Tuesday , 21 January 2020
Breaking News
You are here: Home » HEALTH » ਦੂਖ ਨਿਵਾਰਨ ਸੇਵਾ ਸੁਸਾਇਟੀ ਜਲੰਧਰ ਵੱਲੋਂ ਮੁਫ਼ਤ ਮੈਡੀਕਲ ਅਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ

ਦੂਖ ਨਿਵਾਰਨ ਸੇਵਾ ਸੁਸਾਇਟੀ ਜਲੰਧਰ ਵੱਲੋਂ ਮੁਫ਼ਤ ਮੈਡੀਕਲ ਅਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ

ਜਲੰਧਰ, 9 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਦੂਖ ਨਿਵਾਰਨ ਸੇਵਾ ਸੁਸਾਇਟੀ (ਰਜਿ) ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲਿੰਕ ਕਲੋਨੀ, ਜਲੰਧਰ ਵਿਖੇ 8 ਦਸੰਬਰ 2019 ਨੂੰ ਫ੍ਰੀ ਮੈਡੀਕਲ ਅਤੇ ਅਖਾਂ ਦਾ ਕੈਂਪ ਲਗਾਇਆ ਗਿਆ। ਜਿਸ ਵਿੱਚ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਕੈਂਪ ਵਿਚ ਆਏ ਹੋਏ 295 ਤੋਂ ਵੱਧ ਮਰੀਜ਼ਾਂ ਦਾ ਮੁਆਇਨਾ ਕੀਤਾ ਅਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਰੋਗੀ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਕੈਂਪ ਦਾ ਉਦਘਾਟਨ ਸ. ਬਲਬੀਰ ਸਿੰਘ ਚੀਮਾ ਜੀ ਨੇ ਕੀਤਾ। ਅਖਾਂ ਦੇ ਮਾਹਿਰ ਡਾਕਟਰ ਪਿਊਸ਼ ਸੂਦ ਨੇ ਬਹੁਤ ਸਾਰੇ ਰੋਗੀਆਂ ਦੀਆਂ ਅਖਾਂ ਦਾ ਮੁਆਇਨਾ ਕੀਤਾ ਅਤੇ 70 ਤੋਂ ਵੱਧ ਮਰੀਜ਼ਾਂ ਨੂੰ ਅਪ੍ਰੇਸ਼ਨ ਕਰਵਾਉਣ ਲਈ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਆਉਣ ਲਈ ਕਿਹਾ ਜੋ ਕਿ ਸੁਸਾਇਟੀ ਵੱਲੋਂ ਬਿਲਕੁਲ ਫ੍ਰੀ ਕਿਤੇ ਜਾਣਗੇ ਅਤੇ ਲੋੜ ਅਨੁਸਾਰ ਮੁਫ਼ਤ ਵਿੱਚ ਐਨਕਾਂ ਅਤੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਸ ਮੌਕੇ ਮੌਜੂਦ ਸੁਸਾਇਟੀ ਪ੍ਰਬੰਧਕ ਕਮੇਟੀ ਨੇ ਗੁਰੂ ਜੀ ਦੇ ਚਰਨਾਂ ਵਿੱਚ ਆਏ ਹੋਏ ਮਰੀਜ਼ਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ । ਇਸ ਸਮੇਂ ਜਥੇਦਾਰ ਜਗਜੀਤ ਸਿੰਘ ਗਾਬਾ ਪ੍ਰਧਾਨ ਦੂਖ ਨਿਵਾਰਨ ਸੇਵਾ ਸੁਸਾਇਟੀ ਨੇ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸੇਵਾ ਕਾਰਜਾਂ ਬਾਰੇ ਚਾਨਣਾ ਪਾਇਆ ਜਿਵੇਂ ਕਿ ਜਲੰਧਰ ਸ਼ਹਿਰ ਵਿੱਚ 11 ਫ੍ਰੀ ਡਿਸਪੈਂਸਰੀਆਂ ਖੋਲਿਆ ਗਈਆਂ ਹਨ ਜਿਸ ਵਿਚ ਫ੍ਰੀ ਮੈਡੀਕਲ ਸਹਾਇਤਾ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਫ੍ਰੀ ਐਬੂਲੈਂਸ ਸੇਵਾ ਵੀ ਚੱਲ ਰਹੀ ਹੈ। ਉਨ੍ਹਾਂ ਨੇ ਸੰਗਤਾਂ ਨੂੰ ਤਨ ਮਨ ਧਨ ਨਾਲ ਸੁਸਾਇਟੀ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ ਤਾਂ ਜੋ ਲੋੜਵੰਦ ਲੋਕਾਂ ਦੀ ਹੋਰ ਵੀ ਸੇਵਾ ਕਰ ਸਕੀਏ। ਇਸ ਮੌਕੇ ਸ. ਕੰਵਲਜੀਤ ਸਿੰਘ ਜੋਧਪੁਰੀ ਸਕੱਤਰ, ਸ.ਗੁਰਚਰਨ ਸਿੰਘ ਗੁਰਦਾਸਪੁਰੀ, ਸ.ਅਮਰਜੀਤ ਸਿੰਘ, ਸ.ਦਲਜੀਤ ਸਿੰਘ ਗਾਬਾ,ਸ.ਗੁਰਬਖਸ਼ ਸਿੰਘ ਜੁਨੇਜਾ, ਸ.ਜਸਬੀਰ ਸਿੰਘ ਭਾਟੀਆ, ਸ.ਮਹਿੰਦਰ ਸਿੰਘ ਬਾਜਵਾ, ਸ.ਸੁਰਜੀਤ ਸਿੰਘ ਗਾਬਾ, ਸ.ਸੁਰਜੀਤ ਸਿੰਘ ਸਸਤਾ ਆਇਰਨ, ਸ.ਚਰਨਜੀਤ ਸਿੰਘ ਭੋਲਾਵਾਸੀਆ, ਸ.ਜਗਦੀਪ ਸਿੰਘ ਸੰਧਰ, ਸ.ਗੁਰਚਰਨ ਸਿੰਘ ਬਜਾਜ ਸ.ਅਮਨਦੀਪ ਸਿੰਘ ਸੈਣੀ, ਸ.ਰਜਿੰਦਰ ਸਿੰਘ ਜੰਡੂ, ਸ.ਇੰਦਰਜੀਤ ਸਿੰਘ ਧਵਨ, ਸ.ਅਮਰਜੀਤ ਸਿੰਘ ਅਨੰਦ, ਸ.ਗੁਰਜੰਟ ਸਿੰਘ, ਸ.ਅਮਰਜੀਤ ਸਿੰਘ ਬਜਾਜ, ਸ.ਹਰਜਿੰਦਰ ਕੌਰ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11