Friday , 23 August 2019
Breaking News
You are here: Home » BUSINESS NEWS » ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ

ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ

3 ਮਹੀਨਿਆਂ ’ਚ ਹੋ ਰਿਹਾ ਤਿਸਰੀ ਵਾਰ ਦੇਸ਼ ਪੱਧਰੀ ਵਿਰੋਧ

ਨਵੀਂ ਦਿਲੀ, 29 ਨਵੰਬਰ- ਦੇਸ਼ ਭਰ ਦੇ ਕਿਸਾਨ ਮੁੜ ਤੋਂ ਸੜਕਾਂ ’ਤੇ ਉਤਰ ਆਏ ਹਨ। ਕਰਜ਼ਾ ਮੁਆਫੀ ਅਤੇ ਫਸਲਾਂ ਦੇ ਜਾਇਜ਼ ਮੁਲ ਵਰਗੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਦਿਨਾ ਰੋਸ ਪ੍ਰਦਰਸ਼ਨ ’ਚ ਸ਼ਾਮਲ ਹੋਣ ਲਈ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦਿਲੀ ਦੇ ਰਾਮ ਲੀਲਾ ਮੈਦਾਨ ’ਚ ਇਕਠੀਆਂ ਹੋ ਰਹੀਆਂ ਹਨ। ਇਹ ਪ੍ਰਦਰਸ਼ਨ ਕਰਜ਼ਾ ਮੁਆਫੀ ਅਤੇ ਲਾਗਤ ਦਾ ਡੇਢ ਗੁਣਾ ਘਟੋ-ਘਟ ਸਮਰਥਨ ਮੁਲ ਦਿਤੇ ਜਾਣ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਇਹ ਰੋਸ ਮੁਜ਼ਾਹਰਾ ਅਖਿਲ ਭਾਰਤੀ ਕਿਸਾਨ ਸੰਘਰਸ਼ ਕਮੇਟੀ ਦੇ ਸਦੇ ਹੇਠਾਂ ਕੀਤਾ ਜਿਹਾ ਹੈ ਅਤੇ ਇਸ ਮਾਰਚ ਦੀ ਅਗਵਾਈ ਯੋਗੇਂਦਰ ਯਾਦਵ ਕਰ ਰਹੇ ਹਨ। ਜਾਣਕਾਰੀ ਮੁਤਾਬਕ ਦੇਸ਼ ਭਰ ਤੋਂ ਹਜ਼ਾਰਾਂ ਕਿਸਾਨ ਕਰਜ਼ੇ ’ਚ ਰਾਹਤ ਅਤੇ ਫਸਲਾਂ ਦੇ ਸਹੀ ਮੁਲ ਸਮੇਤ ਆਪਣੀਆਂ ਕਈ ਮੰਗ੍ਯਾਂ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਲਈ ਦੋ ਦਿਨਾਂ ਦੇ ਰੋਸ ਪ੍ਰਦਰਸ਼ਨ ਲਈ ਵੀਰਵਾਰ ਨੂੰ ਕੌਮੀ ਰਾਜਧਾਨੀ ’ਚ ਜੁਟਣਾ ਸ਼ੁਰੂ ਕਰ ਦਿਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ 3 ਮਹੀਨਿਆਂ ’ਚ ਇਹ ਦੇਸ਼ ਪੱਧਰ ’ਤੇ ਤੀਸਰੀ ਵਾਰ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਦਸਿਆ ਕਿ ਆਂਧਰਾ ਪ੍ਰਦੇਸ਼, ਕਰਨਾਟਕਾ, ਗੁਜਰਾਤ, ਮਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ, ਪਛਮੀ ਬੰਗਾਲ, ਉਤਰ ਪ੍ਰਦੇਸ਼, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਦੇ ਕਿਸਾਨ ਤਿੰਨ ਵਡੇ ਰੇਲਵੇ ਸਟੇਸ਼ਨਾਂ ਆਨੰਦ ਬਿਹਾਰ, ਨਿਜ਼ਾਮੁਦੀਨ, ਤੇ ਸਬਜ਼ੀ ਮੰਡੀ ਦੇ ਬਿਜਵਾਸਨ ਤੋਂ ਆਉਣਗੇ ਅਤੇ ਕੌਮੀ ਰਾਜਧਾਨੀ ’ਚ ਚਾਰ ਵਖੋ-ਵਖ ਮਾਰਗਾਂ ’ਤੇ ਮਾਰਚ ਕਰਨਗੇ। ਮਾਰਚ ਕਰਨ ਵਾਲੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੀਰਵਾਰ ਸ਼ਾਮ ਤਕ ਰਾਮਲੀਲਾ ਮੈਦਾਨ ’ਤੇ ਇਕਠੀਆਂ ਹੋ ਗਈਆਂ। ਦਿਲੀ, ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸਵੇਰ 10 ਵਜੇ ਤੋਂ ਪੁਜਣੇ ਸ਼ੁਰੂ ਹੋ ਗਏ ਸਨ। ਪੁਲਿਸ ਮੁਤਾਬਕ ਸ਼ੁਕਰਵਾਰ 30 ਨਵੰਬਰ ਦੀ ਰੈਲੀ ਲਈ ਪ੍ਰਸ਼ਾਸਨ ਨੇ ਵਡੇ ਅਤੇ ਲੋੜੀਂਦੇ ਬੰਦੋਬਸਤ ਕਰ ਲਏ ਹਨ।

Comments are closed.

COMING SOON .....


Scroll To Top
11