ਨਵੀਂ ਦਿੱਲੀ, 11 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਇਸਲਾਮਿਕ ਸਟੇਟ ਅਤੇ ਆਈ.ਐਸ.ਆਈ. ਹਮਾਇਤੀ ਅੱਤਵਾਦੀ ਗੁੱਟ ਭਾਰਤ ‘ਚ ਤਬਾਹੀ ਮਚਾਉਣ ਲਈ ਸੰਨ੍ਹ ਲਾਉਣ ਦੀ ਉਡੀਕ ਵਿੱਚ ਹਨ। ਇਸ ਬਾਰੇ ਭਾਰਤੀ ਖੂਫੀਆ ਏਜੰਸੀਆਂ ਨੇ ਇਨ੍ਹਾਂ ਸਾਰੀਆਂ ਅੱਤ-ਸੰਵੇਦਨਸ਼ੀਲ ਖੂਫੀਆ ਸੂਚਨਾਵਾਂ ਤੋਂ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਹੈ ਤਾਂ ਕਿ ਤਬਾਹਕੁੰਨ ਤਾਕਤਾਂ ਨੂੰ ਸਮੇਂ ਰਹਿੰਦਿਆਂ ਕਾਬੂ ਕੀਤਾ ਜਾ ਸਕੇ। ਆਈ.ਬੀ. ਮੁੱਖ ਦਫਤਰ ਦੁਆਰਾ ਜਾਰੀ ਖੂਫੀਆ ਰਿਪੋਰਟ ‘ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਪਾਕਿ ਖੂਫੀਆ ਏਜੰਸੀ ਆਈ.ਐਸ.ਆਈ. ਦੁਆਰਾ ਹਮਾਇਤੀ ਜੇਹਾਦੀ ਅੱਤਵਾਦੀ ਗੁੱਟ ਜੰਮੂ ਤੇ ਕਸ਼ਮੀਰ ਅਤੇ ਉਸ ਤੋਂ ਬਾਹਰ ਵੱਡੀ ਅੱਤਵਾਦੀ ਘਟਨਾਵਾਂ ਨੂੰ ਨੇਪਰੇ ਚਾੜ ਸਕਦੇ ਹਨ।