Friday , 24 May 2019
Breaking News
You are here: Home » Editororial Page » ਦੁੱਖ ਨਹੀਂ ਸਭ ਸੁੱਖ ਹੀ ਹੈ ਮੇਰੇ ਭਾਈ

ਦੁੱਖ ਨਹੀਂ ਸਭ ਸੁੱਖ ਹੀ ਹੈ ਮੇਰੇ ਭਾਈ

ਹਰ ਮਨੁਖ ਚਾਹੁੰਦਾ ਹੈ ਕਿ ਉਸਦੀ ਜ਼ਿੰਦਗੀ ਵਿਚ ਸਦਾ ਖੁਸ਼ੀਆਂ ਅਤੇ ਸੁਖ ਰਹੇ। ਉਸ ਦਾ ਪਰਿਵਾਰ ਹਸਦਾ ਵਸਦਾ ਰਹੇ , ਉਹ ਦਿਨ ਦੁਗਣੀ ਰਾਤ ਚੌਗੂਣੀ ਤਰਕੀ ਕਰੇ । ਪਰ ਜੇਕਰ ਅਸਲ ਜੀਵਨ ਵਿਚ ਝਾਤ ਮਾਰੀਏ ਤਾਂ ਸਚਾਈ ਕੁਝ ਹੋਰ ਹੈ ।ਜ਼ਿੰਦਗੀ ਵਿਚ ਦੁਖ ਤੇ ਤਕਲੀਫਾਂ ਦੋਵੇਂ ਆਉਂਦੀਆ ਹਨ । ਕਈ ਵਾਰ ਸਾਰੀਰਕ ਅਤੇ ਮਾਨਸਿਕ ਦੁਖ ਮਨੁਖ ਤੇ ਬਹੁਤ ਹਾਵੀ ਹੋ ਜਾਂਦੇ ਹਨ ਅਤੇ ਮਨੁਖ ਅੰਦਰੋ ਹੀ ਅੰਦਰ ਖਤਮ ਹੋਣ ਲਗ ਜਾਂਦਾ ਹੈ । ਇਸ ਲਈ ਸਾਡੀ ਸੋਚ ਦਾ ਇਸ ਗਲ ਨੂੰ ਸਵੀਕਾਰ ਕਰ ਲੈਣਾ ਬਹੁਤ ਜਰੂਰੀ ਹੈ ਕਿ ਜਿੰਦਗੀ ਸਿਰਫ ਇਕ ਪਹਿਲੂ ਤੇ ਨਹੀਂ ਚਲਦੀ । ਇਸ ਵਿਚ ਸੁਖ ਅਤੇ ਦੁਖ ਦੋਵੇਂ ਹੀ ਆਉਣਗੇ ਅਤੇ ਸਾਨੂੰ ਦੋਹਾਂ ਨੂੰ ਹੀ ਸਵੀਕਾਰ ਕਰਨਾ ਪਵੇਗਾ ।
ਜੇਕਰ ਕੋਈ ਕੰਮ ਸਾਡੀ ਇਛਾ ਮੁਤਾਬਿਕ ਹੋ ਰਿਹਾ ਹੈ ਤਾਂ ਅਸੀਂ ਉਸਨੂੰ ਸੁਖ ਸਮਝਦੇ ਹਾਂ ਅਤੇ ਖੁਸ਼ੀ ਦਾ ਅਨੁਭਵ ਕਰਦੇ ਹਾਂ । ਪਰ ਜੇਕਰ ਧਿਆਨ ਨਾਲ ਦੇਖਿਆ ਜਾਏ ਤਾਂ ਜਿਸ ਨੂੰ ਅਸੀਂ ਦੁਖ ਕਹਿ ਰਹੇ ਹਾਂ ਅਸਲ ‘ਚ ਉਹ ਵੀ ਸੁਖ ਹੀ ਹੈ । ਹੁਣ ਤੁਸੀਂ ਕਹੋਗੇ ਉਹ ਕਿਵੇਂ ?
ਅਸਲ ਵਿਚ ਜਦੋਂ ਸਾਨੂੰ ਦੁਖ ਮਹਿਸੂਸ ਹੁੰਦਾ ਹੈ ਜਾਂ ਮੁਸੀਬਤ ਆਉਦੀ ਹੈ ਓਦੋਂ ਅਸੀਂ ਜਿੰਦਗੀ ਦੀ ਅਸਲ ਜਾਂਚ ਸਿਖਦੇ ਹਾਂ । ਸਾਨੂੰ ਸਾਡੇ ਸਹੀ ਗਲਤ ਦਾ ਪਤਾ ਲਗਦਾ ਹੈ , ਨਾਲ ਹੀ ਨਾਲ ਤੁਹਾਡੇ ਰਿਸ਼ਤਿਆਂ ਅਤੇ ਤੁਹਾਡਾ ਅਸਲ ਸਾਥ ਨਿਬਾਉਣ ਵਾਲਿਆਂ ਦੇ ਵੀ ਭੇਦ ਖੁਲ ਜਾਂਦੇ ਹਨ । ਦੁਖ ਵੇਲੇ ਕੌਣ ਤੁਹਾਡੇ ਨਾਲ ਹੈ ਅਤੇ ਕੌਣ ਦੂਰ ਇਸ ਨਾਲ ਤੁਸੀਂ ਆਪਣੇ ਸਚੇ ਸਾਥੀਆਂ ਦਾ ਪਤਾ ਕਰ ਸਕਦੇ ਹੋ ।
ਚਲੋ ਇਹ ਤਾਂ ਹੋ ਗਈ ਸਮਾਜਿਕ ਪਖੋਂ ਕੁਝ ਗਲ , ਜਿਸ ਵਿਚ ਅਸੀਂ ਇਹ ਜਾਣਿਆ ਕਿ ਦੁਖ ਸਾਡੇ ਲਈ ਚੰਗੇ ਹੀ ਹਨ । ਪਰ ਇਸਦਾ ਮਾਨਸਿਕ ਪਧਰ ਤੇ ਵੀ ਕਾਫੀ ਵਡਾ ਰੋਲ ਹੈ । ਹਾਂ , ਇਹ ਵਿਸ਼ਾ ਥੋੜ੍ਹਾ ਗੰਭੀਰ ਹੈ । ਹਦੋਂ ਵਧ ਮਾਨਸਿਕ ਦੁਖ ਤੁਹਾਨੂੰ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਬਣਾ ਸਕਦਾ ਹੈ ਜੋ ਕਿ ਅਜ ਕਲ ਦੀ ਆਮ ਪਰ ਬਹੁਤ ਹੀ ਖਤਰਨਾਕ ਤੇ ਭਿਆਨਕ ਬਿਮਾਰੀ ਹੈ । ਇਸ ਲਈ ਸਾਨੂੰ ਇਸ ਨਾਲ ਪਹਿਲਾਂ ਹੀ ਨਜਿਠਣਾ ਪਵੇਗਾ । ਦੁਖਾਂ ਤੇ ਚਿੰਤਾਵਾਂ ਨਾਲ ਜੇਕਰ ਤੁਸੀਂ ਪਹਿਲੇ ਹੀ ਪੜ੍ਹਾਅ ਤੇ ਖੁਦ ਨੂੰ ਮਜ਼ਬੂਤ ਬਣਾ ਅਗੇ ਵਧੋਗੇ ਤਾਂ ਤੁਸੀਂ ਪਾਉਗੇ ਇਸ ਨਾਲ ਤੁਹਾਡੇ ਅੰਦਰ ਹਿੰਮਤ ,ਮੁਸੀਬਤ ਨਾਲ ਲੜਨ ਦੀ ਸ਼ਕਤੀ ਅਤੇ ਤੁਹਾਡੀ ਸੂਝ ਬੂਝ ਵਿਚ ਵਾਧਾ ਹੋਇਆ ਹੈ । ਹਰ ਕੋਈ ਆਪਣੇ ਦੁਖ ਨੂੰ ਤਿਆਗਣਾ ਅਤੇ ਉਸ ਤੋਂ ਦੂਰ ਜਾਣਾ ਪਸੰਦ ਕਰਦਾ ਹੈ ਪਰ ਜਦੋਂ ਤੁਸੀਂ ਖੁਦ ਨੂੰ ਆਤਮਿਕ ਸ਼ਕਤੀ ਨਾਲ ਭਰ ਕੇ ਆਪਣੇ ਦੁਖਾ ਨੂੰ ਦੂਰ ਕਰਨ ਦਾ ਯਤਨ ਕਰੋਗੇ ਤਾਂ ਤੁਸੀਂ ਮਾਨਸਿਕ ਤੌਰ ਤੇ ਆਪਣੇ ਆਪ ਵਿਚ ਵਡੀ ਤਬਦੀਲੀ ਮਹਿਸੂਸ ਕਰੋਗੇ । ਤੁਸੀਂ ਆਪਣੇ ਆਪ ਨੂੰ ਵਧੇਰੇ ਹਿੰਮਤ ਵਾਲਾ ਪਾਉਗੇ । ਪਰ ਇਥੇ ਜਰੂਰੀ ਇਹ ਹੈ ਕਿ ਤੁਸੀਂ ਆਪਣੇ ਦੁਖ ਦੂਰ ਕਰਨ ਦੀ ਕੋਸ਼ਿਸ਼ ਕਰੋ । ਮਨੁਖ ਵਡੇ ਤੋਂ ਵਡੇ ਡਿਪ੍ਰੈਸ਼ਨ ਚੋ ਵੀ ਬਾਹਰ ਆ ਜਾਂਦਾ ਹੈ । ਬਸ ਲੋੜ ਹੈ ਪੂਰੀ ਲਗਨ ਨਾਲ ਕੋਸ਼ਿਸ਼ ਕਰਨ ਦੀ । ਫਿਰ ਉਹ ਦੁਖ ਵੀ ਦੁਖ ਨਹੀਂ ਰਹਿੰਦਾ । ਉਹ ਤੁਹਾਡੀ ਹਿੰਮਤ ਅਤੇ ਗੁਣ ਬਣ ਜਾਂਦਾ ਹੈ ।
