Monday , 27 January 2020
Breaking News
You are here: Home » Editororial Page » ਦੁਪਹਿਰ ਖਿੜੀ: ਕਵਿਤਰੀ ਕੋਲ ਸਿਰਜਣਾ ਦਾ ਬਹੁਮੁੱਲਾ ਖ਼ਜ਼ਾਨਾ

ਦੁਪਹਿਰ ਖਿੜੀ: ਕਵਿਤਰੀ ਕੋਲ ਸਿਰਜਣਾ ਦਾ ਬਹੁਮੁੱਲਾ ਖ਼ਜ਼ਾਨਾ

ਦੁਪਹਿਰ ਖਿੜੀ ਪ੍ਰੋ. ਨਵਰੂਪ ਕੌਰ ਦਾ ਪਹਿਲਾ ਕਾਵਿ-ਸੰਗ੍ਰਹਿ ਹੈ। ਸਹਿਤ ਦੇ ਖੇਤਰ ਵਿਚ ਉਹ ਪਹਿਲਾ ਹੀ ਵਾਰਤਕਕਾਰ ਦੇ ਰੂਪ ਵਿਚ ਹਾਜ਼ਿਰ ਹੋ ਚੁੱਕੇ ਹਨ। ਪਰ ਕਵਿਤਾ ਦੇ ਸਨਮੁਖ ਇਸ ਕਾਵਿ-ਸੰਗ੍ਰਹਿ ਦੇ ਰਾਹੀ ਕਵਿਤਰੀ ਵਜੋਂ ਪੇਸ਼ ਹੁੰਦੇ ਹਨ। ਇਸ ਵਿਚ ਕੁਲ 55 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਮਨੁੱਖੀ ਅਹਿਸਾਸ, ਇਜ਼ਹਾਰ ਦੇ ਨਾਲ-ਨਾਲ ਮਾਨਵੀ ਚੇਤਨਾ ਤੇ ਸੰਵੇਦਨਾ ਦੀ ਪੇਸ਼ਕਾਰੀ ਖੂਬਸੂਰਤ ਢੰਗ ਨਾਲ ਆਪਣੀਆਂ ਕਵਿਤਾਵਾਂ ਰਾਹੀ ਕਰਦੀ ਹੈ। ਨਿੱਜ ਤੋਂ ਪਾਰ ਦਾ ਸਫਰ ਉਹ ਔਰਤ ਦੇ ਅਸਤਿਤਵ ਦੇ ਰਾਹੀਂ ਪੇਸ਼ ਕਰਦੀ ਹੈ। ਔਰਤ ਦੇ ਸੰਪੂਰਨ ਅਸਤਿਤਵ ਨੂੰ ਮਾਂ, ਬੇਟੀ , ਪਤਨੀ ਅਤੇ ਦੋਸਤ ਦੇ ਰੂਪ ‘ਚ ਕਰਦੀ ਹੋਈ ਮਨੁੱਖ ਤੋਂ ਮਨੁੱਖਤਾ, ਕੋਮਲ ਭਾਵਨਾਵਾਂ, ਮੁਸ਼ਕਿਲਾਂ ਭਰੇ ਜੀਵਨ ਵਿਚ ਵੀ ਉਸਦੀ ਕਵਿਤਾ ਸਕਰਾਤਮਕਤਾ ਵੱਲ ਲੈ ਕੇ ਜਾਂਦੀ ਹੈ।ਉਸਾਰੂ ਸੋਚ ਨੂੰ ਕਿਸੇ ਵੀ ਸਮੇਂ ਛੱਡਦੀ ਨਹੀਂ ਬਲਕਿ ਉਸ ਵਿਚ ਵੀ ਮੰਜਿਲ ਵੱਲ ਵੱਧਦੀ ਨਜ਼ਰ ਆਉਦੀ ਹੈ।ਇਹ ਉਸਦੇ ਕਾਵਿ ਸੰਗ੍ਰਹਿ ਦੀ ਮੋਲਿਕਤਾ ਹੈ,ਜੋ ਉਸਦੀ ਆਪਣੀ ਸਖ਼ਸੀਅਤ ਦਾ ਹੀ ਪਹਿਲੂ ਹੈ।ਆਪਣੇ ਅਨੁਭਵ ਤੇ ਖਿਆਲਾਂ ਨੂੰ ,ਵਿਲੱਖਣ ਮੈਟਾਫਰ ਵਰਤਦੇ ਹੋਏ ਆਪਣੀ ਸੁਹਜਮਈ ਸੰਵੇਦਨਾ ਦੀ ਪੇਸ਼ਕਾਰੀ ਕੀਤੀ ਹੈ।ਕਵਿਤਾਵਾਂ ਦੇ ਸਿਰਲੇਖ ਬਹੁਤ ਵਿਲੱਖਣ ਹਨ: ਜੋ ਸਥਿਤੀਆਂ ਤੇ ਬਦਲਦੀਆਂ ਪ੍ਰਸਥਿਤੀਆਂ ਦੇ ਪਿੱਛੇ ਕੰਮ ਕਰਦੇ ਸਿਸਟਮ ਦੀ ਤਰਜਮਾਨੀ ਕਰਦੇ ਹਨ। ਕੁਦਰਤ/ ਪ੍ਰਕਿਰਤੀ ਦਾ ਵਰਣਨ ਅਹਿਮ ਹਿੱਸਾ ਹੈ। ‘ਦੁਪਹਿਰੀ ਖਿੜੀ’ ਵੀ ਕੁਦਰਤ ਨੂੰ ਆਪਣੇ ਭਾਵਾਂ ਦਾ ਆਧਾਰ ਬਣਾਉਦੀ ਹੈ,ਜਿਸਦੀ ਪੁਸ਼ਟੀ ਸਰਜੀਤ ਪਾਤਰ ਵੱਲੋਂ ਲਿਖੀ ਇਸ ਕਾਵਿ-ਸੰਗ੍ਰਹਿ ਦੀ ਭੂਮਿਕਾ ਤੋਂ ਵੀ ਹੁੰਦੀ ਹੈ।
ਬਗੀਚੀ ਵਿਚ
ਫੁੱਲ ਬੂਟਿਆਂ ਨੂੰ ਸੰਵਾਰਦਿਆਂ
ਕਾਦਰ ਨਾਲ ਗੱਲਾਂ ਕਰਦੀ ਹਾਂ
ਕੁਦਰਤ ਦਾ ਖ਼ਤ ਪੜ੍ਹਦੀ ਹਾਂ।
‘ਲੰਡਨ ਦਾ ਦਿਲ’ ਕਵਿਤਾ ਸੁਪਨਮਈ ਅਵਸਥਾ ਦੀ ਗੱਲ ਕਰਦੀ ਹੈ ।ਰਿਸ਼ਤਿਆਂ ਦਾ ਪਿਆਰ ਤੇ ਮਾਂ ਦਾ ਮੋਹ ਭਿੱਜਾ ਅਹਿਸਾਸ ‘ਨਾ ਰੋ ਮਾਂ’ ਅਤੇ ‘ਮਾਂ’ਵਿਚ ਇਕ ਔਰਤ ਦੀ ਮਾਨਸਿਕ ਸ਼ਕਤੀ ਦਾ ਰੂਪਾਂਤਰੀਕਰਨ ਹੈ। ਬੇਟੀ ਦਾ ਮਾਂ ਨੂੰ ਹੋਸਲਾ,ਅਸਲ ਵਿਚ ਸਮਾਜ ਵਿਚ ਔਰਤ ਦੇ ਸ਼ਸ਼ਕਤੀਕਰਨ ਦਾ ਤਰਜਮਾਂ ਹੈ। ਇਹ ਇਕ ਔਰਤ ਦੇ ਸਵੈਮਾਣ, ਆਤਮ-ਵਿਸ਼ਵਾਸ ਜਤਾਉਣ ਦੀ ਕਵਿਤਾ ਹੈ। ਇਸ ਕਾਵਿ-ਸੰਗ੍ਰਿਹ ਦੀਆਂ ਕੁਝ ਕਵਿਤਾਵਾਂ ਖ਼ਤਮ ਹੋ ਰਹੀ ਮਨੁੱਖਤਾ ਤੇ ਮਰ ਰਹੇ ਜ਼ਮੀਰ ਪ੍ਰਤੀ ਚਿੰਤਾ ਹੈ। ‘ਮੇਰੇ ਸ਼ਹਿਰ ਵਿਚ’ ਭਾਈਚਾਰਕ ਸਾਂਝ ਦਾ ਸੰਸਾਰਕ ਪਦਾਰਥਾ ਦੀ ਚਾਹਤ ਵਿਚ ਖ਼ਤਮ ਹੋਣ ਦਾ ਦਰਦ ਬਿਆਨਦੀ ਹੈ।
ਇਸ ਪੁਸਤਕ ਦੀਆਂ ਕਵਿਤਾਵਾਂ ਵਸਤੂ ਪੱਖ ਤੋਂ ਵਿਭਿੰਨਤਾ ਦੀਆਂ ਧਾਰਨੀ ਹਨ। ਕਵਿਤਰੀ ਹਰ ਪਾਸੇ ਪਿਆਰ ਦੀ ਭਾਵਨਾ ਦੇਖਣ ਦੀ ਚਾਹਤ ਰੱਖਦੀ ਹੈ। ਉਸ ਕੋਲ ਸਬਦਾਂ ਦਾ ਅਜ਼ੀਮ ਭੰਡਾਰ ਹੈ, ਗੁੱਝੀ ਨੀਝ ਹੈ। ਕਵਿਤਾ ਵਰਗੀ ਸੀਰਤ ਵਾਲੀ ਕਵਿਤਰੀ ਕੋਲ ਸਿਰਜਣਾ ਦਾ ਬਹੁਮੁੱਲਾਂ ਖ਼ਜਾਨਾ ਹੈ।

Comments are closed.

COMING SOON .....


Scroll To Top
11