜਿਸ ਵਿੱਚ ਐਸ.ਆਈ ਅਵਤਾਰ ਸਿੰਘ ਦੀ ਮੌਤ ਹੋ ਗਈ, ਜੋ ਥਾਣਾ ਭਵਾਨੀਗੜ੍ਹ ਵਿਖੇ ਬਤੌਰ ਤਫ਼ਤੀਸੀ ਅਫ਼ਸਰ ਡਿਊਟੀ ਨਿਭਾ ਰਹੇ ਸਨ ਅਤੇ ਮਾਲੇਰਕੋਟਲਾ ਵਿਖੇ ਸਥਿਤ ਨਿਰੰਕਾਰੀ ਭਵਨ ਵਿਖੇ ਰਾਤ ਦੀ ਰਖਵਾਲੀ ਦੀ ਡਿਊਟੀ ਕਰਕੇ ਆ ਰਹੇ ਸਨ। ਥਾਣਾ ਅਮਰਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ 6:30 ਵਜੇ ਜਦੋਂ ਅਵਤਾਰ ਸਿੰਘ ਆਪਣੀ ਡਿਊਟੀ ਤੋਂ ਵਾਪਿਸ ਆ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਗੱਡੀ ਬੇ-ਕਾਬੂ ਹੋ ਸੜ੍ਹਕ ਦੇ ਦੂਜੇ ਪਾਸੇ ਖੜ੍ਹੇ ਦਰਖ਼ਤ ਨਾਲ਼ ਟਕਰਾ ਗਈ। ਏਸੇ ਦੌਰਾਨ ਪਿੱਛੇ ਆ ਰਹੇ ਪੁਲਿਸ ਮੁਲਾਜ਼ਮਾਂ ਨੇ ਉਸੇ ਵਕਤ ਉਨ੍ਹਾਂ ਨੂੰ ਗੱਡੀ ਵਿੱਚੋਂ ਕੱਢਿਆ ਅਤੇ ਸਰਕਾਰੀ ਹਸਪਤਾਲ ਮਾਲੇਰਕੋਟਲਾ ਲੈ ਗਏ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਡਾਕਟਰਾਂ ਨੇ ਉਨ੍ਹਾਂ ਦੀ ਮੌਤ ਹੋਣ ਦੀ ਪੁਸ਼ਟੀ ਕਰ ਦਿੱਤੀ।ਜ਼ਿਕਰਯੋਗ ਹੈ ਕਿ ਐਸ.ਆਈ ਅਵਤਾਰ ਸਿੰਘ ਪਿੰਡ ਮੰਡੀਆਂ ਦੇ ਜੰਮਪਲ਼ ਸਨ ਜੋ ਥਾਣਾ ਅਮਰਗੜ੍ਹ ਵਿਖੇ ਵੀ ਤਾਇਨਾਤ ਰਹੇ ਅਤੇ ਲੰਘੀਆਂ ਸੰਮਤੀ ਚੋਣਾਂ ਵੇਲ਼ੇ ਹੀ ਉਨ੍ਹਾਂ ਦੀ ਬਦਲੀ ਭਵਾਨੀਗੜ੍ਹ ਦੀ ਹੋਈ ਸੀ।ਉਨ੍ਹਾਂ ਦੀ ਇਸ ਬੇ-ਵਖ਼ਤੀ ਮੌਤ ਦੀ ਖ਼ਬਰ ਨਾਲ਼ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਦੂਜਾ ਹਾਦਸਾ ਪਿੰਡ ਬਾਗੜੀਆਂ ਨਜ਼ਦੀਕ ਜੇ.ਕੇ ਮੈਮੋਰੀਅਲ ਸਕੂਲ ਕੋਲ਼ ਵਾਪਰਿਆ ਜਿਸ ਵਿੱਚ ਪਟਿਆਲਾ ਤੋਂ ਆ ਰਹੇ ਮਾਲੇਰਕੋਟਲਾ ਵਿਖੇ ਤਾਇਨਾਤ ਥਾਣਾ ਮੁਖੀ ਹਰਵਿੰਦਰ ਸਿੰਘ ਖ਼ਹਿਰਾ ਵਾਲ਼-ਵਾਲ਼ ਬਚ ਗਏ।

Comments are closed.

COMING SOON .....


Scroll To Top
11