ਮੇਰੇ ਵਿਚਾਰ ਅਨੁਸਾਰ ਜੇਕਰ ਸਾਡੇ ਜੀਵਨ ਵਿਚ ਦੁਖ ਅਤੇ ਤਕਲੀਫਾਂ ਨਾ ਆਉਣ ਤਾਂ ਜੀਵਨ ਬੇਰਸ ਜਿਹਾ ਹੀ ਹੋ ਜਾਵੇਗਾ ਅਤੇ ਮਨੁਖ‘ ਚ ਸਿਖਣ ਅਤੇ ਸਮਝਣ ਦੀ ਸੂਝ ਬੂਝ ਮਿਟਣੀ ਸ਼ੁਰੂ ਹੋ ਜਾਏਗੀ । ਇਸ ਲਈ ਦੁਖ ਅਤੇ ਤਕਲੀਫਾਂ ਦਾ ਜ਼ਿੰਦਗੀ‘ ਚ ਆਉਂਣਾ ਵੀ ਜ਼ਰੂਰੀ ਹੈ । ਅਸਲ ਵਿਚ ਜਦ ਦੁਖਾਂ ਨੂੰ ਅਸੀਂ ਇਕ ਸਮਸਿਆ ਹੀ ਸਮਝਾਗੇ ਤਾਂ ਇਸ ਤੋਂ ਬਾਹਰ ਨਿਕਲਣਾ ਹੋਰ ਵੀ ਆਸਾਨ ਹੋ ਜਾਵੇਗਾ । ਕਿਉਂਕਿ ਫਿਰ ਅਸੀਂ ਮੁਸੀਬਤ ਦੇ ਹਲ ਨੂੰ ਲਭਣਾ ਸ਼ੁਰੂ ਕਰ ਦਿਆਗੇ ਅਤੇ ਹਰ ਮੁਸੀਬਤ ਦਾ ਕੋਈ ਨਾ ਕੋਈ ਹਲ ਹੁੰਦਾ ਹੈ । ਬਸ ਕਮੀ ਸਾਡੇ ਵਿਚ ਹੀ ਉਸਦਾ ਰਾਹ ਲਬਣ ਵਿਚ ਹੁੰਦੀ ਹੈ । ਦੁਖਾਂ ਬਾਰੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਗੁਰੂ ਸਾਹਿਬ ਫਰਮਾਉਂਦੇ ਹਨ ਠ ਦੁਖ ਦਾਰੂ ਸੁਖ ਰੋਗ ਭਇਆ ਠ ਜਾਣੀ ਦੁਖ ਤਾਂ ਸਾਡੀ ਜ਼ਿੰਦਗੀ ਵਿਚ ਦਵਾ ਜਿਹਾ ਕੰਮ ਕਰਦੇ ਹਨ । ਫਿਰ ਦੁਖਾਂ ਤੋਂ ਡਰਨ ਦੀ ਕੀ ਲੋੜ ? ਜਿਸ ਦਿਨ ਅਸੀਂ ਆਪਣੇ ਇਸ ਡਰ ਤੇ ਕਾਬੂ ਪਾ ਲਿਆ , ਤਾਂ ਦੁਖ ਮਹਿਸੂਸ ਹੋਣ ਵੀ ਖਤਮ ਹੋ ਜਾਏਗਾ । ਸਾਨੂੰ ਜ਼ਿੰਦਗੀ ਦੇ ਇਹਨਾਂ ਦੋਵੇਂ ਹੀ ਪਖਾਂ(ਸੁਖ – ਦੁਖ) ਨੂੰ ਦਿਲੋਂ ਸਵੀਕਾਰ ਕਰ ਜਿੰਦਗੀ ਨੂੰ ਸੁਚਜੇ ਅਤੇ ਬੇਹਤਰ ਤਰੀਕੇ ਨਾਲ ਜੀਣਾ ਚਾਹੀਦਾ ਹੈ ਤਾਂ ਜੋ ਅਸੀਂ ਸੰਸਾਰਿਕ ਅਤੇ ਆਤਮਿਕ ਜੀਵਨ ਦੋਹਾਂ ਦਾ ਹੀ ਅਨੰਦ ਲੈ ਸਕੀਏ ।
ਦੁਖ ਨਹੀਂ ਸਭ ਸੁਖ ਹੀ ਹੈ ਮੇਰੇ ਭਾਈ ।

Comments are closed.

COMING SOON .....


Scroll To Top
11