Saturday , 30 May 2020
Breaking News
You are here: Home » PUNJAB NEWS » ਦੇਸ਼ ਦੇ ਪਾਰਲੀਮੈਂਟ ਅੰਦਰ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਵਾਉਣਾ ਸਭ ਤੋਂ ਪਹਿਲਾ ਕੰਮ : ਭਗਵੰਤ ਮਾਨ

ਦੇਸ਼ ਦੇ ਪਾਰਲੀਮੈਂਟ ਅੰਦਰ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਵਾਉਣਾ ਸਭ ਤੋਂ ਪਹਿਲਾ ਕੰਮ : ਭਗਵੰਤ ਮਾਨ

ਬੰਗਾ, 25 ਮਈ- ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋ ਦੁਸਰੀ ਵਾਰ ਬਣੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਆਪਣੀ ਜਿੱਤ ਤੋ ਬਾਅਦ ਅੱਜ ਸ਼ਹੀਦੇ ਏ ਆਜਮ ਭਗਤ ਸਿੰਘ ਦੀ ਜਨਮ ਭੂਮੀ ਖਟਕੜ ਕਲਾ ਵਿਖੇ ਉਨ੍ਹਾਂ ਦੇ ਆਦਮਕੁੱਦ ਬੁੱਤ ਤੇ ਨਮਸਤਕ ਹੋਏ ਅਤੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੂਲ ਭੇਟ ਕੀਤੇ। ਇਸ ਮੌਕੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਸੁਪਰੀਮੋ ਲੋਕ ਸਭਾ ਅੰਦਰ ਸ਼ਹੀਦੇ ਏ ਆਜਮ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਨੂੰ ਸ਼ਹੀਦ ਦਾ ਦਰਜਾ ਦਿਵਾਉਣਾ ਮੇਰਾ ਪਾਰਲੀਮੈਂਟ ਅੰਦਰ ਪਹਿਲਾਂ ਕੰਮ ਹੋਵੇਗਾ।ਉਨ੍ਹਾਂ ਕਿਹਾ ਕਿ ਕਿਨੇ ਦੁੱਖ ਦੀ ਗੱਲ ਹੈ ਜਿਨ੍ਹਾਂ ਸ਼ਹੀਦਾ ਦੀਆਂ ਸ਼ਹੀਦੀਆ ਕਰਕੇ ਸਾਨੂੰ ਆਜ਼ਾਦੀ ਮਿਲੀ ਸੀ ਅੱਜ ਸਮੇ ਦੀਆਂ ਸਰਕਾਰਾਂ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਤੱਕ ਨਹੀ ਦੇ ਰਹੀਆਂ। ਉਨ੍ਹਾਂ ਕਿਹਾ ਕਿ ਸਮੇ ਦੀਆਂ ਸਰਕਾਰਾਂ ਨੇ ਹਮੇਸ਼ਾ ਸ਼ਹੀਦਾ ਦੇ ਨਾਮ ਤੇ ਗੰਦੀ ਰਾਜਨੀਤੀ ਹੀ ਕੀਤੀ ਅਤੇ ਸ਼ਹੀਦਾ ਦੇ ਪਰਿਵਾਰ ਸ਼ਹੀਦਾ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਵਾਸਤੇ ਦੇਸ਼ ਦੀ ਰਾਜਧਾਨੀ ਧਰਨੇ ਲਾ ਰਹੇ ਨੇ ਜੋ ਕਿ ਅਫਸੋਸਜਨਕ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਲੋਕ ਸਭਾ ਅੰਦਰ ਸ਼ਹੀਦ ਭਗਤ ਸਿੰਘ,ਸੁਖਦੇਵ,ਰਾਜਗੁਰੂ ਨੂੰ ਸ਼ਰਧਾਜਲੀ ਦਵਾਈ ਗਈ ਅਤੇ ਹੁਣ ਹਰ ਸਾਲ ਇਨ੍ਹਾਂ ਸ਼ਹੀਦਾ ਨੂੰ ਸ਼ਰਧਾਜਲ਼ੀ
ਦਿੱਤੀ ਜਾਵੇਗੀ।ਇਸ ਮੌਕੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਰਵਿੰਦਰ ਕੌਰ ਰੂਬੀ, ਜੈਕਿਸ਼ਨ ਰੋੜੀ, ਅਮਨ ਅਰੋੜਾ, ਨਰਿੰਦਰ ਸ਼ੇਰਗਿੱਲ, ਹਰਦੀਪ ਸਿੰਘ ਚੀਮਾ, ਰਾਜਦੀਪ ਸ਼ਰਮਾ,ਨਰਿੰਦਰ ਕੌਰ,ਬਲਿਹਾਰ ਲੋਹਟੀਆ, ਗੁਰਮੇਲ ਸਿੰਘ ਚੀਮਾ ਤੋ ਹੋਰ ਵੀ ਆਮ ਆਦਮੀ ਆਗੂ ਅਤੇ ਵਰਕਰ ਹਾਜਰ ਸਨ।

Comments are closed.

COMING SOON .....


Scroll To Top
11