Monday , 14 October 2019
Breaking News
You are here: Home » Editororial Page » ਦੁਨੀਆ ਭਰ ‘ਚ ਜੋਸ਼ ਅਤੇ ਉਤਸ਼ਾਹ ਨਾਲ ਭਰਪੂਰ ਰਿਹਾ ਪੰਜਵਾਂ ਅੰਤਰਾਸ਼ਟਰੀ ਯੋਗ ਦਿਵਸ

ਦੁਨੀਆ ਭਰ ‘ਚ ਜੋਸ਼ ਅਤੇ ਉਤਸ਼ਾਹ ਨਾਲ ਭਰਪੂਰ ਰਿਹਾ ਪੰਜਵਾਂ ਅੰਤਰਾਸ਼ਟਰੀ ਯੋਗ ਦਿਵਸ

ਅੰਤਰਾਸ਼ਟਰੀ ਯੋਗ ਦਿਵਸ ਹਰ ਸਾਲ ਪੂਰੇ ਵਿਸ਼ਵ ਵਿੱਚ 21 ਜੂਨ ਨੂੰ ਮਨਾਇਆ ਜਾਂਦਾ ਹੈ । ਪੂਰੇ ਵਿਸ਼ਵ ਵਿੱਚ ਯੋਗ ਦਿਵਸ ਪਹਿਲੀ ਬਾਰ 21 ਜੂਨ 2015 ਨੂੰ ਮਨਾਇਆ ਗਿਆ। ਇਸ ਦੀ ਘੋਸ਼ਣਾ ਭਾਰਤ ਦੇ ਮਾਨਯੋਗ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ 27 ਸਤਮਬਰ 2014 ਨੂੰ ਸਯੁੰਕਤ ਰਾਸ਼ਟਰ ਮਹਾਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਕੀਤੀ ਸੀ । 11 ਦਸੰਬਰ 2014 ਨੂੰ ਸਯੁੰਕਤ ਰਾਸ਼ਟਰ ਵਿੱਚ 177 ਮੈਂਬਰਾ ਦੁਆਰਾ 21 ਜੂਨ ਨੂੰ ਅੰਤਰਾਸ਼ਟਰੀ ਯੋਗ ਦਿਵਸ ਮਨਾਉਣ ਦੇ ਪ੍ਰਸਤਾਵ ਨੂੰ ਮਨਜੂਰੀ ਮਿਲੀ । ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਦੇ ਇਸ ਪ੍ਰਸਤਾਵ ਨੂੰ 90 ਦਿਨਾਂ ਦੇ ਅੰਦਰ ਪੂਰਨ ਬਹੁਮਤ ਨਾਲ ਪਾਸ ਕੀਤਾ ਗਿਆ। 21 ਜੂਨ ਨੂੰ ਯੋਗ ਦਿਵਸ ਪੂਰੇ ਵਿਸ਼ਵ ਵਿੱਚ ਬਹੁਤ ਜੋਸ਼ ਅਤੇ ਉਤਸਾਹ ਨਾਲ ਮਨਾਇਆ ਜਾਂਦਾ ਹੈ। ਵੈਸੇ ਤਾਂ ਹਰ ਸਾਲ ਅੰਤਰਾਸ਼ਟਰੀ ਯੋਗ ਦਿਵਸ ਪੂਰੇ ਜੋਸ਼ ਅਤੇ ਉਤਸਾਹ ਨਾਲ ਮਨਾਇਆ ਜਾਂਦਾ ਹੈ। ਪ੍ਰੰਤੂ ਇਸ ਸਾਲ ਪੰਜਵੇਂ ਅੰਤਰਾਸ਼ਟਰੀ ਯੋਗ ਦਿਵਸ ਮੌਕੇ ਭਾਰਤ ਸਮੇਤ ਦੁਨੀਆਂ ਭਰ ਵਿੱਚ ਯੋਗ ਦਿਵਸ ਮੋਕੇ ਵੱਖਰਾ ਹੀ ਜੋਸ਼, ਉਤਸਾਹ,ਆਸਥਾ,ਸ਼ਰਧਾ ਅਤੇ ਮਾਨਸਿਕ ਦ੍ਰਿੜਤਾ ਲੋਕਾਂ ਵਿੱਚ ਦੇਖਣ ਨੂੰ ਮਿਲੀ। ਇਸ ਸਾਲ ਦੁਨੀਆਂ ਦੇ ਕੋਨੇ ਕੋਨੇ ਵਿੱਚ ਯੋਗ ਦਿਵਸ ਦੇਖਣ ਨੂੰ ਮਿਲਿਆ। ਇਸ ਬਾਰ ਯੋਗ ਦਿਵਸ ਵਿੱਚ ਜਿੱਥੇ ਜਵਾਨਾਂ,ਬੱਚਿਆਂ,ਔਰਤਾਂ ਅਤੇ ਬਜ਼ੁਰਗਾਂ ਨੇ ਵੱਧ-ਚੜ ਕੇ ਹਿਸਾ ਲਿਤਾ, ਉੱਥੇ ਹੀ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਇਸ ਨੂੰ ਬਹੁਤ ਹੀ ਜੋਸ਼ ਅਤੇ ਉਤਸਾਹ ਨਾਲ ਮਨਾਇਆ ਗਿਆ ਅਤੇ ਆਪ ਭੀ ਇਸ ਵਿੱਚ ਵੱਧ-ਚੜ ਕੇ ਹਿਸਾ ਲਿਤਾ । ਇਸ ਦੇ ਨਾਲ ਹੀ ਹਰ ਥਾਂ ਤੇ ਯੋਗ ਦਿਵਸ ਮਨਾਇਆ ਗਿਆ,ਭਾਵੇਂ ਉਹ ਥਾਂ ਰਾਜਨੀਤਿਕ ਹੋਵੇ, ਸਮਾਜਿਕ ਹੋਵੇ, ਧਾਰਮਿਕ ਹੋਵੇ ਜਾਂ ਸਰਬ ਸਾਂਝੀ ਹੋਵੇ । ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਆਪ ਰਾਂਚੀ ਦੇ ਪ੍ਰਭਾਤ ਤਾਰਾ ਮੈਦਾਨ ਵਿੱਚ ਚਾਲੀਸ ਹਜ਼ਾਰ ਲੋਕਾਂ ਨਾਲ ਯੋਗ ਕੀਤਾ ਅਤੇ ਕਰੀਬ 24 ਆਸਣ ਕੀਤੇ । ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਭੀ ਯੋਗ ਦਿਵਸ ਵਿੱਚ ਹਿਸਾ ਲਿਤਾ। ਦੇਸ਼ ਦੇ ਉਪ ਰਾਸ਼ਟਰਪਤੀ ਸ਼੍ਰੀ ਵੈਂਕਿਆਂ ਨਾਇਡੂ ਨੇ ਭੀ ਦਿੱਲੀ ਵਿਖੇ ਲਾਲ ਕਿਲਾ ਦੇ ਸਾਹਮਣੇ ਰਾਮਲੀਲਾ ਗ੍ਰਾਉੰਡ ਵਿਖੇ ਕਰੀਬ ਤੀਹ ਹਜ਼ਾਰ ਲੋਕਾਂ ਨਾਲ ਯੋਗ ਕੀਤਾ। ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਦੇ ਰਾਜਪੱਥ ਤੇ ਕਰੀਬ 700 ਵੀ.ਆਈ.ਪੀ. ਲੋਕਾਂ ਨਾਲ ਯੋਗ ਕੀਤਾ। ਸਭ ਤੋਂ ਮਾਣ ਦੀ ਗੱਲ ਹੈ ਕਿ ਛੱਤੀਸਗੜ ਵਿੱਚ ਸਭ ਤੋਂ ਜ਼ਿਆਦਾ ਥਾਵਾਂ ਤੇ ਯੋਗ ਕੀਤਾ ਗਿਆ ਅਤੇ ਕਰੀਬ ਸੱਠ ਲੱਖ ਲੋਕਾਂ ਨੇ ਯੋਗ ਕੀਤਾ। ਇਸ ਇਤਹਾਸਿਕ ਰਿਕਾਰਡ ਨੂੰ ਗੋਲਡਨ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਦਰਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਜਿਲਾ ਮੋਹਾਲੀ ਵਿਖੇ ਸਥਿਤ ਸਪੋਰਟਸ ਕੰਪਲੈਕਸ ਵਿੱਖੇ ਰਾਜ ਪੱਧਰੀ ਯੋਗ ਦਿਵਸ ਮਨਾਇਆ ਗਿਆ। ਇਸ ਰਾਜ ਪੱਧਰੀ ਯੋਗ ਦਿਵਸ ਵਿੱਚ ਸਿਹਤ ਮੰਤਰੀ ਸ.ਬਲਬੀਰ ਸਿੰਘ ਜੀ ਸਿੱਧੂ ਨੇ ਲੋਕਾਂ ਨਾਲ ਯੋਗਾ ਕੀਤਾ। ਹਰਿਆਣਾ ਦੇ ਰੋਹਤਕ ਵਿੱਖੇ ਰਾਜ ਪੱਧਰੀ ਯੋਗ ਦਿਵਸ ਮਨਾਇਆ ਗਿਆ। ਇੱਥੇ ਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਅਤੇ ਹਰਿਆਣਾ ਦੇ ਮੁੱਖਮੰਤਰੀ ਸ਼੍ਰੀ ਮਨਹੋਰ ਲਾਲ ਜੀ ਖੱਟਰ ਨੇ ਲੋਕਾਂ ਦੇ ਭਾਰੀ ਇਕੱਠ ਨਾਲ ਯੋਗਾ ਕੀਤਾ। ਸੂਬੇ ਦੇ ਕਰੀਬ ਪੰਜ ਲੱਖ ਲੋਕਾਂ ਨੇ ਯੋਗ ਦਿਵਸ ਵਿੱਚ ਹਿਸਾ ਲਿਤਾ। ਹਿਮਾਚਲ ਦੇ ਸ਼ਿਮਲਾ ਵਿੱਖੇ ਰਿਜ਼ ਮੈਦਾਨ ਤੇ ਅਤੇ ਚੰਡੀਗੜ ਦੇ ਪਲਾਜ਼ਾ ਵਿੱਖੇ ਭਾਰੀ ਗਿਣਤੀ ਵਿੱਚ ਲੋਕਾਂ ਨੇ ਯੋਗਾ ਕੀਤਾ। ਜੇਕਰ ਧਾਰਮਿਕ ਸਥਾਨਾਂ ਦੀ ਗੱਲ ਕਰੀਏ ਤਾਂ ਪਹਾੜਾਂ ਦੀ ਗੋਦ ਵਿੱਚ ਵਸੇ ਚਾਰ ਧਾਮ ਸ਼੍ਰੀ ਬਦਰੀਨਾਥ, ਕੇਦਾਰ ਨਾਥ, ਗੰਗੋਤਰੀ ਅਤੇ ਯਮਨੋਤਰੀ ਵਿੱਖੇ ਭੀ ਯੋਗ ਦਿਵਸ ਪੂਰੀ ਸ਼ਰਧਾ ਅਤੇ ਆਸਥਾ ਨਾਲ ਮਨਾਇਆ ਗਿਆ। ਦੇਸ਼ ਦੇ ਵੱਖ ਵੱਖ ਹਿਸਿਆਂ ਨਾਲ ਲਗਦੀ ਦੂਜੇ ਦੇਸ਼ਾਂ ਦੀਆਂ ਸੀਮਾਵਾਂ ਤੇ ਭੀ ਸੇਨਾ ਦੇ ਜਵਾਨਾਂ ਵਲੋਂ ਯੋਗ ਦਿਵਸ ਮੌਕੇ ਯੋਗ ਕੀਤਾ ਗਿਆ। ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜੇਕਰ ਯੋਗ ਦਿਵਸ ਇਹਨੇ ਜੋਸ਼ ਅਤੇ ਉਤਸਾਹ ਨਾਲ ਮਨਾਇਆ ਗਿਆ ਤੇ ਜੇਕਰ ਅਸੀਂ ਇਹਨੇ ਜੋਸ਼ ਅਤੇ ਉਤਸਾਹ ਨਾਲ ਯੋਗ ਨੂੰ ਆਪਣੇ ਜੀਵਨ ਦਾ ਇਕ ਅਹਿਮ ਅੰਗ ਬਣਾ ਲਈਏ ਤਾਂ ਸਾਡੇ ਲਈ ਇਹ ਜੀਵਨ ਕਿਸੇ ਵਰਦਾਨ ਤੋਂ ਘੱਟ ਨਹੀਂ ਹੋਵੇਗਾ, ਸਾਡੇ ਲਈ ਇਹ ਸੰਸਾਰ ਸਵਰਗ ਬਣ ਜਾਵੇਗਾ,ਅਤੇ ਸਾਰੇ ਭਾਰਤ ਵਾਸੀ ਇਕ ਨਿਰੋਗੀ ਜੀਵਨ ਜੀ ਸਕਣਗੇ।

Comments are closed.

COMING SOON .....


Scroll To Top
11