Tuesday , 16 July 2019
Breaking News
You are here: Home » Editororial Page » ਦੇਸ਼ ਸੰਭਾਲੇ ਆਜ਼ਾਦੀ ਲਈ ਸਿੱਖਾਂ ਦੀਆਂ ਕੁਰਬਾਨੀਆਂ ਦਾ ਗੌਰਵਸ਼ਾਲੀ ਵਿਰਸਾ

ਦੇਸ਼ ਸੰਭਾਲੇ ਆਜ਼ਾਦੀ ਲਈ ਸਿੱਖਾਂ ਦੀਆਂ ਕੁਰਬਾਨੀਆਂ ਦਾ ਗੌਰਵਸ਼ਾਲੀ ਵਿਰਸਾ

ਜਦੋਂ ਵੀ ਦੇਸ਼ ਦੀ ਆਜ਼ਾਦੀ ਲਈ ਸੰਘਰਸ ਦੀ ਚਰਚਾ ਚ¤ਲਦੀ ਹੈ, ਸਿਖਾਂ ਦੇ ਯੋਗਦਾਨ ਦੀ ਸ਼ਲਾਘਾ ਬਿਨਾ ਮੁਕੰਮਲ ਨਹੀਂ ਹੁੰਦੀ। ਆਬਾਦੀ ਘਟ ਹੋਣ ਦੇ ਬਾਵਜੂਦ ਸਿਖਾਂ ਨੇ ਪੂਰੇ ਜਜਬੇ ਨਾਲ ਭਾਰਤ ਦੀ ਸੁਤੰਤਰਤਾ ਦੇ ਸੰਗ੍ਰਾਮ ’ਚ ਵਧ ਚੜ੍ਹ ਕੇ ਹਿਸਾ ਲਿਆ ਤੇ ਜਾਨਾਂ ਕੁਰਬਾਨ ਕਰਨ ਤੋਂ ਵੀ ਪਿ¤ਛੇ ਨਹੀਂ ਹਟੇ। ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੀ ਰਾਖੀ ਲਈ ਸਿ¤ਖ ਅਗਾਂਹ ਵ¤ਧ ਕੇ ਬਹਾਦਰੀ ਵਿਖਾਉਂਦੇ ਆਏ ਹਨ। ਦੇਸ਼ ਲਈ ਖੜੇ ਹੋਣਾ ਹਰ ਨਾਗਰਿਕ ਦਾ ਫਰਜ ਹੈ ਪਰ ਨਿਰਾ ਫਰਜ ਹੀ ਕਾਫੀ ਨਹੀ ਹੁੰਦਾ। ਦੇਸ਼ ਦੀਆਂ ਪ੍ਰਾਪਤੀਆਂ ਲਈ ਜਿਆਦ ਲੋੜ ਜਜਬੇ ਦੀ ਹੁੰਦੀ ਹੈ। ਇਸ ਮਾਮਲੇ ’ਚ ਸਿ¤ਖਾਂ ਦਾ ਨਾ ਕੋਈ ਸਾਨੀ ਸੀ , ਨਾ ਹੈ ਤੇ ਨਾ ਹੋ ਸ¤ਕਦਾ ਹੈ। ਦਸਮ ਪਿਤਾ ਨੇ ਨੌ ਗੁਰੂ ਸਾਹਿਬਾਨ ਦੁਆਰਾ ਤਿਆਰ ਕੀਤੀ ਪ¤ਕੇ ਅਸੂਲਾਂ ਤੇ ਸਮਰਪਣ ਦੀ ਨੀਂਹ ਤੇ ਆਤਮ ਬਲ ਤੇ ਆਤਮ ਸੰਜਮ ਦੀਆਂ ਉਚਾਈਆਂ ਚੁ¤ਕ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਸਿ¤ਖਾਂ ਨੂੰ ਸਚ ਦੀ ਪਛਾਣ ਕਰਨ ਤੇ ਉਸ ਤੇ ਡ¤ਟ ਕੇ ਪਹਿਰਾ ਦੇਣ ਦੀ ਸਮਰਥਾ ਗੁਰ ਬਖਸ਼ੀ ਦਾਤ ਹੈ। ਇਸ ਸਮਰਥਾ ਕਾਰਣ ਹੀ ਸਿਖਾਂ ਨੇ ਸਦਾ ਹੀ ਅਦੁ¤ਤੀ ਇਤਿਹਾਸ ਰਚਿਆ ਹੈ। ਇਸ ਕਾਰਣ ਹੀ ਸਿਖਾਂ ਦੀ ਵਖਰੀ ਤੇ ਗੌਰਵਸ਼ਾਲੀ ਮੌਜੂਦਗੀ ਅਜ ਪੂਰੇ ਸੰਸਾਰ ਅੰਦਰ ਮਹਿਸੂਸ ਕੀਤੀ ਜਾ ਰਹੀ ਹੈ। ਸਿ¤ਖਾਂ ਨੇ ਵਿਸ਼ਵ ਪ¤ਧਰ ਤੇ ਹਰ ਖੇਤਰ ਵਿਚ ਉਪਲਬਧੀਆਂ ਪ੍ਰਾਪਤ ਕੀਤੀਆਂ ਹਨ। ਜਿਸ ਵੀ ਦੇਸ਼ ਵਿ¤ਚ ਉਹ ਵ¤ਸ ਰਹੇ ਹਨ ਉ¤ਥੇ ਦੀ ਤਰ¤ਕੀ ’ਚ ਮਹਤਵਪੂਰਨ ਯੋਗਦਾਨ ਪਾ ਰਹੇ ਹਨ। ਸਿਖ ਧਰਮ ਭਾਰਤ ਦੀ ਧਰਤੀ ਤੇ ਜੰਮਿਆ ਤੇ ਪ੍ਰਫੁਲਤ ਹੋਇਆ। ਸਿਖਾਂ ਦੀ ਬਹੁ ਸੰਖਿਆ ਇ¤ਥੇ ਹੀ ਵ¤ਸਦੀ ਹੈ। ਇਹ ਭਾਰਤ ਲਈ ਵਡੇ ਮਾਣ ਦੀ ਗ¤ਲ ਹੈ। ਪਰ ਜਦੋਂ ਘਟਨਾਵਾਂ ਇਤਿਹਾਸ ਬਣਾਉਂਦੀਆਂ ਹਨ ਤਾਂ ਉਹਨਾਂ ਦੀ ਸੁਚ¤ਜੀ ਸੰਭਾਲ ਜਰੂਰੀ ਹੋ ਜਾਂਦੀ ਹੈ। ਆਉਣ ਵਾਲਿਆਂ ਪੀੜ੍ਹੀਆਂ ਦੀ ਪ੍ਰੇਰਣਾ ਲਈ ਵੀ ਇਹ ਜਰੂਰੀ ਹੁੰਦਾ ਹੈ। ਸਿਖਾਂ ਦੀਆਂ ਦੇਸ਼ ਲਈ ਦਿ¤ਤੀਆਂ ਕੁਰਬਾਨੀਆਂ ਭਵਿ¤ਖ ਲਈ ਪ੍ਰੇਰਣਾ ਤੇ ਮਾਣਮ¤ਤਾ ਬਣਨ ਇਹ ਫਰਜ ਦੇਸ਼ ਦਾ ਹੈ।
ਬ੍ਰਿਟੇਨ ਸਰਕਾਰ ਨੇ ਹਾਲ ’ਚ ਹੀ ਲੰਦਨ ਵਿ¤ਚ ਸਿ¤ਖ ਵਾਰ ਮੇਮੋਰੀਅਲ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਮੇਮੋਰੀਅਲ ਉਨ੍ਹਾਂ ਸਿ¤ਖ ਸੈਨਿਕਾਂ ਦੀ ਯਾਦ ’ਚ ਬਣਾਇਆ ਜਾਏਗਾ ਜੋ ਪਹਿਲੇ ਤੇ ਦੂਜੇ ਵਿਸ਼ਵ ਜੁ¤ਧ ਵਿ¤ਚ ਬ੍ਰਿਟੇਨ ਤੇ ਸਾਥੀ ਦੇਸ਼ਾਂ ਲਈ ਲੜੇ ਤੇ ਜਾਨਾਂ ਕੁਰਬਾਨ ਕੀਤੀਆਂ। ਬ੍ਰਿਟੇਨ ਸਰਕਾਰ ਨੇ ਸਵੀਕਾਰ ਕੀਤਾ ਕਿ ਹਜਾਰਾਂ ਮੀਲ ਚ¤ਲ ਕੇ ਇ¤ਥੇ ਆਉਣਾਂ ਤੇ ਉਸ ਦੇਸ਼ ਲਈ ਪੂਰੀ ਬਹਾਦਰੀ ਨਾਲ ਲੜਨਾ ਜੋ ਉਹਨਾਂ ਦਾ ਨਹੀਂ ਸੀ , ਬੜੀ ਵ¤ਡੀ ਗ¤ਲ ਹੈ। ਸਰਕਾਰ ਨੇ ਬਾਕਾਇਦਾ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸਿ¤ਖਾਂ ਦੀ ਇਸ ਮਹਾਨ ਬਹਾਦਰੀ ਤੇ ਕੁਰਬਾਨੀ ਲਈ ਬ੍ਰਿਟੇਨ ਉਹਨਾਂ ਦਾ ਰਿਣੀ ਹੈ। ਆਂਕੜਿਆ ਅਨੁਸਾਰ ਤਿਰਾਸੀ ਹਜਾਰ ਤੋਂ ਵੀ ਜਿਆਦਾ ਦਸਤਾਰਧਾਰੀ ਸਿਖ ਸੈਨਿਕਾਂ ਨੇ ਦੁਹਾਂ ਵਿਸ਼ਵ ਜੁਧਾਂ ਵਿਚ ਜਾਨਾਂ ਵਾਰੀਆਂ ਤੇ ਇ¤ਕ ਲ¤ਖ ਤੋਂ ਵੀ ਜਿਆਦਾ ਫ¤ਟੜ ਹੋਏ ਸਨ . ਦਰਅਸਲ ਲੰਦਨ ’ਚ ਸਿ¤ਖ ਵਾਰ ਮੇਮੋਰੀਅਲ ਬਣਾਉਣ ਦੀ ਮੰਗ ਬ੍ਰਿਟੇਨ ਹੀ ਨਹੀਂ ਪੂਰੇ ਯੂਰੋਪ ‘ਚ ਚੁਣੇ ਗਏ ਪਹਿਲੇ ਸਾਬਤ ਸੂਰਤ ਸਿਖ ਐਮ.ਪੀ. ਸਰਦਾਰ ਤਨਮਨਜੀਤ ਸਿੰਘ ਢੇਸੀ ਨੇ ਚੁ¤ਕੀ ਸੀ। ਬੜੇ ਹੀ ਮਿਲਨਸਾਰ ਤੇ ਸ¤ਜਣ ਸੁਭਾਉ ਸ. ਤਨਮਨਜੀਤ ਸਿੰਘ ਢੇਸੀ ਲਗਨ ਦੇ ਪਕੇ ਤੇ ਬ੍ਰਿਟੇਨ ਦੇ ਸੂਝਵਾਨ ਸਿਆਸਤਦਾਨ ਵਜੋਂ ਪ੍ਰਸਿ¤ਧ ਹਨ। ਉਹਨਾਂ ਬੜੇ ਹੀ ਦਾਨਾਈ ਢੰਗ ਨਾਲ ਇਸ ਲਈ ਲੰਬੀ ਮੁਹਿਮ ਚਲਾਈ ਤੇ ਆਪਣੀ ਮੰਗ ਪੂਰੀ ਕਰਾਉਣ ’ਚ ਸਫਲਤਾ ਪ੍ਰਾਪਤ ਕੀਤੀ। ਬੇਸ਼ਕ ਸਖ ਸੈਨਿਕਾਂ ਦੀਆਂ ਕੁਰਬਾਨੀਆਂ ਇਤਿਹਾਸ ਦੇ ਪੰਨਿਆਂ ’ਚ ਦਰਜ ਹਨ ਪਰ ਲੰਦਨ ਵਿਚ ਸਿ¤ਖ ਵਾਰ ਮੇਮੋਰੀਅਲ ਦੀ ਉਸਾਰੀ ਨਾਲ ਪੂਰਾ ਬ੍ਰਿਟੇਨ ਆਪਣੀਆਂ ਭਾਵਨਾਵਾਂ ਦਾ ਪ੍ਰਤ¤ਖ ਤੇ ਸਦੀਵੀ ਪ੍ਰਗਟਾਵਾ ਕਰ ਸਕੇਗਾ। ਇਤਿਹਾਸ ਨਾਲ ਦੇਸ਼ ਦੀਆਂ ਭਾਵਨਾਵਾਂ ਦਾ ਜੁੜਨਾ ਜਿਆਦਾ ਮਾਇਨੇ ਰਖਦਾ ਹੈ।
ਬ੍ਰਿਟੇਨ ਸਰਕਾਰ ਨੂੰ ਸਿਖ ਵਾਰ ਮੇਮੋਰੀਅਲ ਲਈ ਰਾਜੀ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਇਸ ਲਈ ਸ. ਤਨਮਨਜੀਤ ਸਿੰਘ ਢੇਸੀ ਨੇ ਪੂਰੇ ਸਮਰਪਣ ਤੇ ਈਮਾਨਦਾਰੀ ਨਾਲ ਮੁਹਿਮ ਚਲਾਈ ਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜੋੜਿਆ। ਕੋਈ ਮੁਹਿਮ ਜਦੋਂ ਵਿਅਕਤੀਗਤ ਨਾ ਹੋ ਕੇ ਕੌਮੀ ਮੁਹਿਮ ਬਣਦੀ ਹੈ , ਪ੍ਰਾਪਤੀਆਂ ਤਾਂ ਹੀ ਹੁੰਦੀਆਂ ਹਨ। ਸਾਡੇ ਦੇਸ਼ ’ਚ ਲੋਕਾਂ ਦੇ ਚਿਹਰੇ ਮੁ¤ਖ ਹੋ ਜਾਂਦੇ ਹਨ ਤੇ ਮੰਗਾਂ ਪਿ¤ਛੇ ਖਿਸਕ ਜਾਂਦੀਆਂ ਹਨ। ਸਫਲਤਾ ਲਈ ਸਿਆਸੀ ਲੋਕਾਂ ਨੂੰ ਇਸ ਮੁਹਿਮ ਨੂੰ ਕੇਸ ਸਟਡੀ ਵਾਗੂੰ ਲੈਣਾ ਚਾਹੀਦੇ।
ਜੇ ਬ੍ਰਿਟੇਨ ਸਰਕਾਰ ਸਿਖਾਂ ਦੀਆਂ ਕੁਰਬਾਨੀਆਂ ਦਾ ਇਵੇਂ ਸਨਮਾਨ ਕਰ ਸ¤ਕਦੀ ਹੈ ਤਾਂ ਆਪਣੇ ਦੇਸ਼ ’ਚ ਕਿਉਂ ਨਹੀਂ। ਭਾਰਤ ਦੀ ਆਜਾਦੀ ਲਈ ਫਾਂਸੀ ਚੜ੍ਹਨ ਵਾਲਿਆਂ, ਕਾਲਾ ਪਾਣੀ ਦੀ ਸਜਾ ਕ¤ਟਣ ਵਾਲੀਆਂ ਦੀ ਕਤਾਰ ’ਚ ਸਿਖ ਹੀ ਸਿ¤ਖ ਨਜਰ ਆਏ। ਅੰਗ੍ਰੇਜਾਂ ਦੀਆਂ ਗੋਲੀਆਂ ਸਹਾਰਨ ਲਈ ਸਿ¤ਖ ਸਦਾ ਹੀ ਤਿਆਰ ਬਰ ਤਿਆਰ ਰਹੇ। ਸਿ¤ਖਾਂ ਨੇ ਸ਼ਾਂਤੀਪੂਰਨ ਮੋਰਚਿਆਂ ਨਾਲ ਵੀ ਅੰਗਰੇਜ ਸਰਕਾਰ ਨੂੰ ਹਿਲਾ ਕੇ ਰ¤ਖ ਦਿ¤ਤਾ। ਸਰਕਾਰ ਸਿਖਾਂ ਨੂੰ ਗਿਰਫਤਾਰ ਕਰਦਿਆਂ ਕਰਦਿਆਂ ਥ¤ਕ ਗਈ ਪਰ ਸਿ¤ਖਾਂ ਦੇ ਸ਼ਹੀਦੀ ਜਥੇ ਆਉਣੇ ਬੰਦ ਨਹੀਂ ਹੋਏ। ਸਿਖਾਂ ਤੇ ਜਿੰਨੇ ਵੀ ਜੁਲਮ ਹੋਏ ਉਨ੍ਹਾਂ ਨੇ ਸ਼ਾਂਤ ਰਹਿ ਕੇ ਬਰਦਾਸ਼ਤ ਕੀਤੇ ਪਰ ਆਪਣੀ ਮੰਗ ਤੇ ਅੜੇ ਰਹੇ। ਜੈਤੋ ਦੇ ਸ਼ਾਂਤਮਈ ਤੇ ਲੰਬੇ ਮੋਰਚੇ ਨੇ ਨੇਹਰੂ ਜਿਹੇ ਕਾਂਗਰਸ ਦੇ ਉਘੇ ਲੀਡਰਾਂ ਨੂੰ ਜੈਤੋ ਆਉਣ ਤੇ ਮਜਬੂਰ ਕਰ ਦਿਤਾ ਸੀ। ਆਜਾਦ ਹਿੰਦ ਫੌਜ ਦੀਆਂ ਕੁਰਬਾਨੀਆਂ ’ਚ ਵੀ ਸ¤ਠ ਫੀਸਦੀ ਤੋਂ ਜਿਆਦਾ ਹਿ¤ਸਾ ਸਿ¤ਖਾਂ ਦਾ ਸੀ।
ਸਿ¤ਖੀ ਸ਼ਾਨ ਭਾਵੇਂ ਕਿਸੇ ਤਾਰੀਫ਼ ਦੀ ਮੁਹਤਾਜ ਨਹੀਂ ਪਰ ਇਸ ਦੀ ਸ਼ਾਨ ਤੇ ਵਿਰਸੇ ਦੀ ਸੰਭਾਲ ਤਾਂ ਹੋਣੀ ਹੀ ਚਾਹੀਦੀ ਹੈ। ਇਹ ਦੇਸ਼ ਤੇ ਮਨੁ¤ਖਤਾ ਲਈ ਚਾਨਣ ਮੁਨਾਰਾ ਹੈ। ਲੰਦਨ ਦੀ ਤਰਹ ਹੀ ਦਿ¤ਲੀ ਵਿ¤ਚ ਇਕ ਮੇਮੋਰੀਅਲ ਬਣਾਇਆ ਜਾਣਾ ਚਾਹੀਦੇ ਜੋ ਸਿ¤ਖਾਂ ਦੀਆਂ ਦੇਸ਼ ਦੀ ਆਜਾਦੀ ਲਈ ਦਿ¤ਤੀਆਂ ਅਤੁ¤ਲ ਕੁਰਬਾਨੀਆਂ ਨੂੰ ਸਮਰਪਤ ਹੋਵੇ। ਜੋ ਸਿ¤ਖ ਫਾਂਸੀ ਤੇ ਚੜ੍ਹੇ , ਅੰਡਮਾਨ ਦੀ ਜੇਲ ’ਚ ਕੈਦ ਕੀਤੇ ਗਏ , ਸਾਰਾਗੜ੍ਹੀ ਦੇ ਸ਼ਹੀਦ, ਬਜ – ਬਜ ਘਾਟ ਦੇ ਸ਼ਹੀਦ, ਕਾਮਾਗਾਟਾਮਾਰੂ, ਜੈਤੋ ਮੋਰਚੇ ਦੇ ਸ਼ਹੀਦ ਤੇ ਹੋਰ ਅਕਾਲੀ ਮੋਰਚਿਆਂ ਦੇ ਸ਼ਹੀਦ ਸਿ¤ਖ ਦੇਸ਼ ਅੰਦਰ ਆਜਾਦੀ ਦੀ ਰੋਸ਼ਨੀ ਲਿਆਉਣ ਵਾਲੇ ਮੁ¤ਖ ਜੋਧਾ ਸਨ। ਇਹ ਸਾਰੀਆਂ ਸ਼ਹੀਦੀਆਂ ਗੁਰੂ ਸਾਹਿਬਾਨ ਦੁਆਰਾ ਸਿ¤ਖਾਂ ਨੂੰ ਬਖਸ਼ੀ ਸੋਚ ਤੇ ਆਤਮਕ ਸ਼ਕਤੀ ਦਾ ਨਤੀਜਾ ਸਨ। ਇਹ ਨਿਰੀ ਸਿ¤ਖੀ ਸੋਚ ਤੇ ਸਮਰਥਾ ਨਹੀਂ ਮਨੁ¤ਖਤਾ ਦੀ ਆਦਰਸ਼ ਸੋਚ ਤੇ ਸਮਰਥਾ ਹੈ। ਦਿ¤ਲੀ ਅੰਦਰ ਸਿ¤ਖ ਤਿਆਗ ਤੇ ਬਲੀਦਾਨ ਮੇਮੋਰੀਅਲ ਦਾ ਬਣਨਾ ਪੂਰੇ ਵਿਸ਼ਵ ਨੂੰ ਸੰਦੇਸ਼ ਹੋਵੇਗਾ ਕਿ ਭਾਰਤ ਸਚ ਤੇ ਸੰਜਮ ਤੇ ਪਹਿਰਾ ਦੇਣ ਵਾਲਾ ਦੇਸ਼ ਹੈ। ਅ¤ਜ ਤ¤ਕ ਸਰਕਾਰ ਤੇ ਸਿਆਸਤ ਦੇ ਸ਼ਿਖਰ ਤੇ ਬੈਠੇ ਲੋਗ ਵ¤ਖ ਵ¤ਖ ਮੌਕਿਆਂ ਤੇ ਮੰਚਾਂ ਤੋਂ ਸਿ¤ਖਾਂ ਦੀ ਤਾਰੀਫ਼ ਕਰਦੇ ਆਏ ਹਨ। ਆਜ਼ਾਦੀ ਸਮੇਂ ਸਿ¤ਖਾਂ ਨੂੰ ਜੋ ਭਰੋਸੇ ਦਿ¤ਤੇ ਗਏ ਉਹ ਪੂਰੇ ਨਹੀਂ ਹੋਏ। ਸਿ¤ਖਾਂ ਨੂੰ ਆਪਣੇ ਹੀ ਦੇਸ਼ ਵਿ¤ਚ ਆਪਰੇਸ਼ਨ ਬਲੂ ਸਟਾਰ ਤੇ ਨਵੰਬਰ ਚੁਰਾਸੀ ਜਿਹੇ ਨਸਲ ਨਾਸ਼ਕ ਹੰਮਲੇ ਝੇਲਨੇ ਪਏ . ਸਿ¤ਖਾਂ ਨੂੰ ਸਾਬਤ ਕਰਨ ਲਈ ਮਿਹਨਤ ਕਰਨੀ ਪਈ ਕਿ ਉਹ ਦੇਸ਼ ਭਗਤ ਹਨ। ਇਹ ਇਤਿਹਾਸ ਪਲਟਨ ਦੀ ਸਾਜਸ਼ ਸੀ। ਸਿ¤ਖ ਬਾਮੁਸ਼ਕਲ ਉਨ੍ਹਾਂ ਹਾਲਾਤ ਤੋਂ ਬਾਹਰ ਨਿਕਲੇ ਹਨ। ਭਾਰਤ ਅੰਦਰ ਹੀ ਸਿ¤ਖਾਂ ਦੀ ਮਹਾਨ ਧਾਰਮਕ, ਸਮਾਜਕ ਤੇ ਸਭਿਆਚਾਰਕ ਵਿਰਾਸਤ ਬਾਰੇ ਲੋਕਾਂ ਨੂੰ ਜਿਆਦਾ ਜਾਣਕਾਰੀ ਨਹੀਂ ਹੈ। ਬਹੁਤ ਸਾਰੇ ਲੋਕਾਂ ਨੂੰ ਹਾਲ ’ਚ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਰ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਣਕਾਰੀ ਹੋਈ ਜਦੋਂ ਲੋਕ ਸਭਾ ਵਿ¤ਚ ਇਸ ਬਾਰੇ ਅਕਾਲੀ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮਤਾ ਰ¤ਖਿਆ। ਭਾਰਤ ਬਹੁਤ ਹੀ ਵਿਸ਼ਾਲ ਦੇਸ਼ ਹੈ ਜਿਸ ਵਿ¤ਚ ਵ¤ਖ ਵ¤ਖ ਧਰਮ, ਭਾਸ਼ਾਵਾਂ , ਬੋਲੀਆਂ , ਸਭਿਆਚਾਰ ਤੇ ਲੋਗ ਰਹਿੰਦੇ ਹਨ। ਪਰ ਦੇਸ਼ ਲਈ ਪ੍ਰੇਮ ਤੇ ਸਤਿਕਾਰ ਸਾਰੀਆਂ ਅੰਦਰ ਇ¤ਕੋ ਜਿਹਾ ਹੈ। ਇਸ ਪ੍ਰੇਮ ਭਾਵਨਾ ਨੂੰ ਮਜਬੂਤ ਕਰਨ ਲਈ ਲੋੜ ਹੈ ਸਾਂਝੇ ਇਤਿਹਾਸ ਤੋਂ ਜਾਣੂੰ ਹੋਣ ਦੀ . ਇਨ੍ਹਾਂ ਪੰਕਤੀਆਂ ਦੇ ਲੇਖਕ ਨੂੰ ਕੁਝ ਚਿਰਾਂ ਪਹਿਲਾਂ ਰਾਮੇਸ਼ਵਰਮ ਜਾਣ ਦਾ ਮੌਕਾ ਮਿਲਿਆ। ਮਨ ਅੰਦਰ ਜਿਗਿਆਸਾ ਸੀ ਕਿ ਉਸ ਅਸਥਾਨ ਦੇ ਦਰਸ਼ਨ ਹੋਣ ਜਿ¤ਥੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨਾਲ ਠਹਿਰੇ ਸਨ। ਇਸ ਜਗਹ ਗੁਰਦੁਆਰਾ ਬਣਿਆ ਹੋਇਆ ਹੈ। ਰਾਮੇਸ਼ਵਰਮ ’ਚ ਹੋਟਲ ਵਾਲਿਆਂ, ਟੈਕਸੀ ਡਰਾਇਵਰ ਸਨੇ ਕਈ ਲੋਗਾਂ ਨੂੰ ਗੁਰੂ ਸਾਹਿਬ ਦੇ ਅਸਥਾਨ ਬਾਰੇ ਪੁਛਿਆ ਪਰ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ। ਬਸ ਰਾਹ ਚ¤ਲਦੀਆਂ ਹੀਂ ਨਿਸ਼ਾਨ ਸਾਹਿਬ ਵਿਖਾਈ ਦਿ¤ਤਾ ਤਾਂ ਇਸ ਪਾਵਨ ਗੁਰੂ ਅਸਥਾਨ ਦੇ ਦਰਸ਼ਨ ਦਾ ਸੁਭਾਗ ਪ੍ਰਾਪਤ ਹੋ ਸਕਿਆ ਸੀ। ਇਸ ਗੁਰਦੁਆਰੇ ਅੰਦਰ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ ਦਾ ਹੀ ਪਰਿਵਾਰ ਰਹਿੰਦਾ ਹੈ। ਨਗਰ ’ਚ ਹੋਰ ਕੋਈ ਸਿ¤ਖ ਵ¤ਸੋਂ ਨਹੀਂ ਹੈ। ਨਗਰ ਵਾਸੀਆਂ ਨੂੰ ਇਸ ਅਸਥਾਨ ਦੀ ਇਤਿਹਾਸਕ ਮਹ¤ਤਾ ਬਾਰੇ ਜਾਣਕਾਰੀ ਨਾ ਹੋਣਾ ਦੇਸ਼ ਦੇ ਵਿਰਸੇ ਤੋਂ ਦੂਰ ਹੋਣਾ ਹੈ। ਭਾਈਚਾਰੇ ਦੀ ਭਾਵਨਾ ਦਾ ਖੰਡਿਤ ਹੋਣਾ ਹੈ। ਪੂਰੇ ਦੇਸ਼ ਨੂੰ ਜੋੜਨ ਲਈ ਜਿਸ ਪ੍ਰੇਮ, ਭਾਈਚਾਰੇ, ਸਚ ਆਚਾਰ ਤੇ ਸੋਚ ਜੀ ਲੋੜ ਹੈ ਉਹ ਸਿ¤ਖ ਧਰਮ ਦਾ ਮੂਲ ਤਤਵ ਹੈ। ਧਿਆਨਯੋਗ ਇਹ ਵੀ ਹੈ ਕਿ ਸਿ¤ਖ ਭਾਰਤ ਦੇ ਹਰ ਹਿ¤ਸੇ ਹਰ ਪ੍ਰਾਂਤ ’ਚ ਰਹਿ ਰਹੇ ਹਨ। ਇਹ ਏਕਤਾ ਦਾ ਸਭ ਤੋਂ ਵ¤ਡਾ ਸੂਤਰ ਹੈ।
ਦੇਸ਼ ਦੇ ਅਜਾਦ ਹੋਣ ਸਮੇਂ ਸਿ¤ਖਾਂ ਨੂੰ ਕੀਤੇ ਗਏ ਵਾਇਦੇ ਤੋੜ ਦਿ¤ਤੇ ਗਏ। ਉਸ ਨੂੰ ਮੋੜਿਆ ਤਾਂ ਨਹੀਂ ਜਾ ਸਕਦਾ ਪਰ ਸੋਧਿਆ ਤਾਂ ਜਾ ਸਕਦਾ ਹੈ। ਸਿ¤ਖ ਭਾਰਤ ਅੰਦਰ ਜਿਸ ਸਨਮਾਨ ਦੇ ਹ¤ਕਦਾਰ ਹਨ ਉਹ ਦੇਣ ਦੀ ਦਿਸ਼ਾ ’ਚ ਵਧਿਆ ਤਾਂ ਜਾ ਸਕਦਾ ਹੈ। ਦਿ¤ਲੀ ਅੰਦਰ ਸ਼ਾਨਦਾਰ ਤੇ ਵ¤ਡਾ ਸਿ¤ਖ ਤਿਆਗ ਤੇ ਬਲਿਦਾਨ ਮੇਮੋਰੀਅਲ ਇਸ ਵ¤ਲ ਇਕ ਕਦਮ ਹੋ ਸਕਦੇ। ਇਹ ਸਿ¤ਖਾਂ ਦਾ ਨਹੀਂ ਦੇਸ਼ ਦਾ ਵਿਰਸਾ ਹੈ ਜਿਸ ਦੀ ਸੰਭਾਲ ਕਰਨਾ ਦੇਸ਼ ਹਿਤ ’ਚ ਦੇਸ਼ ਦਾ ਫਰਜ ਹੈ। ਭਾਰਤ ਅੰਦਰ ਸ. ਤਨਮਨਜੀਤ ਸਿੰਘ ਢੇਸੀ ਜਿਹੇ ਸਮਰਪਤ ਆਗੂਆਂ ਨੂੰ ਇਸ ਲਈ ਅ¤ਗੇ ਆਉਣਾਂ ਚਾਹੀਦੇ।

Comments are closed.

COMING SOON .....


Scroll To Top
11