Thursday , 27 June 2019
Breaking News
You are here: Home » NATIONAL NEWS » ਦੁਬਈ ‘ਚ ਭਿਆਨਕ ਬੱਸ ਹਾਦਸਾ-12 ਭਾਰਤੀਆਂ ਸਮੇਤ 17 ਦੀ ਮੌਤ

ਦੁਬਈ ‘ਚ ਭਿਆਨਕ ਬੱਸ ਹਾਦਸਾ-12 ਭਾਰਤੀਆਂ ਸਮੇਤ 17 ਦੀ ਮੌਤ

ਨਵੀਂ ਦਿੱਲੀ, 7 ਜੂਨ (ਪੰਜਾਬ ਟਾਇਮਜ਼ ਬਿਊਰੋ)- ਸੰਯੁਕਤ ਅਰਬ ਅਮੀਰਾਤ ਵਿੱਚ ਓਮਾਨ ਤੋਂ ਦੁਬਾਈ ਜਾ ਰਹੀ ਬੱਸ ਦਾ ਭਿਆਨਕ ਸੜਕ ਹਾਦਸਾ ਹੋਣ ਕਾਰਨ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਇਨ੍ਹਾਂ ਲੋਕਾਂ ਵਿੱਚ ਕਰੀਬ 12 ਭਾਰਤੀ ਸ਼ਾਮਿਲ ਹਨ। ਸ਼ੁੱਕਰਵਾਰ ਨੂੰ ਭਾਰਤੀ ਦੂਤਾਵਾਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਭਾਰਤੀ ਦੂਤਾਵਾਸ ਨੇ ਕਿਹਾ ਕਿ ਦੁੱਖ ਨਾਲ ਇਹ ਸੂਚਿਤ ਕਰਦੇ ਹਾਂ ਕਿ ਸਥਾਨਕ ਅਧਿਕਾਰੀਆਂ ਅਤੇ ਸਬੰਧੀਆਂ ਮੁਤਾਬਕ ਹੁਣ ਤੱਕ ਦੁਬਈ ਬੱਸ ਹਾਦਸੇ ਵਿੱਚ 12 ਭਾਰਤੀਆਂ ਦੀ ਮੌਤ ਹੋ ਗਈ ਹੈ। ਦੂਤਾਵਾਸ ਕੁਝ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸਪੰਰਕ ਵਿੱਚ ਹੈ ਅਤੇ ਕੁਝ ਹੋਰ ਵਿਸਥਾਰਤ ਜਾਣਕਾਰੀ ਦੀ ਉਡੀਕ ਕਰ ਰਹੇ ਹਨ, ਤਾਂ ਕਿ ਬਾਕੀ ਪਰਿਵਾਰਾਂ ਨੂੰ ਸੂਚਿਤ ਕੀਤਾ ਜਾ ਸਕੇ। ਓਮਾਨ ਦੀ ਸਰਕਾਰੀ ਬੱਸ ਕੰਪਨੀ ਵਾਸਾਲਾਤ ਨੇ ਕਿਹਾ ਕਿ ਇਹ ਹਾਦਸਾ ਮਸਕਟ ਤੋਂ ਦੁਬਈ ਦੇ ਰਸਤੇ ਵਿੱਚ ਵੀਰਵਾਰ ਨੂੰ ਸ਼ਾਮ 6 ਵਜੇ ਹੋਇਆ ਹੈ। ਦੁਬਈ ਵਿੱਚ ਪੁਲਿਸ ਨੇ ਸ਼ੁੱਕਰਵਾਰ ਤੜਕੇ ਇਸ ਗੱਲ ਦਾ ਐਲਾਨ ਕੀਤਾ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਬੱਸ ਸ਼ੇਖ ਮੁਹੰਮਦ ਬਿਨ ਜਾਅਦ ਰੋਡ ਦੇ ਸਾਇਨ ਬੋਰਡ ਨਾਲ ਟਕਰਾ ਗਈ।

Comments are closed.

COMING SOON .....


Scroll To Top
11