Wednesday , 20 September 2017
Breaking News
You are here: Home » PUNJAB NEWS » ਦੋ ਔਰਤਾਂ ਵਲੋਂ ਕਪੜੇ ਦੀ ਦੁਕਾਨ ’ਤੇ ਕੀਤੀ ਚੋਰੀ, ਇਕ ਔਰਤ ਗ੍ਰਿਫਤਾਰ

ਦੋ ਔਰਤਾਂ ਵਲੋਂ ਕਪੜੇ ਦੀ ਦੁਕਾਨ ’ਤੇ ਕੀਤੀ ਚੋਰੀ, ਇਕ ਔਰਤ ਗ੍ਰਿਫਤਾਰ

ਸ੍ਰੀ ਅਨੰਦਪੁਰ ਸਾਹਿਬ, 12 ਸਤੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਬੀਤੇ ਕੱਲ ਕਪੜੇ ਦੀ ਮਸ਼ਹੂਰ ਦੁਕਾਨ ਤੋ ਦੋ ਔਰਤਾਂ ਵਲੋਂ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪਿਆਰੇ ਲਾਲ ਉਰਫ ਬਿੱਟੂ ਪੁੱਤਰ ਸੋਮ ਨਾਥ ਜੋ ਕਚਹਿਰੀ ਰੋਡ ਦੇ ਕਪੜੇ ਦੀ ਦੁਕਾਨ ਕਰਦੇ ਹਨ ਨੇ ਦੱਸਿਆ ਕਿ ਮੇਰੀ ਦੁਕਾਨ ਤੇ ਦੋ ਔਰਤਾਂ ਕਪੜਾ ਲੈਣ ਲਈ ਆਈਆਂ, ਉਸ ਸਮੇ ਦੁਕਾਨ ਤੇ ਹੋਰ ਵੀ ਗ੍ਰਾਹਕ ਸਨ। ਉਨ੍ਹਾਂ ਦੱਸਿਆ ਕਿ ਮੈਨੂੰ ਗੱਲਾਂ ਵਿਚ ਉਲਝਾ ਕੇ ਉਨ੍ਹਾਂ ਬਹੁਤ ਸਾਰੇ ਲੇਡੀ ਸੂਟ ਚੋਰੀ ਕਰ ਲਏ ਤੇ ਜਦੋ ਮੈਨੂੰ ਸ਼ੱਕ ਹੋਇਆ ਤਾਂ ਉਹ ਇਕਦਮ ਬਾਹਰ ਚਲੇ ਗਏ।
ਇਕ ਔਰਤ ਨੱਠ ਗਈ ਜਦੋ ਕਿ ਇਕ ਦੁਕਾਨ ਤੇ ਹੀ ਰਹਿ ਗਈ, ਜਿਸਨੂੰ ਅਸੀ ਫੜ ਲਿਆ। ਬਿੱਟੂ ਨੇ ਦੱਸਿਆ ਕਿ ਅਸੀ ਇਸ ਮਾਮਲੇ ਦੀ ਪੁਲਿਸ ਨੂੰ ਇਤਲਾਹ ਦਿਤੀ ਤੇ ਪੁਲਿਸ ਔਰਤ ਨੂੰ ਗ੍ਰਿਫਤਾਰ ਕਰਕੇ ਲੈ ਗਈ। ਉਨ੍ਹਾਂ ਦੱਸਿਆ ਕਿ ਕੁਝ ਸਮਾ ਪਹਿਲਾਂ ਵੀ ਉਕਤ ਔਰਤਾਂ ਸਾਡੀ ਦੁਕਾਨ ਤੋ ਚੋਰੀ ਕਰਕੇ ਲੈ ਗਈਆਂ ਸਨ ਤੇ ਸਾਡੇ ਕੋਲ ਸੀ.ਸੀ.ਟੀ.ਵੀ. ਕੈਮਰੇ ਦੀ ਰਿਕਾਰਡਿੰਗ ਵੀ ਮੌਜੂਦ ਹੈ। ਇਸ ਬਾਰੇ ਚੌਂਕੀ ਇੰਚਾਰਜ ਬਲਬੀਰ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਔਰਤ ਕੋਲੋ 4 ਸੂਟ ਬ੍ਰਾਮਦ ਕਰ ਲਏ ਗਏ ਹਨ ਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਮੁਕੱਦਮਾ ਨੰ:87, ਧਾਰਾ 454, 411, 334 ਤਹਿਤ ਮੁਕੱਦਮਾ ਦਰਜ ਕਰਕੇ ਪਰਮਜੀਤ ਕੌਰ ਪਤਨੀ ਰਾਜ ਕੁਮਾਰ, ਭੋਮਾ ਪਤਨੀ ਅਮਰਜੀਤ ਪਿੰਡ ਗੰਨਾ ਥਾਣਾ ਫਿਲੋਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਪਰਮਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋ ਕਿ ਦੂਸਰੀ ਦੀ ਭਾਲ ਜਾਰੀ ਹੈ।

Comments are closed.

COMING SOON .....
Scroll To Top
11